ਸ਼ੁਰੂਆਤੀ ਕਾਰੋਬਾਰ ''ਚ ਰੁਪਿਆ 15 ਪੈਸੇ ਮਜ਼ਬੂਤ ਹੋ ਕੇ 73.09 ਰੁਪਏ ਪ੍ਰਤੀ ਡਾਲਰ ਪਹੁੰਚਿਆ

Friday, Oct 09, 2020 - 11:27 AM (IST)

ਸ਼ੁਰੂਆਤੀ ਕਾਰੋਬਾਰ ''ਚ ਰੁਪਿਆ 15 ਪੈਸੇ ਮਜ਼ਬੂਤ ਹੋ ਕੇ 73.09 ਰੁਪਏ ਪ੍ਰਤੀ ਡਾਲਰ ਪਹੁੰਚਿਆ

ਮੁੰਬਈ (ਪੀ. ਟੀ.) - ਰਿਜ਼ਰਵ ਬੈਂਕ ਦੇ ਨੀਤੀਗਤ ਦਰ ਨੂੰ ਬਦਲਣ ਤੋਂ ਰੋਕਣ ਦੇ ਫੈਸਲੇ ਤੋਂ ਬਾਅਦ ਰੁਪਿਆ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ 15 ਪੈਸੇ ਮਜ਼ਬੂਤ ​​ਹੋ ਕੇ 73.09 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਰੁਪਿਆ 'ਚ ਕਾਰੋਬਾਰ ਦੀ ਸ਼ੁਰੂਆਤ 73.21 ਦੇ ਪੱਧਰ 'ਤੇ ਤੇਜ਼ੀ ਨਾਲ ਹੋਈ ਅਤੇ ਇਸ ਤੋਂ ਤੁਰੰਤ ਬਾਅਦ ਇਹ 15 ਪੈਸੇ ਦੀ ਤੇਜ਼ੀ ਨਾਲ 73.09 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਵੀਰਵਾਰ ਨੂੰ ਰੁਪਿਆ 73.24 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਤਿੰਨ ਦਿਨਾਂ ਦੀ ਬੈਠਕ ਤੋਂ ਬਾਅਦ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਸ਼ੁੱਕਰਵਾਰ ਨੂੰ ਮੁੱਖ ਨੀਤੀਗਤ ਦਰ 'ਰੈਪੋ' ਨੂੰ ਚਾਰ ਪ੍ਰਤੀਸ਼ਤ 'ਤੇ ਸਥਿਰ ਰੱਖਣ ਦਾ ਫੈਸਲਾ ਕੀਤਾ ਹੈ। 

ਹਾਲÎਾਂਕਿ ਕਮੇਟੀ ਨੇ ਘੋਸ਼ਣਾ ਕੀਤੀ ਹੈ ਕਿ ਭਵਿੱਖ ਵਿਚ ਆਰਥਿਕਤਾ ਦੇ ਸਮਰਥਨ ਲਈ ਨੀਤੀਗਤ ਦਰਾਂ ਵਿਚ ਕਟੌਤੀ ਦੀ ਗੁੰਜਾਇਸ਼ ਬਣੀ ਹੋਈ ਹੈ। ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਦਾਸ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਚੌਥੀ ਤਿਮਾਹੀ ਤਕ ਮਹਿੰਗਾਈ ਦਰ ਨਿਰਧਾਰਤ ਸੀਮਾ ਦੇ ਅੰਦਰ ਰਹਿਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਅਰਥ ਵਿਵਸਥਾ ਦੀ ਚੌਥੀ ਤਿਮਾਹੀ ਵਿਚ ਵਿਕਾਸ ਦੇ ਵਾਪਸੀ ਦੀ ਵੀ ਉਮੀਦ ਹੈ। ਇਸ ਦੌਰਾਨ ਡਾਲਰ ਇੰਡੈਕਸ ਛੇ ਪ੍ਰਮੁੱਖ ਅੰਤਰ ਰਾਸ਼ਟਰੀ ਮੁਦਰਾਵਾਂ ਦੀ ਟੋਕਰੀ ਵਿਚ 0.15 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 93.46 ਦੇ ਪੱਧਰ 'ਤੇ ਬੰਦ ਹੋਇਆ। ਸ਼ੁਰੂਆਤੀ ਅੰਕੜਿਆਂ ਅਨੁਸਾਰ, ਬੁੱਧਵਾਰ ਨੂੰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ ਪੀ ਆਈ) ਨੇ 978.37 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਖਰੀਦ ਕੀਤੀ। ਇਸ ਦੌਰਾਨ ਬ੍ਰੈਂਟ ਕਰੂਡ ਫਿਊਚਰਜ਼ 0.16 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 43.27 ਡਾਲਰ ਪ੍ਰਤੀ ਬੈਰਲ 'ਤੇ ਚਲ ਰਿਹਾ ਸੀ।


author

Harinder Kaur

Content Editor

Related News