ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ 7 ਪੈਸੇ ਟੁੱਟ ਕੇ 73.42 ਪ੍ਰਤੀ ਡਾਲਰ ਹੋਇਆ

10/19/2020 12:11:47 PM

ਮੁੰਬਈ — ਅੰਤਰਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ ਵਿਚ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ 7 ਪੈਸੇ ਟੁੱਟ ਕੇ 73.42 ਪ੍ਰਤੀ ਡਾਲਰ 'ਤੇ ਆ ਗਿਆ। ਸੋਨਾ ਅਤੇ ਕੱਚੇ ਤੇਲ ਦੇ ਆਯਾਤਕਾਂ ਦੀ ਤਾਜ਼ਾ ਡਾਲਰ ਮੰਗ ਨਾਲ ਰੁਪਏ 'ਚ ਗਿਰਾਵਟ ਆਈ ਹੈ। ਹਾਲਾਂਕਿ ਪੂੰਜੀ ਵਹਾਅ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ ਦੀ ਮਜ਼ਬੂਤ ਸ਼ੁਰੂਆਤ ਨਾਲ ਰੁਪਏ ਦੀ ਗਿਰਾਵਟ ਕੁਝ ਸੀਮਤ ਰਹੀ। ਰੁਪਿਆ 73.38 ਪ੍ਰਤੀ ਡਾਲਰ 'ਤੇ ਖੁੱਲਣ ਤੋਂ ਬਾਅਦ 7 ਪੈਸੇ ਦੇ ਨੁਕਸਾਨ ਨਾਲ 73.42 ਪ੍ਰਤੀ ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ। 

ਸ਼ੁੱਕਰਵਾਰ ਨੂੰ ਰੁਪਿਆ 73.35 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਰਿਲਾਇੰਸ ਸਕਿਉਰਿਟੀਜ਼ ਦੀ ਇਕ ਖੋਜ ਨੋਟ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਹੁਣ ਨਿਵੇਸ਼ਕ ਸੁਰੱਖਿਅਤ ਵਿਕਲਪ ਅਮਰੀਕੀ ਡਾਲਰ ਵੱਲ ਰੁਖ਼ ਕਰ ਰਹੇ ਹਨ। ਇਸ ਦੌਰਾਨ 6 ਮੁਦਰਾਵਾਂ ਦੀ ਤੁਲਨਾ 'ਚ ਡਾਲਰ ਦਾ ਰੁਖ਼ ਦਰਸਾਉਣ ਵਾਲਾ ਡਾਲਰ ਸੂਚਕਅੰਕ 0.09 ਫ਼ੀਸਦੀ ਵਧ ਕੇ 93.76 'ਤੇ ਪਹੁੰਚ ਗਿਆ।


Harinder Kaur

Content Editor

Related News