ਸ਼ੇਅਰ ਬਾਜ਼ਾਰ ਲਗਾਤਾਰ ਬਣਾ ਰਿਹਾ ਨਵੇਂ ਰਿਕਾਰਡ, ਸੈਂਸੈਕਸ ਪਹਿਲੀ ਵਾਰ 59,400 ਦੇ ਪਾਰ ਖੁੱਲ੍ਹਿਆ

Friday, Sep 17, 2021 - 10:14 AM (IST)

ਮੁੰਬਈ - ਹਫ਼ਤੇ ਦੇ ਆਖ਼ਰੀ ਦਿਨ ਭਾਵ ਅੱਜ ਬੁੱਧਵਾਰ ਸ਼ੇਅਰ ਬਾਜ਼ਾਰ ਨਵੀਂਆਂ ਉੱਚਾਈਆਂ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕਾਂਕ ਸੈਂਸੈਕਸ 281.23 ਅੰਕ ਭਾਵ 0.48 ਫੀਸਦੀ ਦੇ ਵਾਧੇ ਨਾਲ 59422.39 'ਤੇ ਖੁੱਲ੍ਹਿਆ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 79.70 ਅੰਕ ਭਾਵ 0.45 ਫੀਸਦੀ ਦੇ ਵਾਧੇ ਨਾਲ 17709.20 ਦੇ ਪੱਧਰ 'ਤੇ ਖੁੱਲ੍ਹਿਆ। ਇਹ ਸੈਂਸੈਕਸ-ਨਿਫਟੀ ਦੇ ਖੁੱਲਣ ਦਾ ਉੱਚ ਪੱਧਰ ਹੈ। ਪਿਛਲੇ ਸੈਸ਼ਨ ਵਿੱਚ ਵਪਾਰ ਦੇ ਦੌਰਾਨ ਸ਼ੇਅਰ ਬਾਜ਼ਾਰ ਰਿਕਾਰਡ ਪੱਧਰ 'ਤੇ ਬੰਦ ਹੋਇਆ ਸੀ ਸੈਂਸੈਕਸ 59204.29 ਅਤੇ ਨਿਫਟੀ 17,644.60 'ਤੇ ਪਹੁੰਚ ਗਿਆ ਸੀ।

ਸੈਂਸੈਕਸ ਦੇ 30 ਸ਼ੇਅਰਾਂ 'ਚੋਂ 28 ਸ਼ੇਅਰ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ ਅਤੇ 2 ਸ਼ੇਅਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰਦੇ ਨਜ਼ਰ ਆ ਰਹੇ ਹਨ। ਜਿਸ ਵਿੱਚ ਆਈ.ਟੀ.ਸੀ., ਟੀ.ਸੀ.ਐਸ. , ਬਜਾਜ ਫਿਨਸਰਵ ਦੇ ਸ਼ੇਅਰ 1% ਤੋਂ ਜ਼ਿਆਦਾ ਦੇ ਲਾਭ ਦੇ ਨਾਲ ਵਪਾਰ ਕਰ ਰਹੇ ਹਨ। ਇਸ ਦੇ ਨਾਲ ਹੀ, ਟਾਟਾ ਸਟੀਲ ਦਾ ਸ਼ੇਅਰ ਲਗਭਗ 1% ਹੇਠਾਂ ਡਿੱਗੇ ਹਨ।

ਸ਼ੇਅਰ ਬਾਜ਼ਾਰ 'ਚ ਵਾਧੇ ਦੇ ਕਾਰਨ

ਸਰਕਾਰ ਲਗਾਤਾਰ ਉਦਯੋਗਾਂ ਦਾ ਸਮਰਥਨ ਕਰ ਰਹੀ ਹੈ। ਦੂਰਸੰਚਾਰ ਵਿਭਾਗ ਖ਼ੇਤਰ ਲਈ ਵੱਡੇ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਆਈ.ਪੀ.ਓ. ਸੈਕਟਰ ਵੀ ਲਗਾਤਾਰ ਨਵੇਂ ਰਿਕਾਰਡ ਕਾਇਮ ਕਰ ਰਿਹਾ ਹੈ। ਇਸ ਨਾਲ ਨਿਵੇਸ਼ਕਾਂ ਦਾ ਉਤਸ਼ਾਹ ਵਧਿਆ ਹੈ। ਦੇਸ਼ ਦੀ ਅਰਥ ਵਿਵਸਥਾ, ਜਿਸ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੀਆਂ ਦੋ ਲਹਿਰਾਂ ਦਾ ਸਾਹਮਣਾ ਕੀਤਾ ਹੈ, ਮਜ਼ਬੂਤੀ ਨਾਲ ਲੀਹ 'ਤੇ ਵਾਪਸ ਪਰਤ ਰਹੀ ਹੈ। ਵਿੱਤੀ ਸਾਲ 2021-22 ਦੀ ਪਹਿਲੀ ਤਿਮਾਹੀ ਵਿੱਚ ਜੀ.ਡੀ.ਪੀ. ਵਿਕਾਸ ਦਰ 20.1 ਫੀਸਦੀ ਸੀ। ਇਹ ਚੀਨ ਨਾਲੋਂ ਵੀ ਬਿਹਤਰ ਅੰਕੜੇ ਹਨ ਕਿਉਂਕਿ ਚੀਨ ਨੇ ਪਹਿਲੀ ਤਿਮਾਹੀ ਵਿੱਚ 7.9 ਫੀਸਦੀ ਦੀ ਵਿਕਾਸ ਦਰ ਦਰਜ ਕੀਤੀ ਹੈ।

ਟਾਪ ਗੇਨਰਜ਼

ਐਸ.ਬੀ.ਆਈ., ਆਈ.ਟੀ.ਸੀ., ਆਈ.ਸੀ.ਆਈ.ਸੀ.ਆਈ. ਬੈਂਕ, ਐਕਸਿਸ ਬੈਂਕ, ਭਾਰਤੀ ਏਅਰਟੈਲ, ਕੋਟਕ ਬੈਂਕ, ਬਜਾਜ ਫਾਈਨਾਂਸ, ਟੀ.ਸੀ.ਐਸ., ਰਿਲਾਇੰਸ, ਐਚ.ਡੀ.ਐਫ.ਸੀ. ਬੈਂਕ, ਮਾਰੂਤੀ, ਇੰਡਸਇੰਡ ਬੈਂਕ, ਬਜਾਜ ਫਿਨਸਰਵ, ਨੇਸਲੇ ਇੰਡੀਆ, ਸਨ ਫਾਰਮਾ, ਐਮ.ਐਂਡ.ਐਮ., ਟਾਈਟਨ, ਐਲ.ਐਂਡ.ਟੀ., ਬਜਾਜ ਆਟੋ, ਏਸ਼ੀਅਨ ਪੇਂਟਸ, ਐਚ,ਡੀ,ਐਫ,ਸੀ, ਅਲਟਰਾਟੈਕ ਸੀਮੈਂਟ, ਹਿੰਦੁਸਤਾਨ ਯੂਨੀਲੀਵਰ, ਡਾ. ਰੈਡੀ, ਪਾਵਰ ਗਰਿੱਡ, ਐਨ,ਟੀ,ਪੀ,ਸੀ, ਟੈਕ ਮਹਿੰਦਰਾ

ਟਾਪ ਲੂਜ਼ਰਜ਼

ਐਚ.ਸੀ.ਐਲ. ਟੈਕ, ਟਾਟਾ ਸਟੀਲ , ਇਨਫੋਸਿਸ

ਅਮਰੀਕੀ ਸ਼ੇਅਰ ਬਾਜ਼ਾਰ ਦਾ ਹਾਲ

ਇਸ ਤੋਂ ਪਹਿਲਾਂ ਅਮਰੀਕੀ ਸ਼ੇਅਰ ਬਾਜ਼ਾਰ 'ਚ ਮਿਸ਼ਰਤ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਸੀ। ਡਾਓ ਜੋਨਸ 0.18%ਦੀ ਕਮਜ਼ੋਰੀ ਦੇ ਨਾਲ 34,751 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ 0.13% ਵਧ ਕੇ 15,181 ਅਤੇ ਐਸ.ਐਂਡ.ਪੀ. 500 , 0.15 ਫ਼ੀਸਦੀ ਡਿੱਗ ਕੇ 4,473 'ਤੇ ਬੰਦ ਹੋਇਆ।


Harinder Kaur

Content Editor

Related News