ਦੁਨੀਆ ਦੀ ਪਹਿਲੀ ਉਡਣ ਵਾਲੀ ਹਾਈਬ੍ਰਿਡ ਕਾਰ ਨੂੰ ਅਮਰੀਕਾ ਵਿਚ ਮਿਲੀ ਮਨਜੂਰੀ

Friday, Feb 19, 2021 - 06:22 PM (IST)

ਦੁਨੀਆ ਦੀ ਪਹਿਲੀ ਉਡਣ ਵਾਲੀ ਹਾਈਬ੍ਰਿਡ ਕਾਰ ਨੂੰ ਅਮਰੀਕਾ ਵਿਚ ਮਿਲੀ ਮਨਜੂਰੀ

ਵਾਸ਼ਿੰਗਟਨ - ਅਮਰੀਕਾ ਦੇ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਨੇ ਹਵਾ ਵਿਚ 10 ਹਜ਼ਾਰ ਫੁੱਟ ਦੀ ਉਚਾਈ ਤੱਕ ਉੱਡ ਸਕਣ ਵਿਚ ਸਮਰੱਥ ਹਾਈਬ੍ਰਿਡ ਕਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੰਯੁਕਤ ਰਾਜ ਦੇ ਟ੍ਰਾਂਸਪੋਰਟੇਸ਼ਨ ਵਿਭਾਗ ਦੇ ਅਧੀਨ ਆਉਣ ਵਾਲੇ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਨੇ ਟੇਰਰਾਫੁਗੀਆ ਟ੍ਰਾਂਜਿਸ਼ਨ ਦੁਆਰਾ ਤਿਆਰ ਇਸ ਵਾਹਨ ਨੂੰ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉਡਾਣ ਭਰਨ ਦੀ ਆਗਿਆ ਦੇ ਦਿੱਤੀ ਹੈ। ਇਸਦੇ ਨਾਲ ਹੀ ਇਹ ਦੁਨੀਆ ਦੀ ਪਹਿਲੀ ਉਡਾਣ ਭਰਨ ਵਾਲੀ ਕਾਰ ਬਣ ਗਈ ਹੈ।

ਟੇਰਾਫੂਗਿਆ ਦੁਆਰਾ ਤਿਆਰ ਇਸ ਵਾਹਨ ਨੂੰ ਉਡਾਣ ਭਰਨ ਦੀ ਆਗਿਆ ਸਿਰਫ ਪਾਇਲਟ ਅਤੇ ਫਲਾਈਟ ਸਕੂਲਾਂ ਨੂੰ ਦਿੱਤੀ ਗਈ ਹੈ। ਸੜਕਾਂ 'ਤੇ ਉੱਡਣ ਦੀ ਆਗਿਆ ਪ੍ਰਾਪਤ ਕਰਨ ਵਿਚ ਇਕ ਹੋਰ ਸਾਲ ਲੱਗ ਸਕਦਾ ਹੈ। ਹਾਲਾਂਕਿ ਇਸਤੋਂ ਪਹਿਲਾਂ ਕੰਪਨੀ ਨੇ ਸੜਕ ਸੁਰੱਖਿਆ ਨਾਲ ਜੁੜੇ ਨਿਯਮਾਂ ਦੀ ਪਾਲਣਾ ਕਰਨ ਲਈ ਇੱਕ ਰੋਡਮੈਪ ਤਿਆਰ ਕਰਨਾ ਹੋਵੇਗਾ। ਇਸ ਆਧੁਨਿਕ ਹਾਈਬ੍ਰਿਡ ਕਾਰ ਨੂੰ ਚਲਾਉਣ ਵਾਲੇ ਡਰਾਈਵਰ ਉਡਾਣ ਭਰਨ ਦੇ ਨਾਲ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਛੋਟੇ ਏਅਰ ਪੋਰਟਾਂ ਜਾਂ ਹਾਈਵੇਅ ਤੇ ਉਤਰ ਸਕਦੇ ਹਨ। ਕੰਪਨੀ ਨੂੰ ਉਮੀਦ ਹੈ ਕਿ 2022 ਵਿਚ ਇਸ ਕਾਰ ਦੇ ਉਤਪਾਦਨ ਅਤੇ ਆਮ ਵਰਤੋਂ ਦੀ ਆਗਿਆ ਮਿਲ ਜਾਵੇਗੀ। ਹਾਲਾਂਕਿ ਉਨ੍ਹਾਂ ਲਈ ਡਰਾਈਵਿੰਗ ਲਾਇਸੈਂਸ ਦੇ ਨਾਲ ਸਪੋਰਟਸ ਪਾਇਲਟ ਸਰਟੀਫਿਕੇਟ ਹੋਣਾ ਲਾਜ਼ਮੀ ਹੋਵੇਗਾ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਪਲੇਟਫਾਰਮ 'ਤੇ ਗ਼ੈਰਕਾਨੂੰਨੀ ਪੋਸਟਾਂ ਨੂੰ ਲੈ ਕੇ ਸਰਕਾਰ ਦੀ ਸਖ਼ਤੀ, ਕੀਤੀ ਇਹ ਤਿਆਰੀ

ਕਾਰ ਦੀਆਂ ਵਿਸ਼ੇਸ਼ਤਾਵਾਂ

  • ਟੈਰਾਫੁਗੀਆ ਕਾਰ ਦੀ ਸ਼ਕਤੀ 100 ਹਾਰਸ ਪਾਵਰ ਦੀ ਹੈ। ਇਸ ਵਿਚ 912 ਆਈਐਸ ਸਪੋਰਟ ਫਿਊਲ ਇੰਜੈਕਟਡ ਇੰਜਨ ਹੈ ਤਾਂ ਕਿ ਇਹ ਦਸ ਹਜ਼ਾਰ ਫੁੱਟ ਦੀ ਉਚਾਈ ਤੱਕ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਕਰੀਬ 644 ਕਿਮੀ. ਤੱਕ ਉਡਾਣ ਭਰ ਸਕੇ। ਇਸ ਵਿਚ ਹਾਈਬ੍ਰਿਡ ਇਲੈਕਟ੍ਰਿਕ ਮੋਟਰ ਹੈ। 
  • ਇਸ ਕਾਰ ਵਿਚ ਇਕੋ ਸਮੇਂ ਚਾਰ ਲੋਕਾਂ ਬੈਠ ਸਕਦੇ ਹਨ। ਇਹ ਕਾਰ ਪੂਰੀ ਤਰ੍ਹਾਂ ਕੰਪਿਊਟਰਾਈਜ਼ਡ ਹੈ ਜਿਸ ਵਿਚ ਇਹ ਜਾਣਕਾਰੀ ਦੇਣੀ ਹੁੰਦੀ ਹੈ ਕਿ ਕਿੱਥੇ ਉਤਰਨਾ ਹੈ। ਇਹ ਕਾਰ ਹਵਾ ਵਿਚ ਟ੍ਰੈਫਿਕ, ਖਰਾਬ ਮੌਸਮ ਅਤੇ ਸੀਮਤ ਹਵਾਈ ਖੇਤਰ ਤੋਂ ਹਵਾਈ ਟ੍ਰੈਫਿਕ ਦਾ ਬਚਾਅ ਕਰਨ ਦੇ ਸਮਰੱਥ ਹੈ।

ਇਹ ਵੀ ਪੜ੍ਹੋ : ਹੁਣ PF ਅਕਾਊਂਟ ’ਚ ਨਾਂ ਅਤੇ ਪ੍ਰੋਫਾਈਲ ਵਿਚ ਬਦਲਾਅ ਕਰਨਾ ਨਹੀਂ ਰਿਹਾ ਸੌਖਾਲਾ, ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News