ਸ਼ੁਰੂਆਤੀ ਕਾਰੋਬਾਰ ''ਚ ਸ਼ੇਅਰ ਬਾਜ਼ਾਰ ''ਚ ਤੇਜ਼ੀ, ਸੈਂਸੈਕਸ 488 ਅੰਕ ਚੜ੍ਹਿਆ
Tuesday, Aug 30, 2022 - 10:33 AM (IST)
ਮੁੰਬਈ (ਭਾਸ਼ਾ) - ਬੈਂਕਿੰਗ ਸਟਾਕਾਂ 'ਚ ਖਰੀਦਾਰੀ ਅਤੇ ਵਿਸ਼ਵ ਪੱਧਰ 'ਤੇ ਮਿਲੇ-ਜੁਲੇ ਰੁਖ ਵਿਚਾਲੇ ਮੰਗਲਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਪ੍ਰਮੁੱਖ ਸ਼ੇਅਰ ਸੂਚਕਾਂਕ 'ਚ ਤੇਜ਼ੀ ਦਰਜ ਕੀਤੀ ਗਈ। ਇਸ ਦੌਰਾਨ ਬੀ.ਐੱਸ.ਈ. ਦਾ ਸੈਂਸੈਕਸ 488.4 ਅੰਕ ਵਧ ਕੇ 58,461.02 'ਤੇ ਪਹੁੰਚ ਗਿਆ। NSE ਨਿਫਟੀ 154.55 ਅੰਕ ਵਧ ਕੇ 17,467.45 'ਤੇ ਕਾਰੋਬਾਰ ਕਰ ਰਿਹਾ ਸੀ।
ਟਾਪ ਗੇਨਰਜ਼
ਬਜਾਜ ਫਿਨਸਰਵ, ਬਜਾਜ ਫਾਈਨਾਂਸ, ਇੰਡਸਇੰਡ ਬੈਂਕ, ਮਾਰੂਤੀ, ਟਾਟਾ ਸਟੀਲ, ਐੱਨ.ਟੀ.ਪੀ.ਸੀ., ਅਲਟਰਾਟੈਕ ਸੀਮੈਂਟ, ਸਟੇਟ ਬੈਂਕ ਆਫ ਇੰਡੀਆ,ਐਕਸਿਸ ਬੈਂਕ
ਟਾਪ ਲੂਜ਼ਰਜ਼
ਭਾਰਤੀ ਏਅਰਟੈੱਲ, ਡਾਕਟਰ ਰੈੱਡੀਜ਼
ਗਲੋਬਲ ਬਾਜ਼ਾਰਾਂ ਦਾ ਹਾਲ
ਹੋਰ ਏਸ਼ੀਆਈ ਬਾਜ਼ਾਰਾਂ ਵਿੱਚ, ਸਿਓਲ ਅਤੇ ਟੋਕੀਓ ਵਿੱਚ ਵਾਧਾ ਹੋਇਆ, ਜਦੋਂ ਕਿ ਸ਼ੰਘਾਈ ਅਤੇ ਹਾਂਗਕਾਂਗ ਵਿੱਚ ਗਿਰਾਵਟ ਆਈ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ਗਿਰਾਵਟ ਨਾਲ ਬੰਦ ਹੋਏ। ਸੋਮਵਾਰ ਨੂੰ ਸੈਂਸੈਕਸ 861.25 ਅੰਕ ਜਾਂ 1.46 ਫੀਸਦੀ ਡਿੱਗ ਕੇ 57,972.62 'ਤੇ ਬੰਦ ਹੋਇਆ ਸੀ। ਦੂਜੇ ਪਾਸੇ ਨਿਫਟੀ 246 ਅੰਕ ਜਾਂ 1.4 ਫੀਸਦੀ ਡਿੱਗ ਕੇ 17,312.90 'ਤੇ ਬੰਦ ਹੋਇਆ। ਇਸ ਦੌਰਾਨ ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.83 ਫੀਸਦੀ ਡਿੱਗ ਕੇ 104.22 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸਟਾਕ ਮਾਰਕੀਟ ਦੇ ਅਸਥਾਈ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫਆਈਆਈ) ਨੇ ਸੋਮਵਾਰ ਨੂੰ 561.22 ਕਰੋੜ ਰੁਪਏ ਦੇ ਸ਼ੁੱਧ ਸ਼ੇਅਰ ਵੇਚੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।