ਦੁਨੀਆ ਭਰ ਵਿਚ ਬੈਨ ਹੋ ਚੁੱਕੇ J&J ਬੇਬੀ ਪਾਊਡਰ ਦੀ ਵਿਕਰੀ ਭਾਰਤ ''ਚ ਅਜੇ ਰਹੇਗੀ ਜਾਰੀ, ਜਾਣੋ ਵਜ੍ਹਾ

Tuesday, Aug 23, 2022 - 11:44 AM (IST)

ਨਵੀਂ ਦਿੱਲੀ (ਇੰਟ.) – ਅਮਰੀਕੀ ਕੰਪਨੀ ਜੌਨਸਨ ਐਂਡ ਜੌਨਸਨ ਭਾਰਤ ’ਚ ਆਪਣੇ ਉਸ ਵਿਵਾਦਪੂਰਨ ਬੇਬੀ ਪਾਊਡਰ ਦੀ ਵਿਕਰੀ ਜਾਰੀ ਰੱਖੇਗੀ, ਜਿਸ ਨੂੰ ਉਸ ਨੇ ਗਲੋਬਲ ਬਾਜ਼ਾਰਾਂ ’ਚ ਨਾ ਵੇਚਣ ਦਾ ਫੈਸਲਾ ਕੀਤਾ ਹੈ। ਇਸ ਬੇਬੀ ਪਾਊਡਰ ’ਚ ਅਜਿਹੇ ਤੱਤ ਮੌਜੂਦ ਹੋਣ ਦੀ ਗੱਲ ਕਰੀ ਜਾ ਰਹੀ ਹੈ, ਜਿਨ੍ਹਾਂ ਨਾਲ ਕੈਂਸਰ ਹੁੰਦਾ ਹੈ। ਇਸੇ ਕਾਰਨ ਜੌਨਸਨ ਐਂਡ ਜੌਨਸਨ ਦੁਨੀਆ ਭਰ ’ਚ ਕਾਨੂੰਨੀ ਮੁਕੱਦਮਿਆਂ ਦਾ ਸਾਹਮਣਾ ਕਰ ਰਹੀ ਹੈ। ਅਮਰੀਕਾ ’ਚ ਕੰਪਨੀ ਨੇ ਦੋ ਸਾਲ ਪਹਿਲਾਂ ਹੀ ਇਸ ਪਾਊਡਰ ਦੀ ਵਿਕਰੀ ਬੰਦ ਕਰ ਦਿੱਤੀ ਹੈ।

ਜੌਨਸਨ ਐਂਡ ਜੌਨਸਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਦੋਂ ਤੱਕ ਸਾਡੇ ਸਾਡੇ ਟੈਲਕਮ ਆਧਾਰਿਤ ਪਾਊਡਰ ਦੀ ਸਪਲਾਈ ਸਮਾਪਤ ਨਹੀਂ ਹੋ ਜਾਂਦੀ ਉਦੋਂ ਤੱਕ ਅਸੀਂ ਭਾਰਤ ’ਚ ਆਪਣੇ ਰਿਟੇਲਰਸ ਨੂੰ ਇਸ ਦੀ ਵਿਕਰੀ ਜਾਰੀ ਰੱਖਣ ਨੂੰ ਕਹਾਂਗੇ। ਜੌਨਸਨ ਐਂਡ ਜੌਨਸਨ ਦੇ ਇਕ ਐਗਜ਼ੀਕਿਊਟਿਵ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੰਪਨੀ ਦੀ ਭਾਰਤ ਤੋਂ ਹਾਲੇ ਆਪਣੇ ਪਾਊਡਰ ਨੂੰ ਬਾਜ਼ਾਰ ਤੋਂ ਵਾਪਸ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ।

ਇਹ ਵੀ ਪੜ੍ਹੋ : ਭਾਰਤੀਆਂ ਨੇ ਅਪਣਾ ਡਾਲਰ ਖ਼ਰਚ ਵਧਾਇਆ, 6 ਅਰਬ ਡਾਲਰ ਭੇਜੇ ਵਿਦੇਸ਼

ਸੁਰੱਖਿਅਤ ਹੋਣ ਦਾ ਦਾਅਵਾ

ਐਗਜ਼ੀਕਿਊਟਿਵ ਨੇ ਕਿਹਾ ਕਿ ਇਸ ਬੇਬੀ ਪਾਊਡਰ ਨੂੰ ਰਿਕਾਲ ਕਰਨ ਦਾ ਕੋਈ ਇਰਾਦਾ ਨਹੀਂ ਹੈ। ਹੁਣ ਅਸੀਂ ਆਪਣੇ ਇਸ ਸਟੈਂਡ ’ਤੇ ਕਾਇਮ ਹਾਂ ਕਿ ਇਹ ਪਾਊਡਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਅਸੀਂ ਅਗਲੇ ਸਾਲ ਦੀ ਪਹਿਲੀ ਤਿਮਾਹੀ ਤੱਕ ਇਸ ਪਾਊਡਰ ਦਾ ਨਿਰਮਾਣ ਜਾਰੀ ਰੱਖਾਂਗੇ। ਇਹ ਪੁੱਛੇ ਜਾਣ ’ਤੇ ਕਿ ਕੀ ਭਾਰਤ ’ਚ ਜੌਨਸਨ ਐਂਡ ਜੌਨਸਨ ਦਾ ਫੈਸਲਾ ਰੈਗੂਲੇਟਰੀ ਕਾਰਵਾਈ ਦਾ ਨਤੀਜਾ ਸੀ, ਐਗਜ਼ੀਕਿਊਟ ਨੇ ਕਿਹਾ ਕਿ ਇਹ ਇਕ ਗਲੋਬਲ ਫੈਸਲਾ ਹੈ। ਉੱਥੇ ਹੀ ਭਾਰਤ ’ਚ ਜੌਨਸਨ ਐਂਡ ਜੌਨਸਨ ਵਲੋਂ ਆਪਣੇ ਵਿਵਾਦਿਤ ਪਾਊਡਰ ਦੀ ਵਿਕਰੀ ਜਾਰੀ ਰੱਖਣ ਦੇ ਫੈਸਲੇ ਦੇ ਸਬੰਧ ’ਚ ਪੁੱਛੇ ਗਏ ਸਵਾਲ ਦਾ ਜਵਾਬ ਖਬਰ ਲਿਖੇ ਜਾਣ ਤੱਕ ਭਾਰਤ ਦੇ ਡਰੱਗ ਕੰਟਰੋਲਰ ਜਨਰਲ ਨੇ ਨਹੀਂ ਦਿੱਤਾ।

ਇਹ ਵੀ ਪੜ੍ਹੋ : Xiaomi 'ਤੇ ਸੰਕਟ ਦੇ ਬੱਦਲ! 900 ਤੋਂ ਵਧੇਰੇ ਮੁਲਾਜ਼ਮ ਨੌਕਰੀਓਂ ਕੱਢੇ, ਇਹ ਕੰਪਨੀਆਂ ਵੀ ਪਈਆਂ ਛਾਂਟੀ ਦੇ ਰਾਹ

ਐੱਨ. ਸੀ. ਪੀ. ਸੀ. ਆਰ. ਸਖਤ

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐੱਨ. ਸੀ. ਪੀ. ਸੀ. ਆਰ.) ਨੇ ਡੀ. ਸੀ. ਜੀ. ਆਈ. ਅਤੇ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ. ਡੀ. ਐੱਸ. ਸੀ. ਓ.) ਨੂੰ ਜੌਨਸਨ ਐਂਡ ਜੌਨਸਨ ਦੇ ਬੇਬੀ ਸ਼ੈਪੂ ਅਤੇ ਟੈਲਕਮ ਪਾਊਡਰ ’ਚ ਫਾਰਮਲਾਡੇਹਾਈਡ ਅਤੇ ਐਸਬੈਸਟਸ ਦੀ ਹਾਜ਼ਰੀ ਦਾ ਪਤਾ ਲਗਾਉਣ ਲਈ ਪ੍ਰੀਖਣ ਵਿਧੀਆਂ ’ਚ ਇਕਸਾਰਤਾ ਨਾ ਹੋਣ ’ਤੇ ਤਲਬ ਕੀਤਾ ਸੀ। ਫਾਰਮਲਾਡੇਹਾਈਡ ਅਤੇ ਐਸਬੈਸਟਸ ਨੂੰ ਕੈਂਸਰ ਕਾਰਕ ਮੰਨਆ ਜਾਂਦਾ ਹੈ।

ਇਹ ਵੀ ਪੜ੍ਹੋ : Sovereign Gold Bond : ਅੱਜ ਤੋਂ ਪੰਜ ਦਿਨਾਂ ਤੱਕ ਸਸਤਾ ਸੋਨਾ ਖ਼ਰੀਦਣ ਦਾ ਮੌਕਾ, ਜਾਣੋ ਕਿੰਨੀ ਹੋਵੇਗੀ ਕੀਮਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News