ਘਰੇਲੂ ਬਾਜ਼ਾਰਾਂ ਵਿੱਚ ਸ਼ੁਰੂਆਤੀ ਵਪਾਰ ''ਚ ਗਿਰਾਵਟ ਤੋਂ ਬਾਅਦ ਆਇਆ ਉਤਰਾਅ-ਚੜ੍ਹਾਅ

Friday, Nov 17, 2023 - 10:34 AM (IST)

ਘਰੇਲੂ ਬਾਜ਼ਾਰਾਂ ਵਿੱਚ ਸ਼ੁਰੂਆਤੀ ਵਪਾਰ ''ਚ ਗਿਰਾਵਟ ਤੋਂ ਬਾਅਦ ਆਇਆ ਉਤਰਾਅ-ਚੜ੍ਹਾਅ

ਮੁੰਬਈ (ਭਾਸ਼ਾ) - ਏਸ਼ੀਆਈ ਬਾਜ਼ਾਰਾਂ 'ਚ ਕਮਜ਼ੋਰ ਸੰਕੇਤਾਂ ਵਿਚਾਲੇ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਘਰੇਲੂ ਬਾਜ਼ਾਰਾਂ 'ਚ ਗਿਰਾਵਟ ਦਰਜ ਕੀਤੀ ਗਈ। ਬਾਅਦ ਵਿਚ ਕਾਰੋਬਾਰ ਉਤਰਾਅ-ਚੜ੍ਹਾਅ ਨਾਲ ਜਾਰੀ ਰਿਹਾ। BSE ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 342.74 ਅੰਕ ਡਿੱਗ ਕੇ 65,639.74 'ਤੇ ਖੁੱਲ੍ਹਿਆ। ਨਿਫਟੀ 97.75 ਅੰਕ ਡਿੱਗ ਕੇ 19,667.45 'ਤੇ ਆ ਗਿਆ। ਇਸ ਤੋਂ ਬਾਅਦ ਦੋਵਾਂ ਬਾਜ਼ਾਰਾਂ 'ਚ ਭਾਰੀ ਉਤਰਾਅ-ਚੜ੍ਹਾਅ ਦੇ ਵਿਚਕਾਰ ਵਪਾਰ ਅਸਥਿਰ ਰਿਹਾ। 

ਇਹ ਵੀ ਪੜ੍ਹੋ - ਮੁਸ਼ਕਲਾਂ 'ਚ ਘਿਰੀ ਇੰਡੀਗੋ, ਅਦਾਲਤ ਨੇ ਠੋਕਿਆ 70 ਹਜ਼ਾਰ ਦਾ ਜੁਰਮਾਨਾ, ਜਾਣੋ ਵਜ੍ਹਾ

ਸੈਂਸੈਕਸ ਦੀਆਂ ਕੰਪਨੀਆਂ 'ਚ ਐਕਸਿਸ ਬੈਂਕ, ਸਟੇਟ ਬੈਂਕ ਆਫ ਇੰਡੀਆ, ਬਜਾਜ ਫਾਈਨਾਂਸ, ਬਜਾਜ ਫਿਨਸਰਵ, ਐੱਚਡੀਐੱਫਸੀ ਬੈਂਕ ਅਤੇ ਆਈਸੀਆਈਸੀਆਈ ਬੈਂਕ ਦੇ ਸ਼ੇਅਰ ਘਾਟੇ 'ਚ ਰਹੇ। ਏਸ਼ੀਅਨ ਪੇਂਟਸ, ਹਿੰਦੁਸਤਾਨ ਯੂਨੀਲੀਵਰ, ਨੇਸਲੇ, ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਜ਼ ਅਤੇ ਟਾਈਟਨ ਦੇ ਸ਼ੇਅਰਾਂ 'ਚ ਤੇਜ਼ੀ ਰਹੀ। ਹੋਰ ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਘਾਟੇ 'ਚ ਰਿਹਾ, ਜਦਕਿ ਜਾਪਾਨ ਦਾ ਨਿੱਕੇਈ ਲਾਭ 'ਚ ਰਿਹਾ। 

ਇਹ ਵੀ ਪੜ੍ਹੋ - ਮੁੜ ਵਧਣ ਲੱਗੀਆਂ ਕੀਮਤੀ ਧਾਤੂਆਂ ਦੀਆਂ ਕੀਮਤਾਂ, 60 ਹਜ਼ਾਰ ਤੋਂ ਪਾਰ ਹੋਇਆ ਸੋਨਾ

ਇਸ ਦੌਰਾਨ ਅਮਰੀਕੀ ਬਾਜ਼ਾਰ ਵੀਰਵਾਰ ਨੂੰ ਮਿਲੀ-ਜੁਲੀ ਭਾਵਨਾ ਨਾਲ ਬੰਦ ਹੋਏ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.25 ਫ਼ੀਸਦੀ ਵਧ ਕੇ 77.61 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਵੀਰਵਾਰ ਨੂੰ 957.25 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਇਹ ਵੀ ਪੜ੍ਹੋ - ਮਹਿੰਗਾਈ ’ਤੇ ਸਰਕਾਰ ਦਾ ਐਕਸ਼ਨ, ਗੰਢੇ,ਟਮਾਟਰ ਤੇ ਸਸਤੇ ਆਟੇ ਮਗਰੋਂ ਲਾਂਚ ਕੀਤੀ ‘ਭਾਰਤ ਦਾਲ’ ਯੋਜਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News