ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ''ਤੇ ਖੁੱਲ੍ਹਿਆ, ਸੈਂਸੈਕਸ 129 ਅੰਕ ਚੜ੍ਹਿਆ ਤੇ ਨਿਫਟੀ 12800 ਦੇ ਪਾਰ
Friday, Nov 20, 2020 - 10:02 AM (IST)
ਮੁੰਬਈ — ਅੱਜ ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਭਾਵ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 129.66 ਅੰਕ ਭਾਵ 0.3 ਪ੍ਰਤੀਸ਼ਤ ਦੇ ਵਾਧੇ ਨਾਲ 43729.62 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 38.80 ਅੰਕ ਭਾਵ 0.3% ਦੀ ਤੇਜ਼ੀ ਨਾਲ 12810.50 'ਤੇ ਸ਼ੁਰੂ ਹੋਇਆ ਹੈ। ਕੋਰੋਨਾ ਦੇ ਇਕ ਹੋਰ ਟੀਕੇ ਦੀ ਸਫਲ ਅਜ਼ਮਾਇਸ਼ ਦੀ ਖ਼ਬਰ ਨੇ ਮਾਰਕੀਟ ਵਿਚ ਭਾਰੀ ਤੇਜ਼ੀ ਦਿਖਾਈ।
ਟਾਪ ਗੇਨਰਜ਼
ਬਜਾਜ ਫਿਨਸਰਵਰ, ਪਾਵਰ ਗਰਿੱਡ, ਬਜਾਜ ਫਾਈਨੈਂਸ
ਟਾਪ ਲੂਜ਼ਰਜ਼
ਇੰਡਸਇੰਡ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਐਮ.ਐਂਡ.ਐਮ.
ਸੈਕਟਰਲ ਇੰਡੈਕਸ
ਅੱਜ ਵਿੱਤ ਸੇਵਾਵਾਂ, ਬੈਂਕਾਂ ਅਤੇ ਪ੍ਰਾਈਵੇਟ ਬੈਂਕਾਂ ਨੂੰ ਛੱਡ ਕੇ ਸਾਰੇ ਸੈਕਟਰ ਹਰੇ ਪੱਧਰ 'ਤੇ ਖੁੱਲੇ। ਇਨ੍ਹਾਂ ਵਿਚ ਰੀਐਲਟੀ, ਆਈ.ਟੀ., ਆਟੋ, ਫਾਰਮਾ, ਐਫ.ਐਮ.ਸੀ.ਜੀ., ਪੀ.ਐਸ.ਯੂ. ਬੈਂਕ, ਮੈਟਲ ਅਤੇ ਮੀਡੀਆ ਸ਼ਾਮਲ ਹਨ।