ਰਿਕਾਰਡ ਉਚਾਈ 'ਤੇ ਬੰਦ ਹੋਇਆ ਸ਼ੇਅਰ ਬਾਜ਼ਾਰ, 56 ਹਜਾਰੀ ਹੋਇਆ ਸੈਂਸੈਕਸ

Friday, Aug 27, 2021 - 05:17 PM (IST)

ਰਿਕਾਰਡ ਉਚਾਈ 'ਤੇ ਬੰਦ ਹੋਇਆ ਸ਼ੇਅਰ ਬਾਜ਼ਾਰ, 56 ਹਜਾਰੀ ਹੋਇਆ ਸੈਂਸੈਕਸ

ਮੁੰਬਈ - ਸ਼ੇਅਰ ਬਜ਼ਾਰ ਦੀ ਸ਼ੁਰੂਆਤ ਅੱਜ ਸਪਾਟ ਚਾਲ ਨਾਲ ਹੋਈ, ਪਰ ਅੱਜ ਦੇ ਵਪਾਰਕ ਸੈਸ਼ਨ ਦੌਰਾਨ ਬਾਜ਼ਾਰ ਨੇ ਇੰਟਰਾਡੇ ਵਿੱਚ ਉੱਚ ਪੱਧਰ ਨੂੰ ਛੋਹ ਲਿਆ ਅਤੇ ਸੈਂਸੈਕਸ-ਨਿਫਟੀ ਇੱਕ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਇਆ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 175.62 ਅੰਕ ਭਾਵ 0.31 ਫੀਸਦੀ ਦੇ ਵਾਧੇ ਨਾਲ 56,124.72 'ਤੇ ਬੰਦ ਹੋਇਆ। ਦੂਜੇ ਪਾਸੇ ਨਿਫਟੀ 68.30 ਅੰਕ ਭਾਵ 0.41 ਫੀਸਦੀ ਦੇ ਵਾਧੇ ਨਾਲ 16,705.20 ਦੇ ਪੱਧਰ 'ਤੇ ਬੰਦ ਹੋਇਆ ਹੈ।

ਦੁਨੀਆ ਦੀ ਸਭ  ਤੋਂ ਵੱਡੀ ਦੋ ਪਹੀਆ ਵਾਹਨ ਬਣਾਉਣ ਵਾਲੀ ਕੰਪਨੀ ਹੀਰੋ ਮੋਟੋਕਾਪ ਦੇ ਸ਼ੇਅਰ ਪਿਛਲੇ 6 ਮਹੀਨਿਆਂ ਵਿਚ 25 ਫ਼ੀਸਦੀ ਟੁੱਟੇ। ਇਸ ਮਿਆਦ ਵਿਚ ਇਹ ਸਟਾਕ ਆਟੋ ਪੈਕ ਦਾ ਟਾਪ ਲੂਜ਼ਰ ਰਿਹਾ ਹੈ। ਇਸ ਸਟਾਕ ਨੇ ਪਿਛਲੇ 6 ਮਹੀਨਿਆਂ ਦੀ ਮਿਆਦ ਵਿਚ ਨਿਫਟੀ ਅਤੇ ਨਿਫਟੀ ਆਟੋ ਦੋਵਾਂ ਦੇ ਮੁਕਾਬਲੇ ਕਮਜ਼ੋਰ ਪ੍ਰਦਰਸ਼ਨ ਕੀਤਾ। ਇਸ ਮਿਆਦ ਵਿਚ ਨਿਫਟੀ 50 ਵਿਚ 9 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਦੇ ਨਾਲ ਹੀ ਨਿਫਟੀ ਆਟੋ ਕਰੀਬ 10 ਫ਼ੀਸਦੀ ਟੁੱਟਾ ਹੈ।

ਜੇ ਅਸੀਂ ਹੀਰੋ ਮੋਟੋਕਾਰਪ ਦੇ ਸ਼ੇਅਰਾਂ ਵਿੱਚ ਗਿਰਾਵਟ ਦੇ ਕਾਰਨਾਂ 'ਤੇ ਨਜ਼ਰ ਮਾਰੀਏ ਤਾਂ ਦੋਪਹੀਆ ਵਾਹਨ ਬਾਜ਼ਾਰ ਵਿੱਚ ਵਧਦੀ ਪ੍ਰਤੀਯੋਗਤਾ, ਬਾਜ਼ਾਰ ਹਿੱਸੇਦਾਰੀ ਵਿੱਚ ਗਿਰਾਵਟ, ਕੋਵਿਡ ਦੀ ਦੂਜੀ ਲਹਿਰ ਦੌਰਾਨ ਵਿਕਰੀ ਵਿੱਚ ਗਿਰਾਵਟ, ਵਸਤੂਆਂ ਦੀਆਂ ਵਧਦੀਆਂ ਕੀਮਤਾਂ, ਨਿਕਾਸੀ ਅਤੇ ਸੁਰੱਖਿਆ ਨਿਯਮਾਂ ਵਿੱਚ ਬਦਲਾਅ ਇਸ ਗਿਰਾਵਟ ਦੇ ਕਾਰਨ ਬਣੇ।

ਟਾਪ ਗੇਨਰਜ਼

ਬਜਾਜ ਫਿਨਸਰਵ, ਬਜਾਜ ਫਾਈਨਾਂਸ, ਟਾਟਾ ਸਟੀਲ, ਡਾ. ਰੈਡੀਜ਼, ਮਾਰੂਤੀ, ਅਲਟਰਾਟੈਕ ਸੀਮੈਂਟ, ਏਸ਼ੀਅਨ ਪੇਂਟਸ, ਆਈ.ਟੀ.ਸੀ., ਐਲ. ਐਂਡ. ਟੀ., ਕੋਟਕ ਬੈਂਕ, ਭਾਰਤੀ ਏਅਰਟੈਲ, ਸਨ ਫਾਰਮਾ, ਐਨ.ਟੀ.ਪੀ.ਸੀ. , ਐਚ.ਡੀ.ਐਫ.ਸੀ. ਬੈਂਕ

ਟਾਪ ਲੂਜ਼ਰਜ਼

ਨੇਸਲੇ ਇੰਡੀਆ, ਬਜਾਜ ਆਟੋ, ਇਨਫੋਸਿਸ, ਟੈਕ ਮਹਿੰਦਰਾ, ਪਾਵਰ ਗਰਿੱਡ, ਟੀ.ਸੀ.ਐਸ., ਇੰਡਸਇੰਡ ਬੈਂਕ, ਹਿੰਦੁਸਤਾਨ ਯੂਨੀਲੀਵਰ, ਆਈ.ਸੀ.ਆਈ.ਸੀ.ਆਈ. ਬੈਂਕ, ਐਕਸਿਸ ਬੈਂਕ, ਐਚ.ਡੀ.ਐਫ.ਸੀ., ਟਾਈਟਨ, ਐਸ.ਬੀ.ਆਈ., ਐਮ.ਐਂਡ.ਐਮ ., ਐਚਸੀਐਲ ਟੈਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News