ਰੁਪਿਆ 28 ਪੈਸੇ ਵਾਧੇ ਦੇ ਨਾਲ 71.50 ਦੇ ਪੱਧਰ ''ਤੇ ਖੁੱਲ੍ਹਿਆ
09/18/2019 9:11:06 AM
ਨਵੀਂ ਦਿੱਲੀ—ਰੁਪਏ ਦੀ ਸ਼ੁਰੂਆਤ ਅੱਜ ਵਾਧੇ ਦੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 28 ਪੈਸੇ ਦੀ ਵਾਧੇ ਦੇ ਨਾਲ 71.50 ਦੇ ਪੱਧਰ 'ਤੇ ਖੁੱਲ੍ਹਿਆ ਹੈ। ਉੱਧਰ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 19 ਪੈਸੇ ਕਮਜ਼ੋਰ ਹੋ ਕੇ 71.78 'ਤੇ ਬੰਦ ਹੋਇਆ ਸੀ।