ਹੜਤਾਲ ਨਾਲ NMDC ਨੂੰ ਲਗਭਗ 200 ਕਰੋੜ ਰੁਪਏ ਦੇ ਨੁਕਸਾਨ ਦਾ ਅੰਦਾਜਾ

03/30/2022 11:41:22 AM

ਨਵੀਂ ਦਿੱਲੀ- ਸਰਕਾਰੀ ਅਦਾਰਿਆਂ ਸੇਲ, ਆਰ. ਆਈ. ਐੱਨ. ਐੱਲ. ਅਤੇ ਐੱਨ. ਐੱਮ. ਡੀ. ਸੀ. ਦੇ ਲਗਭਗ 35,000 ਕਰਮਚਾਰੀਆਂ ਦੇ ਦੇਸ਼ ਪੱਧਰੀ ਹੜਤਾਲ ਦੇ ਦੂਜੇ ਦਿਨ ਵੀ ਅੱਜ ਕੰਮ ’ਤੇ ਨਾ ਆਉਣ ਨਾਲ ਇਨ੍ਹਾਂ ਦੇ ਪਲਾਂਟਾਂ ’ਚ ਉਤਪਾਦਨ ਪ੍ਰਭਾਵਿਤ ਹੋਇਆ ਹੈ। ਐੱਨ. ਐੱਮ. ਡੀ. ਸੀ. ਸੰਯੁਕਤ ਖਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਰਾਜੇਸ਼ ਸੰਧੂ ਨੇ ਕਿਹਾ ਕਿ ਗੈਰ-ਕਾਰਜਕਾਰੀ ਪੱਧਰ ਦੇ ਸਾਰੇ ਕਰਮਚਾਰੀਆਂ ਨੇ ਹੜਤਾਲ ’ਚ ਸ਼ਾਮਲ ਹੋਣ ਲਈ ਕੰਮ ਦਾ ਬਾਈਕਾਟ ਕੀਤਾ ਹੈ। ਉਨ੍ਹਾਂ ਕਿਹਾ ਕਿ 2 ਦਿਨਾਂ ਦੀ ਇਸ ਹੜਤਾਲ ਨਾਲ ਐੱਨ. ਐੱਮ. ਡੀ. ਸੀ. ਨੂੰ ਲਗਭਗ 200 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜਾ ਹੈ।
ਰਾਸ਼ਟਰੀ ਇਸਪਾਤ ਨਿਗਮ ਲਿਮਟਿਡ (ਆਰ. ਆਈ. ਐੱਨ. ਐੱਲ) ਦੇ ਕੁੱਲ 11,000 ’ਚੋਂ ਲਗਭਗ 8,000 ਕਰਮਚਾਰੀ ਕੇਂਦਰੀ ਮਜ਼ਦੂਰ ਸੰਗਠਨਾਂ ਦੀ ਇਸ ਹੜਤਾਲ ’ਚ ਸ਼ਿਰਕਤ ਕਰ ਰਹੇ ਹਨ। ਇਸੇ ਤਰ੍ਹਾਂ ਭਾਰਤੀ ਸਟੀਲ ਅਥਾਰਟੀ ਲਿਮਟਿਡ (ਸੇਲ) ਦੇ ਵੀ ਛੱਤੀਸਗੜ੍ਹ, ਓਡਿਸ਼ਾ ਅਤੇ ਪੱਛਮੀ ਬੰਗਾਲ ਸਥਿਤ ਪਲਾਂਟਾਂ ’ਚ ਕੰਮ ਕਰਦੇ ਲਗਭਗ 15,000 ਕਰਮਚਾਰੀ ਕੰਮ ’ਤੇ ਹਾਜ਼ਰ ਨਹੀਂ ਹੋਏ। ਸੇਲ ਦੇ ਭਿਲਾਈ ਪਲਾਂਟ ਦੇ ਇਕ ਕਰਮਚਾਰੀ ਨੇਤਾ ਨੇ ਦੱਸਿਆ ਕਿ ਉਤਪਾਦਨ ਨਾਲ ਜੁਡ਼ੇ ਅਹਿਮ ਕੰਮਾਂ ਨੂੰ ਅੰਜਾਮ ਦੇਣ ਵਾਲੇ ਕਰਮਚਾਰੀਆਂ ਦੇ ਨਾ ਆਉਣ ਨਾਲ ਉਤਪਾਦਨ ’ਤੇ ਅਸਰ ਪਿਆ ਹੈ।
ਦੇਸ਼ ਦੇ 10 ਪ੍ਰਮੁੱਖ ਮਜ਼ਦੂਰ ਸੰਗਠਨਾਂ ਨੇ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ’ਚ ਇਸ ਦੋ-ਦਿਨਾਂ ਹੜਤਾਲ ਦਾ ਸੱਦਾ ਦਿੱਤਾ ਹੈ।


Aarti dhillon

Content Editor

Related News