ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਪੰਜ ਪੈਸੇ ਹੋਇਆ ਮਜ਼ਬੂਤ
Monday, Dec 14, 2020 - 11:25 AM (IST)
ਮੁੰਬਈ(ਪੀ. ਟੀ.) - ਵਿਦੇਸ਼ੀ ਮੁਦਰਾ ਦੀ ਨਿਰੰਤਰ ਆਮਦ ਅਤੇ ਘਰੇਲੂ ਸਟਾਕ ਬਾਜ਼ਾਰ ਦੇ ਵਾਧੇ ਕਾਰਨ ਰੁਪਿਆ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਪੰਜ ਪੈਸੇ ਮਜ਼ਬੂਤ ਹੋ ਕੇ 73.59 ਦੇ ਪੱਧਰ 'ਤੇ ਪਹੁੰਚ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 73.62 ਦੇ ਪੱਧਰ 'ਤੇ ਖੁੱਲ੍ਹਿਆ, ਫਿਰ ਵਧ ਕੇ 73.59 ਦੇ ਪੱਧਰ 'ਤੇ ਚਲਾ ਗਿਆਜਿਹੜਾ ਕਿ ਪਿਛਲੇ ਬੰਦ ਦੇ ਮੁਕਾਬਲੇ ਪੰਜ ਪੈਸੇ ਦੀ ਮਜ਼ਬੂਤੀ ਦਰਸਾਉਂਦਾ ਹੈ। ਕਾਰੋਬਾਰ ਵਿਚ ਰੁਪਿਆ ਵੀ ਅਮਰੀਕੀ ਮੁਦਰਾ ਦੇ ਮੁਕਾਬਲੇ 73.64 ਦੇ ਹੇਠਲੇ ਪੱਧਰ ਨੂੰ ਛੋਹ ਗਿਆ। ਸ਼ੁੱਕਰਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਦੋ ਪੈਸੇ ਦੀ ਤੇਜ਼ੀ ਨਾਲ 73.64 ਦੇ ਪੱਧਰ 'ਤੇ ਬੰਦ ਹੋਇਆ ਸੀ। ਸਟਾਕ ਮਾਰਕੀਟ ਦੇ ਆਰਜ਼ੀ ਅੰਕੜਿਆਂ ਅਨੁਸਾਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਸ਼ੁੱਕਰਵਾਰ ਨੂੰ ਪੂੰਜੀ ਬਾਜ਼ਾਰ ਵਿਚ ਕੁਲ ਆਧਾਰ 'ਤੇ 4,195.43 ਕਰੋੜ ਰੁਪਏ ਦੇ ਸ਼ੇਅਰਾਂ ਨੂੰ ਖਰੀਦਿਆ। ਇਸ ਦੌਰਾਨ ਗਲੋਬਲ ਤੇਲ ਦਾ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.68% ਦੀ ਤੇਜ਼ੀ ਨਾਲ 50.31 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।