ਭਾਰਤ ਦੀ ਅਰਥਵਿਵਸਥਾ ’ਤੇ ਹੋਵੇਗਾ ਜੰਗ ਦਾ ਸਭ ਤੋਂ ਵੱਧ ਅਸਰ, ਹੋਰ ਦੇਸ਼ ਵੀ ਹੋਣਗੇ ਪ੍ਰਭਾਵਿਤ

Saturday, Feb 26, 2022 - 10:37 AM (IST)

ਨਵੀਂ ਦਿੱਲੀ (ਇੰਟ.) – ਰੂਸ-ਯੂਕ੍ਰੇਨ ਵਿਚਾਲੇ ਛਿੜੀ ਜੰਗ ਕਾਰਨ ਦੁਨੀਆ ਭਰ ਦੇ ਬਾਜ਼ਾਰਾਂ ’ਚ ਹਲਚਲ ਦੇਖੀ ਜਾਰਹੀ ਹੈ। ਵਿਦੇਸ਼ੀ ਬ੍ਰੋਕਰੇਜ ਫਰਮ ਨੋਮੁਰਾ ਨੇ ਕਿਹਾ ਹੈ ਕਿ ਏਸ਼ੀਆ ’ਚ ਭਾਰਤ ’ਤੇ ਇਸ ਵਿਵਾਦ ਦਾ ਸਭ ਤੋਂ ਵੱਧ ਅਸਰ ਹੋਵੇਗਾ। ਬ੍ਰੋਕਰੇਜ ਫਰਮ ਦਾ ਕਹਿਣਾ ਹੈ ਕਿ ਇਸ ਜੰਗ ਨਾਲ ਦੁਨੀਆ ਭਰ ’ਚ ਮਹਿੰਗਾਈ ਵਧੇਗੀ। ਕੋਰੋਨਾ ਦੀ ਮਾਰ ਤੋਂ ਉੱਭਰ ਰਹੀ ਕੌਮਾਂਤਰੀ ਅਰਥਵਿਵਸਥਾ ਲਈ ਇਹ ਬਹੁਤ ਖਤਰਨਾਕ ਹੈ।

ਇਹ ਵੀ ਪੜ੍ਹੋ : NSE Scam : CBI ਨੇ ਬੀਤੀ ਰਾਤ ਚੇਨਈ ਤੋਂ ਆਨੰਦ ਸੁਬਰਾਮਨੀਅਮ ਨੂੰ ਕੀਤਾ ਗ੍ਰਿਫਤਾਰ, ਜਾਣੋ ਵਜ੍ਹਾ

ਨੋਮੁਰਾ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਏਸ਼ੀਆ ’ਚ ਭਾਰਤ ਉਨ੍ਹਾਂ ਦੇਸ਼ਾਂ ’ਚ ਹੈ, ਜਿਸ ’ਤੇ ਸੰਕਟ ਦਾ ਸਭ ਤੋਂ ਵੱਧ ਅਸਰ ਪੈਣ ਜਾ ਰਿਹਾ ਹੈ। ਵੀਰਵਾਰ ਨੂੰ ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਕਰੂਡ ਆਇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈ ਹੈ। ਇਸ ਰਿਪੋਰਟ ਦੇ ਲੇਖਕ ਅਰੋਦੀਪ ਨੰਦੀ ਅਤੇ ਸੋਨਲ ਵਰਮਾ ਨੇ ਕਿਹਾ ਕਿ ਆਇਲ ਅਤੇ ਕਰੂਡ ਦੀਆਂ ਉੱਚੀਆਂ ਕੀਮਤਾਂ ਦਾ ਏਸ਼ੀਆਈ ਦੇਸ਼ਾਂ ਦੀ ਅਰਥਵਿਵਸਥਾਵਾਂ ’ਤੇ ਵੱਡਾ ਅਸਰ ਪਵੇਗਾ।

ਉੱਥੇ ਹੀ ਕੁਆਇੰਟਕੋ ਰਿਸਰਚ ਮੁਤਾਬਕ ਭਾਰਤ ਦੇ ਕਰੂਡ ਆਇਲ ਬਾਸਕੇਟ ’ਚ ਪ੍ਰਤੀ ਬੈਰਲ 10 ਡਾਲਰ ਦੇ ਵਾਧੇ ਨਾਲ ਜੀ. ਡੀ. ਪੀ. ਗ੍ਰੋਥ ’ਚ 0.10 ਫੀਸਦੀ ਦੀ ਕਮੀ ਆ ਸਕਦੀ ਹੈ। ਵਿੱਤੀ ਸਾਲ 2021-22 ’ਚ ਇੰਡੀਆ ਵਿਕਾਸ ਦਰ 9.2 ਫੀਸਦੀ ਰਹਿਣ ਦਾ ਅਨੁਮਾਨ ਪ੍ਰਗਟਾਇਆ ਗਿਆ ਹੈ। ਸਥਾਈ 10 ਫੀਸਦੀ ਦੇ ਵਾਧੇ ਨਾਲ ਡਬਲਯੂ. ਪੀ. ਆਈ. ਇਨਫਲੇਸ਼ਨ ’ਚ 1.2 ਫੀਸਦੀ ਅਤੇ ਸੀ. ਪੀ. ਆਈ. ਇਨਫਲੇਸ਼ਨ ’ਚ 0.3 ਤੋਂ 0.4 ਫੀਸਦੀ ਦਾ ਵਾਧਾ ਹੋ ਸਕਦਾ ਹੈ।

ਇਹ ਵੀ ਪੜ੍ਹੋ : BharatPe ਦੇ ਫਾਊਂਡਰ ਦੀ ਪਤਨੀ ਬਰਖ਼ਾਸਤ, ਲੱਗੇ ਵੱਡੇ ਇਲਜ਼ਾਮ

ਇਨ੍ਹਾਂ ਦੇਸ਼ਾਂ ’ਤੇ ਜ਼ਿਆਦਾ ਅਸਰ

ਨੋਮੁਰਾ ਨੇ ਕਿਹਾ ਕਿ ਇਸ ਨਾਲ ਏਸ਼ੀਆ ’ਚ ਭਾਰਤ, ਥਾਈਲੈਂਡ ਅਤੇ ਫਿਲੀਪੀਨਸ ’ਤੇ ਸਭ ਤੋਂ ਵੱਧ ਅਸਰ ਪਵੇਗਾ। ਇੰਡੋਨੇਸ਼ੀਆ ਨੂੰ ਇਸ ਨਾਲ ਥੋੜਾ ਫਾਇਦਾ ਹੋ ਸਕਦਾ ਹੈ। ਇਸ ਸੰਕਟ ਕਾਰਨ ਭਾਰਤ ’ਚ ਮਹਿੰਗਾਈ ’ਚ ਉਛਾਲ ਆ ਸਕਦਾ ਹੈ। ਭਾਰਤ ਦੀ ਵਿੱਤੀ ਸਥਿਤੀ ’ਤੇ ਕਰੂਡ ਆਇਲ ਦੀਆਂ ਉੱਚੀਆਂ ਕੀਮਤਾਂ ਦਾ ਡੂੰਘਾ ਅਸਰ ਹੋਵੇਗਾ ਕਿਉਂਕਿ ਭਾਰਤ ਆਪਣੀ ਲੋੜ ਦਾ 85 ਫੀਸਦੀ ਤੇਲ ਦਰਾਮਦ ਕਰਦਾ ਹੈ। ਇਕ ਅਨਮਾਨ ਮੁਤਾਬਕ ਤੇਲ ਦੀ ਕੀਮਤ ’ਚ 10 ਫੀਸਦੀ ਦੇ ਵਾਧੇ ਨਾਲ ਜੀ. ਡੀ. ਪੀ. ’ਚ 0.2 ਫੀਸਦੀ ਦੀ ਗਿਰਾਵਟ ਆ ਸਕਦੀ ਹੈ।

ਇਹ ਵੀ ਪੜ੍ਹੋ : BharatPe ਦੇ ਪ੍ਰਮੁੱਖ ਨਿਵੇਸ਼ਕਾਂ ਨੇ ਅਸ਼ਨੀਰ ਦੀ ਪੇਸ਼ਕਸ਼ ਠੁਕਰਾਈ

ਵਧ ਸਕਦੀ ਹੈ ਮੁਦਰਾ ਦਰ

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਮੁਦਰਾ ਨੀਤੀ ਅਨੁਕੂਲਤਾ ਬਣਾਈ ਰੱਖਣ ਦਾ ਸੰਕੇਤ ਦਿੱਤਾ ਹੈ ਪਰ ਅਜਿਹੀ ਹੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਜੇ ਮਹਿੰਗਾਈ ’ਚ ਵਾਧਾ ਹੁੰਦਾ ਹੈ ਤਾਂ ਆਰ. ਬੀ. ਆਈ. ਆਪਣੀ ਪਾਲਿਸੀ ਨੂੰ ਸਖਤ ਵੀ ਬਣਾ ਸਕਦਾ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਮਾਨੇਟਰੀ ਪਾਲਿਸੀ ਕਮੇਟੀ ਦੀ ਬੈਠਕ ’ਚ ਮਹਿੰਗਾਈ ਦੀ ਔਸਤ ਦਰ ਅਗਲੇ ਵਿੱਤੀ ਸਾਲ ’ਚ 4.5 ਫੀਸਦੀ ਰਹਿਣ ਦੀ ਉਮੀਦ ਪ੍ਰਗਟਾਈ ਗਈ ਸੀ।

ਇਹ ਵੀ ਪੜ੍ਹੋ : ਕੱਚੇ ਤੇਲ ਦੀਆਂ ਕੀਮਤਾਂ 8 ਸਾਲ ਬਾਅਦ ਫਿਰ 100 ਡਾਲਰ ਦੇ ਪਾਰ, Ukraine ਸੰਕਟ ਕਾਰਨ ਸੋਨਾ ਵੀ ਚੜ੍ਹਿਆ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News