ਸ਼ੇਅਰ ਨਿਵੇਸ਼ਕਾਂ ਲਈ ਸਾਲ 2021 ਰਿਹਾ ਸ਼ਾਨਦਾਰ, ਕਰੀਬ 78 ਕਰੋੜ ਰੁਪਏ ਵਧੀ ਜਾਇਦਾਦ

Saturday, Jan 01, 2022 - 12:31 PM (IST)

ਨਵੀਂ ਦਿੱਲੀ (ਭਾਸ਼ਾ) – ਸ਼ੇਅਰ ਨਿਵੇਸ਼ਕਾਂ ਦੀ ਜਾਇਦਾਦ ’ਚ 2021 ’ਚ ਜ਼ੋਰਦਾਰ ਉਛਾਲ ਆਇਆ। ਕੋਰੋਨਾ ਵਾਇਰਸ ਮਹਾਮਾਰੀ ਦੇ ਝਟਕਿਆਂ ਦੇ ਬਾਵਜੂਦ ਸਾਲ 2021 ’ਚ ਬਾਜ਼ਾਰ ’ਚ ਤੇਜ਼ੀ ਨਾਲ ਇਕਵਿਟੀ ਨਿਵੇਸ਼ਕਾਂ ਦੀ ਜਾਇਦਾਦ ਕਰੀਬ 78 ਲੱਖ ਕਰੋੜ ਰੁਪਏ ਵਧ ਗਈ। ਵਿੱਤੀ ਸਾਲ 2021 ਘਰੇਲੂ ਸ਼ੇਅਰ ਬਾਜ਼ਾਰਾਂ ਲਈ ਇਤਿਹਾਸਿਕ ਸਾਲ ਸਾਬਤ ਹੋਇਆ। ਸ਼ੇਅਰ ਬਾਜ਼ਾਰ ਨੇ 2021 ਦੇ ਦੌਰਾਨ ਕਈ ਰਿਕਾਰਡ ਤੋੜੇ ਅਤੇ 2021 ਦੇ ਆਖਰੀ ਕਾਰੋਬਾਰੀ ਦਿਨ ’ਚ ਵੀ ਵਾਧਾ ਦਰਜ ਕੀਤਾ।

30 ਸ਼ੇਅਰਾਂ ’ਤੇ ਆਧਾਰਿਤ ਸੈਂਸੈਕਸ ’ਚ ਸਾਲਾਨਾ ਆਧਾਰ ’ਤੇ 2021 ’ਚ 10,502.49 ਅੰਕ ਯਾਨੀ 21.99 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਸੈਂਸੈਕਸ ਮਾਰਚ 2020 ’ਚ ਕੋਰੋਨਾ ਮਹਾਮਾਰੀ ਕਾਰਨ ਬੁਰੀ ਤਰ੍ਹਾਂ ਡਿਗਣ ਤੋਂ ਬਾਅਦ ਇਸ ਸਾਲ 50,000 ਅਤੇ 62,000 ਦੇ ਪੱਧਰ ਨੂੰ ਪਾਰ ਕਰ ਗਿਆ। ਸ਼ੇਅਰ ਬਾਜ਼ਾਰ ਦਾ ਪ੍ਰਮੁੱਖ ਸੂਚਕ ਅੰਕ ਸਾਲ 2021 ਦੇ 9 ਮਹੀਨਿਆਂ ਦੌਰਾਨ ਲਾਭ ’ਚ ਰਿਹਾ ਅਤੇ ਸਾਲ ਦੇ ਸਿਰਫ ਤਿੰਨ ਮਹੀਨਿਆਂ ’ਚ ਘਾਟੇ ਨਾਲ ਬੰਦ ਹੋਇਆ। ਬਾਜ਼ਾਰ ਲਈ ਅਗਸਤ ਸਭ ਤੋਂ ਲਾਭਕਾਰੀ ਰਿਹਾ।

ਇਸ ਦੌਰਾਨ ਬਾਜ਼ਾਰ ਨੇ 4,965.55 ਅੰਕ ਜਾਂ 9.44 ਫੀਸਦੀ ਦੀ ਛਲਾਂਗ ਲਗਾਉਂਦੇ ਹੋਏ ਭਾਰੀ ਲਾਭ ਦਰਜ ਕੀਤਾ। ਉੱਥੇ ਹੀ 19 ਅਕਤੂਬਰ ਨੂੰ ਬਾਜ਼ਾਰ ਆਪਣੇ ਅੱਜ ਤੱਕ ਦੇ ਸਭ ਤੋਂ ਉੱਚ ਪੱਧਰ 62,245.43 ’ਤੇ ਪਹੁੰਚ ਗਿਆ ਸੀ। ਇਸ ਸਾਲ ਬੀ. ਐੱਸ. ਈ. ’ਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 77,96,692.95 ਕਰੋੜ ਵਧ ਕੇ 2,66,00,211.55 ਕਰੋੜ ਰੁਪਏ ’ਤੇ ਪਹੁੰਚ ਗਿਆ। ਨਿਵੇਸ਼ਕਾਂ ਦੀ ਜਾਇਦਾਦ ਨੂੰ ਦਰਸਾਉਣ ਵਾਲਾ ਬਾਜ਼ਾਰ ਪੂੰਜੀਕਰਨ 18 ਅਕਤੂਬਰ ਨੂੰ 2,74,69,606.93 ਕਰੋੜ ਰੁਪਏ ਦੇ ਰਿਕਾਰਡ ਉੱਚ ਪੱਧਰ ’ਤੇ ਪਹੁੰਚ ਗਿਆ ਸੀ।


Harinder Kaur

Content Editor

Related News