ਸੋਨੇ 'ਚ ਇਨ੍ਹਾਂ ਚਾਰ ਤਰੀਕਿਆਂ ਨਾਲ ਕਰੋ ਨਿਵੇਸ਼, ਹਰ ਸਾਲ ਹੋਵੇਗਾ ਵੱਡਾ ਮੁਨਾਫ਼ਾ

Tuesday, Nov 03, 2020 - 11:08 AM (IST)

ਨਵੀਂ ਦਿੱਲੀ — ਭਾਰਤ ਦੇਸ਼ 'ਚ ਸਦੀਆਂ ਤੋਂ ਨਿਵੇਸ਼ ਲਈ ਸੋਨੇ ਦੀ ਵਰਤੋਂ ਗਹਿਣੇ ਅਤੇ ਭਾਂਡੇ ਬਣਾਉਣ ਲਈ ਹੁੰਦੀ ਆ ਰਹੀ ਹੈ। ਪਰ ਹੁਣ ਸੋਨਾ ਮਹਿੰਗਾ ਹੋਣ ਕਾਰਨ ਇਸ ਦੇ ਭਾਂਡੇ ਬਣਾਉਣਾ ਬੰਦ ਹੋ ਗਿਆ ਹੈ । ਪਰ ਇਸ ਦੇ ਗਹਿਣੇ ਬਣਾਉਣਾ ਹੁਣ ਤੱਕ ਭਾਰਤੀ ਲੋਕਾਂ ਦਾ ਮਨਪੰਸਦ ਨਿਵੇਸ਼ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ 4 ਤਰੀਕਿਆਂ ਨਾਲ ਕਿਵੇਂ ਸੋਨਾ ਖਰੀਦ ਸਕਦੇ ਹੋ। ਗਹਿਣਿਆਂ ਤੋਂ ਇਲਾਵਾ ਤੁਸੀਂ ਗੋਲਡ ਮਿਊਚੁਅਲ ਫੰਡਜ਼, ਡਿਜੀਟਲ ਗੋਲਡ ਅਤੇ ਸਾਵਰੇਨ ਗੋਲਡ ਬਾਂਡਸ ਵਿਚ ਪੈਸਾ ਲਗਾ ਸਕਦੇ ਹੋ। ਨਿਵੇਸ਼ਕ ਦੇ ਲਿਹਾਜ਼ ਨਾਲ ਇਹ ਸਾਰੇ ਵਿਕਲਪ ਹਰ ਕਿਸੇ ਦੀ ਆਪਣੀਤ ਨਾਲ ਬਹੁਤ ਵਧੀਆ ਹਨ। ਆਓ ਅੱਜ ਅਸੀਂ ਤੁਹਾਨੂੰ ਇਨ੍ਹਾਂ ਵਿਕਲਪ ਬਾਰੇ ਵਿਸਥਾਰ ਨਾਲ ਦੱਸਦੇ ਹਾਂ।

ਫਿਜਿਕਲੀ ਗੋਲਡ

ਸੋਨੇ ਦੇ ਗਹਿਣਿਆਂ ਵਿਚ ਨਿਵੇਸ਼ ਕਰਨਾ ਸਭ ਤੋਂ ਪੁਰਾਣਾ ਅਤੇ ਲੋਕਾਂ ਦਾ ਮਨਪਸੰਦ ਨਿਵੇਸ਼ ਸਥਾਨ ਹੈ। ਸਦੀਆਂ ਤੋਂ ਲੋਕ ਇਸ ਦੇ ਗਹਿਣੇ ਬਣਾ ਰਹੇ ਹਨ। ਇਸ ਤੋਂ ਇਲਾਵਾ ਪੁਰਾਣੇ ਸਮਿਆਂ 'ਚ ਸੋਨੇ ਦੀ ਸਿੱਕੇ ਵੀ ਬਣਾਏ ਜਾਂਦੇ ਸਨ। 

ਇਹ ਵੀ ਪੜ੍ਹੋ : ਪਾਣੀ ਨਾਲੋਂ ਸਸਤਾ ਹੋਇਆ ਕੱਚਾ ਤੇਲ, ਦੀਵਾਲੀ ਤੋਂ ਪਹਿਲਾਂ ਭਾਰਤੀ ਕੰਪਨੀਆਂ ਨੂੰ ਹੋ ਸਕਦੈ ਵੱਡਾ ਫਾਇਦਾ

ਗੋਲਡ ਮਿਊਚੁਅਲ ਫੰਡ 

ਜ਼ਿਕਰਯੋਗ ਹੈ ਕਿ ਅਜੌਕੇ ਸਮੇਂ ਵਿਚ ਨਿਵੇਸ਼ਕ ਮਿਊਚੁਅਲ ਫੰਡ ਦੇ ਰੂਪ ਵਿਚ ਸੋਨੇ 'ਚ ਨਿਵੇਸ਼ ਕਰ ਸਕਦੇ ਹਨ। ਇਸ ਸਮੇਂ ਬਾਜ਼ਾਰ ਵਿਚ ਕਈ ਤਰ੍ਹਾਂ ਦੇ ਮਿਊਚੁਅਲ ਫੰਡ ਹਨ, ਜਿਸ ਵਿਚ ਤੁਸੀਂ ਨਿਵੇਸ਼ ਕਰ ਸਕਦੇ ਹੋ। ਫਿਲਹਾਲ ਇਹ ਸਾਰੇ ਮਿਊਚੁਅਲ ਫੰਡ ਬਾਜ਼ਾਰ ਦੇ ਉਤਰਾਅ-ਚੜ੍ਹਾਅ ਦੇ ਹਿਸਾਬ ਨਾਲ ਰਿਟਰਨ ਦਿੰਦੇ ਹਨ।

ਡਿਜੀਟਲ ਗੋਲਡ 

ਸੋਨੇ 'ਚ ਨਿਵੇਸ਼ ਕਰਨ ਲਈ ਤੁਸੀਂ ਡਿਜੀਟਲ ਗੋਲਡ ਵਿਚ ਵੀ ਪੈਸੇ ਲਗਾ ਸਕਦੇ ਹੋ। ਤੁਸੀਂ ਐਪ ਜਾਂ ਫਿਰ ਮੋਬਾਈਲ ਵਾਲਿਟ ਜ਼ਰੀਏ ਇਸ ਵਿਚ ਪੈਸਾ ਲਗਾ ਸਕਦੇ ਹੋ। ਇਸ ਤੋਂ ਇਲਾਵਾ ਬ੍ਰੋਕਰੇਜ ਕੰਪਨੀਆਂ ਐੱਮ.ਐੱਮ.ਟੀ.ਸੀ.-ਪੀ.ਏ.ਐੱਮ.ਪੀ. ਜਾਂ ਸੇਫਗੋਲਡ ਨਾਲ ਟਾਈਅਪ ਕਰਕੇ ਵੀ ਗੋਲਡ ਦੀ ਵਿਕਰੀ ਕਰਦੀਆਂ। ਤੁਹਾਡੇ ਤੋਂ ਇਲਾਵਾ ਤੁਸੀਂ ਕਮੋਡਿਟੀ ਐਕਸਚੇਂਜ ਜ਼ਰੀਏ ਵੀ ਖਰੀਦ-ਵਿਕਰੀ ਕਰ ਸਕਦੇ ਹੋ।

ਇਹ ਵੀ ਪੜ੍ਹੋ : ਵਿਜੇ ਮਾਲਿਆ ਦੇ ਮਾਮਲੇ 'ਚ ਸੁਪਰੀਮ ਕੋਰਟ ਸਖ਼ਤ, ਕਿਹਾ-6 ਹਫ਼ਤਿਆ 'ਚ ਪੇਸ਼ ਕੀਤੀ ਜਾਵੇ ਰਿਪੋਰਟ

ਸਾਵਰੇਨ ਸੋਨੇ ਦਾ ਬਾਂਡ/Sovereign gold bond

ਸਾਵਰੇਨ ਗੋਲਡ ਬਾਂਡ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸਕੀਮ ਹੈ। ਇਸ ਸਕੀਮ ਜ਼ਰੀਏ ਸਰਕਾਰ ਤੁਹਾਨੂੰ ਸਸਤੇ 'ਚ ਸੋਨਾ ਖਰੀਦਣ ਦਾ ਮੌਕਾ ਦਿੰਦੀ ਹੈ। ਇਹ ਸਕੀਮ 2015 ਵਿਚ ਲਾਂਚ ਕੀਤੀ ਗਈ ਸੀ। ਸਾਵਰੇਨ ਗੋਲਡ ਬਾਂਡ ਵਿਚ ਸਾਲਾਨਾ 2.5 ਫੀਸਦੀ ਤੱਕ ਦਾ ਵਿਆਜ ਵੀ ਮਿਲਦਾ ਹੈ। ਇਸ ਦੀ ਸਮਾਂ ਪੁੱਗਣ ਦੀ ਮਿਆਦ(ਮਚਿਊਰਿਟੀ ਪੀਰੀਅਡ) ਅੱਠ ਸਾਲ ਹੈ। ਆਮ ਆਦਮੀ ਲਈ ਵੱਧ ਤੋਂ ਵੱਧ ਨਿਵੇਸ਼ ਦੀ ਹੱਦ ਚਾਰ ਕਿਲੋਗ੍ਰਾਮ ਹਨ। ਜਦੋਂਕਿ ਹਿੰਦੂ ਅਣਵੰਡੇ ਪਰਿਵਾਰ(ਐਚ.ਯੂ.ਐਫ.) ਲਈ ਚਾਰ ਕਿਲੋਗ੍ਰਾਮ ਅਤੇ ਟਰੱਸਟ ਲਈ ਇਹ ਸੀਮਾ 20 ਕਿਲੋਗ੍ਰਾਮ ਹੈ। ਪਿਛਲੇ ਕੁਝ ਸਾਲਾਂ ਵਿਚ ਲੋਕਾਂ ਦਾ ਰੁਝਾਨ ਸਾਵਰੇਨ ਗੋਲਡ ਬਾਂਡ ਵਿਚ ਤੇਜ਼ੀ ਨਾਲ ਵਧਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਮੁਰਝਾਏ ਫ਼ੁੱਲ, ਤਿਉਹਾਰੀ ਸੀਜ਼ਨ 'ਚ ਵੀ ਕਾਰੋਬਾਰੀਆਂ ਨੂੰ ਨਹੀਂ ਮਿਲ ਰਹੇ ਖ਼ਰੀਦਦਾਰ


Harinder Kaur

Content Editor

Related News