ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 8 ਪੈਸੇ ਟੁੱਟ ਕੇ ਖੁੱਲ੍ਹਿਆ

Friday, Mar 10, 2023 - 10:59 AM (IST)

ਮੁੰਬਈ - ਅਮਰੀਕੀ ਮੁਦਰਾ ਵਿਚ ਮਜ਼ਬੂਤੀ ਦੇ ਰੁਝਾਨ ਦਰਮਿਆਨ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ 8 ਪੈਸੇ ਟੁੱਟ ਕੇ 82.14 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ ਅੰਤਰਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ ਵਿਚ ਰੁਪਿਆ 82.12 ਪ੍ਰਤੀ ਡਾਲਰ ਕਮਜ਼ੋਰ ਸਥਿਤੀ ਵਿਚ ਖੁੱਲ੍ਹਣ ਤੋਂ ਬਾਅਦ ਹੋਰ ਟੁੱਟ ਕੇ 82.14 ਪ੍ਰਤੀ ਡਾਲਰ 'ਤੇ ਆ ਗਿਆ। 

ਵੀਰਵਾਰ ਨੂੰ ਰੁਪਿਆ 82.06 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਹੋਰ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਮੁਦਰਾ ਦਾ ਮੁਲਾਂਕਣ ਕਰਦਾ ਡਾਲਰ ਸੂਚਕਾਂਕ 0.11 ਫ਼ੀਸਦੀ ਡਿੱਗ ਕੇ 105.18 'ਤੇ ਆ ਗਿਆ।  ਗਲੋਬਲ ਬੈਂਚਮਾਰਕ ਬ੍ਰੈਂਟ ਕਰੂਡ ਆਇਲ ਫਿਊਚਰਜ਼ 0.54 ਫੀਸਦੀ ਡਿੱਗ ਕੇ 81.15 ਡਾਲਰ ਪ੍ਰਤੀ ਬੈਰਲ 'ਤੇ ਰਿਹਾ।

ਇਹ ਵੀ ਪੜ੍ਹੋ : Foxconn ਭਾਰਤ 'ਚ ਲਗਾਏਗੀ ਦੂਜਾ ਚਿੱਪ ਪਲਾਂਟ, ਰੁਜ਼ਗਾਰ ਦੇ ਵਧਣਗੇ ਮੌਕੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News