ਲਾਲ ਨਿਸ਼ਾਨ ''ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ ''ਚ 250 ਅੰਕਾਂ ਤੋਂ ਵੱਧ ਦੀ ਗਿਰਾਵਟ
Friday, Nov 13, 2020 - 10:05 AM (IST)
ਮੁੰਬਈ — ਅੱਜ ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਕਮਜ਼ੋਰ ਗਲੋਬਲ ਸੰਕੇਤਾਂ ਦੇ ਕਾਰਨ ਸਟਾਕ ਮਾਰਕੀਟ ਲਾਲ ਨਿਸ਼ਾਨ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਫਲੈਗਸ਼ਿਪ ਇੰਡੈਕਸ ਸੈਂਸੈਕਸ 206.58 ਅੰਕ ਦੀ ਗਿਰਾਵਟ ਨਾਲ 43150.61 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਨੇ 52.85 ਅੰਕਾਂ ਦੀ ਗਿਰਾਵਟ ਨਾਲ 12637.95 ਦੇ ਪੱਧਰ 'ਤੇ ਸ਼ੁਰੂਆਤ ਕੀਤੀ।
ਇੰਡੈਕਸ ਨੇ ਸਾਲ 2020 ਵਿਚ ਹੋਏ ਆਪਣੇ ਘਾਟੇ ਨੂੰ ਪੂਰਾ ਕਰ ਲਿਆ ਹੈ। ਇਹ 1 ਜਨਵਰੀ 2020 ਨੂੰ 41,306.02 'ਤੇ ਬੰਦ ਹੋਇਆ ਸੀ। ਹਾਲਾਂਕਿ ਵਿਸ਼ਲੇਸ਼ਕਾਂ ਅਨੁਸਾਰ ਬਾਜ਼ਾਰ ਵਿਚ ਹੋਰ ਅਸਥਿਰਤਾ ਜਾਰੀ ਰਹੇਗੀ। ਇਸ ਲਈ ਨਿਵੇਸ਼ਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ।
ਟਾਪ ਗੇਨਰਜ਼
ਟਾਈਟਨ, ਇਚਰ ਮੋਟਰਜ਼, ਡਾਕਟਰ ਰੈਡੀ, ਸਨ ਫਾਰਮਾ, ਐਮ.ਐਂਡ.ਐਮ, ਹਿੰਦੁਸਤਾਨ ਯੂਨੀਵਾਈਵਰ, ਗ੍ਰਾਸਿਮ, ਰਿਲਾਇੰਸ, ਏਸ਼ੀਅਨ ਪੇਂਟਸ
ਟਾਪ ਲੂਜ਼ਰਜ਼
ਐਲ ਐਂਡ ਟੀ, ਐਸ.ਬੀ.ਆਈ., ਹਿੰਡਾਲਕੋ, ਆਈ.ਸੀ.ਆਈ.ਸੀ.ਆਈ. ਬੈਂਕ, ਕੋਟਕ ਬੈਂਕ, ਇੰਡਸਇੰਡ ਬੈਂਕ, ਐਚ.ਡੀ.ਐਫ.ਸੀ., ਐਕਸਿਸ ਬੈਂਕ
ਸੈਕਟੋਰੀਅਲ ਇੰਡੈਕਸ
ਰੀਅਲਟੀ, ਆਟੋ, ਫਾਰਮਾ ਅਤੇ ਐਫ.ਐਮ.ਸੀ.ਜੀ. ਤੋਂ ਇਲਾਵਾ ਸਾਰੇ ਸੈਕਟਰ ਲਾਲ ਨਿਸ਼ਾਨ 'ਤੇ ਖੁੱਲ੍ਹੇ। ਇਨ੍ਹਾਂÎ ਵਿਚ ਵਿੱਤ ਸੇਵਾਵਾਂ, ਬੈਂਕ, ਪ੍ਰਾਈਵੇਟ ਬੈਂਕ, ਪੀਐਸਯੂ ਬੈਂਕ, ਆਈਟੀ, ਧਾਤ ਅਤੇ ਮੀਡੀਆ ਸ਼ਾਮਲ ਹਨ।