21 ਅਗਸਤ ਨੂੰ ਲਿਸਟ ਹੋਵੇਗਾ ਜੀਓ ਫਾਈਨਾਂਸ਼ੀਅਲ ਦਾ ਸ਼ੇਅਰ, ਨਿਵੇਸ਼ਕਾਂ ਨੂੰ ਮਿਲੇਗਾ ਇਹ ਤੋਹਫ਼ਾ
Saturday, Aug 19, 2023 - 02:04 PM (IST)
ਨਵੀਂ ਦਿੱਲੀ (ਭਾਸ਼ਾ) – ਰਿਲਾਇੰਸ ਇੰਡਸਟ੍ਰੀਜ਼ ਤੋਂ ਹਾਲ ਹੀ ’ਚ ਵੱਖ ਹੋਈ ਕੰਪਨੀ ਜੀਓ ਫਾਈਨਾਂਸ਼ੀਅਲ ਸਰਵਿਸਿਜ਼ ਦੀ ਲਿਸਟਿੰਗ 21 ਅਗਸਤ ਨੂੰ ਹੋਵੇਗੀ। ਪਿਛਲੇ ਹਫਤੇ ਰਿਲਾਇੰਸ ਦੇ ਸ਼ੇਅਰਹੋਲਡਰਸ ਦੇ ਡੀਮੈਟ ਅਕਾਊਂਟ ’ਚ ਜੇ. ਐੱਫ. ਐੱਸ. ਐੱਲ. ਦੇ ਸ਼ੇਅਰ ਆਏ ਸਨ।
ਯੋਗ ਸ਼ੇਅਰਧਾਰਕਾਂ ਨੂੰ ਮਿਲੇਗਾ ਇਹ ਤੋਹਫ਼ਾ
ਰਿਲਾਇੰਸ ਦੇ ਯੋਗ ਸ਼ੇਅਰਧਾਰਕਾਂ ਨੂੰ ਹਰੇਕ ਸ਼ੇਅਰ ’ਤੇ ਜੀਓ ਫਾਈਨਾਂਸ਼ੀਅਲ ਸਰਵਿਸਿਜ਼ ਦਾ ਇਕ ਸ਼ੇਅਰ ਦਿੱਤਾ ਗਿਆ ਸੀ। ਕੰਪਨੀ ਨੇ ਇਸ ਲਈ ਰਿਕਾਰਡ ਡੇਟ 20 ਜੁਲਾਈ ਰੱਖੀ ਸੀ। ਸਟਾਕ ਦੀ ਪ੍ਰੀ ਲਿਸਟਿੰਗ ਕੀਮਤ 261.85 ਰੁਪਏ ਕੱਢੀ ਜੋ ਬ੍ਰੋਕਰੇਜ ਫਰਮਾਂ ਮੁਤਾਬਕ ਕਿਤੇ ਵੱਧ ਹੈ। ਇਸ ਕੀਮਤ ’ਤੇ ਜੀਓ ਫਾਈਨਾਂਸ਼ੀਅਲ ਸਰਵਿਸਿਜ਼ ਦਾ ਮਾਰਕੀਟ ਕੈਪ 1.66 ਲੱਖ ਕਰੋੜ ਰੁਪਏ ਹੈ। ਇਸ ਵੈਲਿਊਏਸ਼ਨ ’ਤੇ ਇਹ ਦੇਸ਼ ਦੀ ਦੂਜੀ ਸਭ ਤੋਂ ਵੱਡੀ ਐੱਨ. ਬੀ. ਐੱਫ. ਸੀ. ਕੰਪਨੀ ਹੈ।
ਇਹ ਵੀ ਪੜ੍ਹੋ : ਦੇਸ਼ 'ਚ 40 ਲੱਖ ਟਨ ਕਣਕ ਦੀ ਹੋ ਸਕਦੀ ਹੈ ਘਾਟ, ਸਰਕਾਰ ਲੈ ਸਕਦੀ ਹੈ ਅਹਿਮ ਫ਼ੈਸਲਾ
ਜੇ. ਐੱਫ. ਐੱਸ. ਐੱਲ. ਨੂੰ ਨਿਫਟੀ50, ਬੀ. ਐੱਸ. ਈ. ਸੈਂਸੈਕਸ ਅਤੇ ਦੂਜੇ ਇੰਡੈਕਸ ’ਚ ਸ਼ਾਮਲ ਕੀਤਾ ਗਿਆ ਹੈ। ਹਾਲੇ ਇਹ ਸਥਿਰ ਕੀਮਤ ’ਤੇ ਟ੍ਰੇਡ ਕਰ ਰਿਹਾ ਹੈ। ਲਿਸਟਿੰਗ ਤੋਂ ਤਿੰਨ ਦਿਨਾਂ ਬਾਅਦ ਇਸ ਨੂੰ ਇਸ ਸਥਿਤੀ ਤੋਂ ਹਟਾ ਦਿੱਤਾ ਜਾਏਗਾ।
ਇਹ ਵੈਲਿਊਏਸ਼ਨ ਦੇ ਹਿਸਾਬ ਨਾਲ ਦੇਸ਼ ਦੀ 32ਵੀਂ ਸਭ ਤੋਂ ਵੱਡੀ ਕੰਪਨੀ ਹੋਵੇਗੀ। ਇਸ ਦਾ ਮਾਰਕੀਟ ਕੈਪ ਟਾਟਾ ਸਟੀਲ, ਕੋਲ ਇੰਡੀਆ, ਐੱਚ. ਡੀ. ਐੱਫ. ਸੀ. ਲਾਈਫ ਅਤੇ ਐੱਸ. ਬੀ. ਆਈ. ਲਾਈਫ ਤੋਂ ਵੀ ਵੱਧ ਹੈ। ਮੌਜੂਦਾ ਸਮੇਂ ’ਚ ਬਜਾਜ ਫਿਨਸਰਵ 4.2 ਲੱਖ ਕਰੋੜ ਰੁਪਏ ਦੇ ਮਾਰਕੀਟ ਕੈਪ ਨਾਲ ਦੇਸ਼ ਦੀ ਸਭ ਤੋਂ ਵੱਡੀ ਐੱਨ. ਬੀ. ਐੱਫ. ਸੀ. ਹੈ। ਦੂਜੇ ਨੰਬਰ ’ਤੇ ਚੋਲਮੰਡਲਮ ਇਨਵੈਸਟਮੈਂਟ ਐਂਡ ਫਾਈਨਾਂਸ ਹੈ, ਜਿਸ ਦਾ ਮਾਰਕੀਟ ਕੈਪ 83,000 ਕਰੋੜ ਰੁਪਏ ਹੈ। ਜੇ. ਐੱਫ. ਐੱਸ. ਐੱਲ. ਬਜਾਜ ਹੋਲਡਿੰਗਸ ਐਂਡ ਇਨਵੈਸਟਮੈਂਟ, ਐੱਸ. ਬੀ. ਆਈ. ਕਾਰਡਸ, ਸ਼੍ਰੀਰਾਮ ਫਾਈਨਾਂਸ, ਮੁਥੂਟ ਫਾਈਨਾਂਸ ਅਤੇ ਪੇਅ. ਟੀ. ਐੱਮ. ਤੋਂ ਵੀ ਵੱਡੀ ਕੰਪਨੀ ਹੋਵੇਗੀ।
ਇਹ ਵੀ ਪੜ੍ਹੋ : ਟਮਾਟਰ ਦੇ ਬਾਅਦ ਲਸਣ ਦੀਆਂ ਵਧੀਆਂ ਕੀਮਤਾਂ, ਰਿਟੇਲ ਮਾਰਕਿਟ 'ਚ ਵਿਕ ਰਿਹਾ 178 ਰੁਪਏ ਕਿਲੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8