ਅਮਰੀਕਾ ''ਚ ਨਵੀਂਆਂ ਕਾਰਾਂ ਦੀ ਵਿਕਰੀ ਘਟੀ, ਇਸ ਕਾਰਨ ਲੋਕ ਨਹੀਂ ਖ਼ਰੀਦ ਰਹੇ ਨਵੇਂ ਵਾਹਨ

05/21/2023 4:51:20 PM

ਨਵੀਂ ਦਿੱਲੀ - ਅੱਜ ਅਮਰੀਕਾ ਵਿੱਚ 28 ਕਰੋੜ 40 ਲੱਖ ਵਰਤੀਆਂ ਗਈਆਂ ਕਾਰਾਂ ਹਨ ਅਤੇ ਇਨ੍ਹਾਂ ਦੀ ਗਿਣਤੀ ਹਰ ਰੋਜ਼ ਵਧ ਰਹੀ ਹੈ। ਪੁਰਾਣੀ ਕਾਰ ਦੀ ਔਸਤ ਉਮਰ 12.5 ਸਾਲ ਹੈ। ਪਹਿਲਾਂ ਕਦੇ ਵੀ ਇੰਨੀਆਂ ਜ਼ਿਆਦਾ ਕਾਰਾਂ ਨਹੀਂ ਆਈਆਂ ਸਨ। ਮਾਹਿਰਾਂ ਅਨੁਸਾਰ ਇਹ ਸਥਿਤੀ ਵਾਤਾਵਰਨ ਲਈ ਠੀਕ ਨਹੀਂ ਹੈ। ਰਿਸਰਚ ਗਰੁੱਪ S&P ਗਲੋਬਲ ਮੋਬਿਲਿਟੀ ਦੁਆਰਾ ਇੱਕ ਤਾਜ਼ਾ ਅਧਿਐਨ ਅਮਰੀਕਾ ਵਿੱਚ ਨਵੀਆਂ ਅਤੇ ਵਰਤੀਆਂ ਗਈਆਂ ਕਾਰਾਂ ਦੇ ਸਬੰਧ ਵਿੱਚ ਕੁਝ ਰੁਝਾਨਾਂ ਦਾ ਖੁਲਾਸਾ ਕੀਤਾ ਗਿਆ ਹੈ। ਲਗਾਤਾਰ ਛੇਵੇਂ ਸਾਲ ਸੜਕ 'ਤੇ ਵਰਤੀਆਂ ਜਾਣ ਵਾਲੀਆਂ ਕਾਰਾਂ ਦੀ ਗਿਣਤੀ ਵਧੀ ਹੈ। ਮਹਾਮਾਰੀ ਕਾਰਨ ਪਿਛਲੇ ਤਿੰਨ ਸਾਲਾਂ ਵਿੱਚ ਸੜਕਾਂ ਉੱਤੇ ਪੁਰਾਣੇ ਵਾਹਨਾਂ ਦੀ ਸੰਖਿਆ ਵਿਚ ਸਭ ਤੋਂ ਵੱਧ ਵਾਧਾ ਹੋਇਆ ਹੈ। ਕੰਪਿਊਟਰ ਚਿਪਸ ਦੀ ਘਾਟ ਕਾਰਨ ਸਪਲਾਈ ਉੱਤੇ ਅਸਰ ਪਿਆ ਹੈ ਅਤੇ ਵਾਹਨਾਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਗੈਸੋਲੀਨ ਵਾਲੀਆਂ ਕਾਰਾਂ ਦੀ ਔਸਤ ਕੀਮਤ 39 ਲੱਖ ਰੁਪਏ ਹੈ। ਵਿਆਜ ਦਰਾਂ ਵਿੱਚ ਵਾਧੇ ਨਾਲ ਨਵੀਆਂ ਕਾਰਾਂ ਲਈ ਲੋਨ ਦਰ ਵਿੱਚ 6 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦਾ ਅਸਰ ਨਵੀਆਂ ਕਾਰਾਂ ਦੀ ਖਰੀਦ 'ਤੇ ਵੀ ਪਿਆ ਹੈ।

ਇਹ ਵੀ ਪੜ੍ਹੋ : ਕਾਲੇ ਧਨ ਨੂੰ ਖ਼ਤਮ ਕਰਨ ਲਈ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣਾ ਇਕ ਮਾਸਟਰ ਸਟ੍ਰੋਕ!

ਸਾਲ 2021 ਵਿਚ 1 ਕਰੋੜ 46 ਲੱਖ ਨਵੀਆਂ ਕਾਰਾਂ ਵੇਚੀਆਂ ਗਈਆਂ। ਇਨ੍ਹਾਂ ਦੀ ਵਿਕਰੀ 2022 ਵਿੱਚ ਸੱਤ ਲੱਖ ਘਟ ਕੇ ਇੱਕ ਕਰੋੜ 39 ਲੱਖ ਰਹਿ ਗਈ। ਇਹ ਪਿਛਲੇ ਦਸ ਸਾਲਾਂ ਵਿੱਚ ਨਵੀਆਂ ਕਾਰਾਂ ਦੀ ਵਿਕਰੀ ਵਿੱਚ ਸਭ ਤੋਂ ਵੱਡੀ ਗਿਰਾਵਟ ਹੈ। S&P ਗਲੋਬਲ ਮੋਬਿਲਿਟੀ ਦੇ ਐਸੋਸੀਏਟ ਡਾਇਰੈਕਟਰ ਟੌਡ ਕੈਮਪਿਓ ਦਾ ਕਹਿਣਾ ਹੈ ਕਿ ਆਂਡੇ, ਕਰਿਆਨੇ ਤੋਂ ਲੈ ਕੇ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਧੀਆਂ ਹਨ। ਘਰ ਚਲਾਉਣ ਦੇ ਖਰਚੇ ਵਧਣ ਕਾਰਨ ਲੋਕਾਂ ਦੇ ਪੈਸੇ ਦੀ ਬੱਚਤ ਘੱਟ ਹੋ ਰਹੀ ਹੈ। ਬਹੁਤ ਸਾਰੇ ਲੋਕ ਪੁਰਾਣੇ ਵਾਹਨ ਵੇਚ ਕੇ ਨਵੇਂ ਵਾਹਨ ਖ਼ਰੀਦਣ ਦਾ ਫ਼ੈਸਲਾ ਟਾਲ ਰਹੇ ਹਨ। ਨਵੀਂਆਂ ਕਾਰਾਂ ਦੀ ਵਿਕਰੀ ਵਿਚ ਗਿਰਾਵਟ ਦਾ ਅਸਰ ਜਲਵਾਯੂ 'ਤੇ ਵੀ ਪਵੇਗਾ।

ਕੇਮਪੂ ਦਾ ਕਹਿਣਾ ਹੈ, 12.5 ਸਾਲ ਪਹਿਲਾਂ ਬਣੀ ਕਾਰ ਆਧੁਨਿਕ ਤਕਨੀਕ, ਘੱਟ ਪੈਟਰੋਲ, ਗੈਸ ਦੀ ਖਪਤ ਵਾਲੀਆਂ ਨਵੀਆਂ ਕਾਰਾਂ ਨਾਲੋਂ ਜ਼ਿਆਦਾ ਪ੍ਰਦੂਸ਼ਣ ਕਰੇਗੀ। 

ਅਮਰੀਕਾ ਵਿਚ 20 ਲੱਖ ਤੋਂ ਵੱਧ EVs ਪਹਿਲਾਂ ਹੀ ਸੜਕਾਂ 'ਤੇ ਚੱਲ ਰਹੀਆਂ ਹਨ। 2022 ਵਿੱਚ ਇਹ 3.7 ਸਾਲ ਸੀ। ਦਰਅਸਲ, ਇਲੈਕਟ੍ਰਿਕ ਕਾਰਾਂ ਦੇ ਅਮੀਰ ਮਾਲਕ ਕੋਲ ਖਰਚ ਕਰਨ ਲਈ ਪੈਸਾ ਹੈ। ਇਸ ਲਈ ਉਹ ਨਵੀਂ ਕਾਰ ਖਰੀਦਦੇ ਹਨ। ਦੂਜੇ ਪਾਸੇ, ਜਿਨ੍ਹਾਂ ਕੋਲ ਪੈਸੇ ਘੱਟ ਹਨ, ਉਨ੍ਹਾਂ ਨੂੰ ਵੱਧ ਕੀਮਤਾਂ ਅਤੇ ਵਿਆਜ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ : ਜੇਕਰ ਤੁਹਾਡੇ ਘਰ ਵੀ ਪਏ ਹਨ ਸੋਨੇ ਦੇ ਗਹਿਣੇ ਤਾਂ ਪੜ੍ਹੋ ਇਹ ਖ਼ਬਰ, ਸਰਕਾਰ ਨੇ ਜਾਰੀ ਕੀਤੇ ਨਵੇਂ ਨਿਯਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News