ਡਾਲਰ ’ਚ ਤੇਜ਼ੀ ਕਾਰਨ ਸੋਨੇ ’ਚ ਆਈ ਭਾਰੀ ਗਿਰਾਵਟ, ਜਾਣੋ ਕਿੰਨਾ ਹੋਇਆ ਸਸਤਾ

Wednesday, Jun 30, 2021 - 07:05 PM (IST)

ਡਾਲਰ ’ਚ ਤੇਜ਼ੀ ਕਾਰਨ ਸੋਨੇ ’ਚ ਆਈ ਭਾਰੀ ਗਿਰਾਵਟ, ਜਾਣੋ ਕਿੰਨਾ ਹੋਇਆ ਸਸਤਾ

ਬਿਜ਼ਨੈੱਸ ਡੈਸਕ : ਗਲੋਬਲ ਮਾਰਕੀਟ ਵਿਚ ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ ਦਾ ਅਸਰ ਡੋਮੈਸਟਿਕ ਮਾਰਕੀਟ ’ਚ ਵੀ ਹੋਇਆ। ਇਸ ਕਾਰਨ ਅੱਜ ਦਿੱਲੀ ਸਰਾਫਾ ਬਾਜ਼ਾਰ ’ਚ ਸੋਨਾ 264 ਰੁਪਏ ਸਸਤਾ ਹੋ ਗਿਆ। ਕੀਮਤ ਵਿਚ ਆਈ ਗਿਰਾਵਟ ਨਾਲ ਹੀ ਦਿੱਲੀ ’ਚ ਸੋਨੇ ਦਾ ਰੇਟ 45,783 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਿਆ। ਮੰਗਲਵਾਰ ਨੂੰ ਸੋਨਾ 46,047 ਰੁਪਏ ਪ੍ਰਤੀ ਦਸ ਗ੍ਰਾਮ ਦੇ ਪੱਧਰ ’ਤੇ ਬੰਦ ਹੋਇਆ ਸੀ। ਅੱਜ ਚਾਂਦੀ ਦੀ ਕੀਮਤ ਵਿਚ ਵੀ ਗਿਰਾਵਟ ਆਈ ਹੈ। ਚਾਂਦੀ 60 ਰੁੁਪਏ ਦੀ ਗਿਰਾਵਟ ਨਾਲ 67,472 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ’ਤੇ ਬੰਦ ਹੋਈ।

ਇਹ ਵੀ ਪੜ੍ਹੋ : GST ਦੇ 4 ਸਾਲ ਪੂਰੇ, ਵਿੱਤ ਮੰਤਰਾਲਾ ਨੇ ਟੈਕਸਦਾਤਿਆਂ ਤੇ ਦਾਖਲ ਰਿਟਰਨਾਂ ਨੂੰ ਲੈ ਕੇ ਕਹੀਆਂ ਵੱਡੀਆਂ ਗੱਲਾਂ

ਇਸ ਨਾਲ ਪਿਛਲੇ ਕਾਰੋਬਾਰੀ ਸੀਜ਼ਨ ਵਿਚ ਇਹ 67,532 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ’ਤੇ ਬੰਦ ਹੋਈ ਸੀ। ਇੰਟਰਨੈਸ਼ਨਲ ਮਾਰਕੀਟ ਵਿਚ ਸੋਨਾ ਗਿਰਾਵਟ ਨਾਲ 1759 ਡਾਲਰ ਤੇ ਚਾਂਦੀ 26 ਡਾਲਰ ਪ੍ਰਤੀ ਔਂਸ ਦੇ ਪੱਧਰ ’ਤੇ ਟੇ੍ਰਡ ਕਰ ਰਹੀ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਲਰ ’ਚ ਆਈ ਤੇਜ਼ੀ ਕਾਰਨ ਸੋਨਾ ਬੁੱਧਵਾਰ ਨੂੰ ਦੋ ਮਹੀਨਿਆਂ ਦੇ ਨਿਊੁਨਤਮ ਪੱਧਰ ’ਤੇ ਪਹੁੰਚ ਗਿਆ। ਡਾਲਰ ’ਚ ਆਈ ਜ਼ਬਰਦਸਤ ਤੇਜ਼ੀ ਕਾਰਨ ਇੰਟਰਨੈਸ਼ਨਲ ਮਾਰਕੀਟ ’ਚ ਸੋਨਾ 1700 ਡਾਲਰ ਦੇ ਪੱਧਰ ਤੱਕ ਡਿਗ ਸਕਦਾ ਹੈ।
 


author

Manoj

Content Editor

Related News