ਭਾਰਤੀ ਕਿਸਾਨ ਭਰ ਰਹੇ ਦੁਨੀਆ ਦਾ ਢਿੱਡ, ਹੁਣ ਮਿਸਰ ਨੇ ਵੀ ਦਿੱਤੀ ਸਪਲਾਈਕਰਤਾ ਵਜੋਂ ਮਨਜ਼ੂਰੀ

Saturday, Apr 16, 2022 - 10:58 AM (IST)

ਭਾਰਤੀ ਕਿਸਾਨ ਭਰ ਰਹੇ ਦੁਨੀਆ ਦਾ ਢਿੱਡ, ਹੁਣ ਮਿਸਰ ਨੇ ਵੀ ਦਿੱਤੀ ਸਪਲਾਈਕਰਤਾ ਵਜੋਂ ਮਨਜ਼ੂਰੀ

ਨਵੀਂ ਦਿੱਲੀ (ਭਾਸ਼ਾ) – ਵਪਾਰ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਯੂਕ੍ਰੇਨ ਅਤੇ ਰੂਸ ਤੋਂ ਕਣਕ ਦੀ ਸਭ ਤੋਂ ਵੱਧ ਦਰਾਮਦ ਕਰਨ ਵਾਲੇ ਦੇਸ਼ ਮਿਸਰ ਨੇ ਭਾਰਤ ਨੂੰ ਕਣਕ ਸਪਲਾਈਕਰਤਾ ਵਜੋਂ ਮਨਜ਼ੂਰੀ ਦਿੱਤੀ ਹੈ। ਰੂਸ ਅਤੇ ਯੂਕ੍ਰੇਨ ਦਰਮਿਆਨ ਜਾਰੀ ਸੰਘਰਸ਼ ਕਾਰਨ ਕੌਮਾਂਤਰੀ ਬਾਜ਼ਾਰਾਂ ’ਚ ਕਣਕ ਦੀ ਉਪਲਬਧਤਾ ’ਚ ਤੇਜ਼ੀ ਨਾਲ ਗਿਰਾਵਟ ਆਈ ਹੈ। ਇਹ ਦੋਵੇਂ ਹੀ ਦੇਸ਼ ਕਣਕ ਦੇ ਪ੍ਰਮੁੱਖ ਉਤਪਾਦਕ ਅਤੇ ਬਰਾਮਦਕਾਰ ਹਨ। ਮਿਸਰ ਨੇ 2020 ’ਚ ਰੂਸ ਤੋਂ 1.8 ਅਰਬ ਡਾਲਰ ਦੀ ਅਤੇ ਯੂਕ੍ਰੇਨ ਤੋਂ 61.08 ਕਰੋੜ ਡਾਲਰ ਦੀ ਕਣਕ ਦੀ ਦਰਾਮਦ ਕੀਤੀ ਸੀ। ਹੁਣ ਮਿਸਰ ਭਾਰਤ ਤੋਂ 10 ਲੱਖ ਟਨ ਕਣਕ ਦੀ ਦਰਾਮਦ ਕਰਨਾ ਚਾਹੁੰਦਾ ਹੈ ਅਤੇ ਅਪ੍ਰੈਲ ’ਚ ਉਸ ਨੂੰ 2,40,000 ਟਨ ਕਣਕ ਦੀ ਲੋੜ ਹੋਵੇਗੀ।

ਇਹ ਵੀ ਪੜ੍ਹੋ : ਨੇਪਾਲ 'ਤੇ ਵੀ ਮੰਡਰਾਏ ਆਰਥਿਕ ਸੰਕਟ ਦੇ ਬੱਦਲ , ਵਿੱਤ ਮੰਤਰੀ ਨੇ ਪ੍ਰਵਾਸੀਆਂ ਨੂੰ ਕੀਤੀ ਇਹ ਅਪੀਲ

ਗੋਇਲ ਨੇ ਟਵੀਟ ਕੀਤਾ ਕਿ ਭਾਰਤੀ ਕਿਸਾਨ ਦੁਨੀਆ ਦਾ ਪੇਟ ਭਰ ਰਹੇ ਹਨ। ਮਿਸਰ ਨੇ ਭਾਰਤ ਨੂੰ ਕਣਕ ਸਪਲਾਈਕਰਤਾ ਵਜੋਂ ਮਨਜ਼ੂਰੀ ਦਿੱਤੀ ਹੈ। ਦੁਨੀਆ ਲਗਾਤਾਰ ਖੁਰਾਕ ਸਪਲਾਈ ਦੇ ਭਰੋਸੇਮੰਦ ਬਦਲ ਸ੍ਰੋਤ ਦੀ ਖੋਜ ’ਚ ਹੈ, ਅਜਿਹੇ ’ਚ ਮੋਦੀ ਸਰਕਾਰ ਅੱਗੇ ਆਈ ਹੈ। ਸਾਡੇ ਕਿਸਾਨਾਂ ਨੇ ਭੰਡਾਰਾਂ ਨੂੰ ਭਰ ਰੱਖਿਆ ਅਤੇ ਅਸੀਂ ਦੁਨੀਆ ਦੀ ਸੇਵਾ ਕਰਨ ਲਈ ਤਿਆਰ ਹਾਂ। ਅਪ੍ਰੈਲ 2021 ਤੋਂ ਜਨਵਰੀ 2022 ਦਰਮਿਆਨ ਭਾਰਤ ਦੀ ਕਣਕ ਬਰਾਮਦ ਵਧ ਕੇ 1.74 ਅਰਬ ਡਾਲਰ ਦੀ ਹੋ ਗਈ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ ਇਹ 34,017 ਕਰੋੜ ਡਾਲਰ ਸੀ। 2019-20 ’ਚ ਕਣਕ ਬਰਾਮਦ 6.184 ਕਰੋੜ ਡਾਲਰ ਦੀ ਸੀ ਜੋ 2020-21 ’ਚ ਵਧ ਕੇ 54.967 ਕਰੋੜ ਡਾਲਰ ਹੋ ਗਈ ਸੀ।

ਇਹ ਵੀ ਪੜ੍ਹੋ :  Sri Lanka crisis : ਸ਼੍ਰੀਲੰਕਾ 'ਚ ਫਸਿਆ ਕਈ ਦਿੱਗਜ ਭਾਰਤੀ ਕੰਪਨੀਆਂ ਦਾ ਪੈਸਾ

ਸਭ ਤੋਂ ਵੱਧ 54 ਫੀਸਦੀ ਬਰਾਮਦ ਬੰਗਲਾਦੇਸ਼ ਨੂੰ

ਭਾਰਤ ਕਣਕ ਦੀ ਬਰਾਮਦ ਮੁੱਖ ਤੌਰ ’ਤੇ ਗੁਆਂਢੀ ਦੇਸ਼ਾਂ ਨੂੰ ਕਰਦਾ ਹੈ, ਜਿਨ੍ਹਾਂ ’ਚ ਸਭ ਤੋਂ ਵੱਧ 54 ਫੀਸਦੀ ਬਰਾਮਦ ਬੰਗਲਾਦੇਸ਼ ਨੂੰ ਕੀਤੀ ਜਾਂਦੀ ਹੈ। ਭਾਰਤ ਨੇ ਯਮਨ, ਅਫਗਾਨਿਸਤਾਨ, ਕਤਰ ਅਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਦੇ ਨਵੇਂ ਕਣਕ ਬਾਜ਼ਾਰ ’ਚ ਵੀ ਐਂਟਰੀ ਕੀਤੀ ਹੈ। 2020-21 ’ਚ ਭਾਰਤ ਤੋਂ ਕਣਕ ਦੀ ਦਰਾਮਦ ਕਰਨ ਵਾਲੇ ਚੋਟੀ ਦੇ 10 ਦੇਸ਼ਾਂ ’ਚ ਬੰਗਲਾਦੇਸ਼, ਨੇਪਾਲ, ਸੰਯੁਕਤ ਅਰਬ ਅਮੀਰਾਤ, ਸ਼੍ਰੀਲੰਕਾ, ਯਮਨ, ਅਫਗਾਨਿਸਤਾਨ, ਕਤਰ, ਇੰਡੋਨੇਸ਼ੀਆ, ਓਮਾਨ ਅਤੇ ਮਲੇਸ਼ੀਆ ਹਨ। ਦੁਨੀਆ ਦੀ ਕੁੱਲ ਕਣਕ ਬਰਾਮਦ ’ਚ ਭਾਰਤ ਦੀ ਹਿੱਸੇਦਾਰੀ ਇਕ ਫੀਸਦੀ ਤੋਂ ਵੀ ਘੱਟ ਹੈ। ਹਾਲਾਂਕਿ ਉਸ ਦੀ ਹਿੱਸੇਦਾਰੀ 2016 ’ਚ 0.14 ਫੀਸਦੀ ਤੋਂ 2020 ’ਚ ਵਧ ਕੇ 0.54 ਫੀਸਦੀ ਹੋ ਗਈ ਸੀ। ਭਾਰਤ ਕਣਕ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਦੁਨੀਆ ’ਚ 2020 ’ਚ ਕਣਕ ਦੇ ਕੁੱਲ ਉਤਪਾਦਨ ’ਚ ਉਸ ਦੀ ਹਿੱਸੇਦਾਰੀ ਕਰੀਬ 14.14 ਫੀਸਦੀ ਸੀ। ਭਾਰਤ ਸਾਲਾਨਾ ਕਰੀਬ 10,759 ਕਰੋੜ ਟਨ ਕਣਕ ਦਾ ਉਤਪਾਦਨ ਕਰਦਾ ਹੈ ਅਤੇ ਜ਼ਿਆਦਾਤਰ ਖਪਤ ਘਰੇਲੂ ਪੱਧਰ ’ਤੇ ਹੀ ਹੋ ਜਾਂਦੀ ਹੈ।

ਇਹ ਵੀ ਪੜ੍ਹੋ : Meta ਨੇ ਮਾਰਕ ਜ਼ੁਕਰਬਰਗ ਦੀ ਸੁਰੱਖਿਆ ਲਈ ਖ਼ਰਚ ਕੀਤੇ 204 ਕਰੋੜ ਰੁਪਏ ਖਰਚੇ, ਜੇਫ ਬੇਜੋਸ ਨਾਲੋਂ 17 ਗੁਣਾ ਜ਼ਿਆਦਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News