ਪੈਕੇਜਿੰਗ ਦਾ ਅੰਦਾਜ਼ ਬਦਲੇਗਾ ਐਮਾਜਾਨ ਅਤੇ ਫਲਿੱਪਕਾਰ

Saturday, Jun 10, 2017 - 09:43 AM (IST)

ਪੈਕੇਜਿੰਗ ਦਾ ਅੰਦਾਜ਼ ਬਦਲੇਗਾ ਐਮਾਜਾਨ ਅਤੇ ਫਲਿੱਪਕਾਰ

 ਨਵੀਂ ਦਿੱਲੀ—ਐਮਾਜਾਨ, ਫਲਿੱਪਕਾਰਟ ਵਰਗੀਆਂ ਈ-ਕਾਰਮਰ ਕੰਪਨੀਆਂ ਨਾਲ ਤੁਹਾਡੇ ਘਰ ਆਉਣ ਵਾਲੇ ਸਮਾਨ ਦਾ ਪੈਕੇਟ ਛੇਤੀ ਹੀ ਬਦਲਿਆ ਨਜ਼ਰ ਆਵੇਗਾ। ਇਨ੍ਹਾਂ ਦੀ ਪੈਕਿੰਗ ਨੂੰ ਲੈ ਕੇ ਨਵੇਂ ਨਿਯਮ ਆਉਣ ਵਾਲੇ ਹਨ। ਨਵੇਂ ਨਿਯਮ ਦੇ ਮੁਤਾਬਕ ਛੋਟੇ ਸਮਾਨ ਦੋਗੁਣੇ ਸਾਇਜ਼ ਦੇ ਡੱਬੇ 'ਚ ਆਉਣਗੇ ਅਤੇ ਡੇਢ ਗੁਣਾ ਵੱਡੇ ਅੱਖਰਾਂ 'ਚ ਸਮਾਨ ਦੀ ਜਾਣਕਾਰੀ ਹੋਵੇਗੀ। ਹੁਣ ਐਮ. ਆਰ. ਪੀ. 'ਤੇ ਸਾਫ ਜਾਣਕਾਰੀ ਦੇਣੀ ਹੋਵੇਗੀ। ਪੈਕੇਟ 'ਤੇ ਵੀ ਇਹ ਦੱਸਣਾ ਹੋਵੇਗਾ ਕਿ ਸਮਾਨ ਦੇਸੀ ਹੈ ਜਾਂ ਵਿਦੇਸ਼ੀ। ਸ਼ਿਕਾਇਆਂ ਦੇ ਨਿਪਟਾਰੇ ਲਈ ਪੁਖਤਾ ਵਿਵਸਥਾ ਹੋਵੇਗੀ।
ਦੱਸਿਆ ਜਾਂਦਾ ਹੈ ਕਿ ਆਫਲਾਈਨ ਡੱਬਾਬੰਦ ਸਮਾਨ 'ਤੇ ਵੀ ਇਹ ਨਿਯਮ ਲਾਗੂ ਹੋਣਗੇ। ਇਸ ਬਾਰੇ 'ਚ ਉਪਭੋਗਤਾ ਮੰਤਰਾਲੇ ਨੇ ਕਾਨੂੰਨ ਮੰਤਰਾਲੇ ਨੂੰ ਮਸੌਦਾ ਭੇਜਿਆ ਹੈ। ਇਹ ਨਿਯਮ 2 ਹਫਤੇ 'ਚ ਲਾਗੂ ਹੋ ਸਕਦਾ ਹੈ। 


Related News