ਸੈਂਸੈਕਸ ਨੇ ਸਿਰਫ਼ 8 ਮਹੀਨਿਆਂ ਚ ਪੂਰਾ ਕੀਤਾ 50 ਹਜ਼ਾਰ ਤੋਂ 60 ਹਜ਼ਾਰ ਤੱਕ ਦਾ ਸਫ਼ਰ

09/24/2021 3:44:16 PM

ਨਵੀਂ ਦਿੱਲੀ - ਪ੍ਰਮੁੱਖ ਸ਼ੇਅਰ ਸੂਚਕ ਅੰਕ ਬੰਬਈ ਸਟਾਕ ਐਕਸਚੇਂਜ ਸੈਂਸੈਕਸ ਨੂੰ ਇਸ ਸਾਲ ਜਨਵਰੀ ਵਿਚ 50,000 ਤੋਂ ਸ਼ੁੱਕਰਵਾਰ ਨੂੰ ਪਹਿਲੀ ਵਾਰ 60,000 ਦਾ ਆਂਕੜਾ ਪਾਰ ਕਰਨ ਵਿਚ ਸਿਰਫ਼ 8 ਮਹੀਨੇ ਲੱਗੇ। ਸੈਂਸੈਕਸ ਨੇ 21 ਜਨਵਰੀ 2021 ਨੂੰ ਪਹਿਲੀ ਵਾਰ 50,000 ਦੇ ਆਂਕੜੇ ਨੂੰ ਪਾਰ ਕੀਤਾ ਸੀ।
ਸਵਾਸਤਿਕਾ ਇਨਵੈਸਟਮਾਰਟ ਦੇ ਖੋਜ ਮੁਖੀ ਸੰਤੋਸ਼ ਮੀਨਾ ਨੇ ਕਿਹਾ, “ਸਾਰੀਆਂ ਚਿੰਤਾਵਾਂ ਨੂੰ ਪਿੱਛੇ ਛੱਡਦੇ ਹੋਏ, ਭਾਰਤੀ ਸ਼ੇਅਰ ਬਾਜ਼ਾਰ ਵਿੱਚ ਮਜ਼ਬੂਤ ​​ਤੇਜ਼ੀ ਦਾ ਦੌਰ ਜਾਰੀ ਹੈ, ਜਿੱਥੇ ਸੈਂਸੈਕਸ 60,000 ਦੇ ਪੱਧਰ ਨੂੰ ਪਾਰ ਕਰ ਗਿਆ। ਅਸੀਂ ਸਾਲ 2003-2007 ਦੀ ਤਰ੍ਹਾਂ ਹੀ ਤੇਜ਼ੀ ਦੇ ਬਾਜ਼ਾਰ ਵਿੱਚ ਹਾਂ, ਅਤੇ ਇਹ ਅਗਲੇ 2-3 ਸਾਲਾਂ ਲਈ ਜਾਰੀ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਕੀ 1000 ਰੁਪਏ 'ਚ ਮਿਲੇਗਾ ਗੈਸ ਸਿਲੰਡਰ? ਜਾਣੋ ਕੀ ਹੈ ਸਰਕਾਰ ਦਾ ਅਗਲਾ ਪਲਾਨ

ਹਾਲਾਂਕਿ, ਥੋੜੇ ਸਮੇਂ ਵਿੱਚ ਸੁਧਾਰਾਤਮਕ ਗਿਰਾਵਟ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਸਾਲ ਹੁਣ ਤੱਕ ਤੇਜ਼ੀ ਦਾ ਰਿਹਾ ਹੈ, ਕਿਉਂਕਿ ਬਾਜ਼ਾਰਾਂ ਨੇ ਕਈ ਇਤਿਹਾਸਕ ਰਿਕਾਰਡ ਕਾਇਮ ਕੀਤੇ ਹਨ। ਇਸ ਸਾਲ ਹੁਣ ਤਕ ਸੈਂਸੈਕਸ 25 ਫੀਸਦੀ ਤੋਂ ਜ਼ਿਆਦਾ ਵਧਿਆ ਹੈ। ਜਿਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਮੁੱਖ ਮਾਰਕਿਟ ਰਣਨੀਤੀਕਾਰ ਆਨੰਦ ਜੇਮਜ਼ ਨੇ ਕਿਹਾ ਕਿ ਐਵਰਗ੍ਰਾਂਡ ਕਰਜ਼ੇ ਦੇ ਸੰਕਟ ਦੇ ਘੱਟ ਹੋਣ ਦੇ ਬਾਅਦ ਸੈਂਸੈਕਸ 60,000 ਦਾ ਅੰਕੜਾ ਪਾਰ ਕਰ ਗਿਆ, ਹਾਲਾਂਕਿ ਮਾਰਕੀਟ ਨੂੰ ਰੇਟ ਵਧਣ ਦੀ ਸੰਭਾਵਨਾ 'ਤੇ ਨਜ਼ਰ ਰੱਖਣੀ ਚਾਹੀਦੀ ਹੈ। ਆਈ.ਆਈ.ਐਫ.ਐਲ. ਸਿਕਉਰਿਟੀਜ਼ ਦੇ ਸੀ.ਈ.ਓ. (ਰਿਟੇਲ), ਸੰਦੀਪ ਭਾਰਦਵਾਜ ਨੇ ਕਿਹਾ ਕਿ ਅਗਲੇ ਕੁਝ ਸਾਲਾਂ ਵਿਚ ਠੋਸ ਆਰਥਿਕ ਸੁਧਾਰ ਅਤੇ ਲਗਾਤਾਰ ਵਾਧੇ ਦੀ ਉਮੀਦ ਤੇਜੜੀਆਂ ਨੂੰ ਉਤਸ਼ਾਹਿਤ ਕਰ ਰਹੀ ਹੈ।

ਇਹ ਵੀ ਪੜ੍ਹੋ : ਗੁਪਤ ਰਿਪੋਰਟ ਲੀਕ ਹੋਣ 'ਤੇ ਦਿੱਲੀ ਹਾਈ ਕੋਰਟ ਪਹੁੰਚਿਆ ਗੂਗਲ, ਜਾਣੋ ਕੀ ਹੈ ਪੂਰਾ ਮਾਮਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News