ਸ਼ੁਰੂਆਤੀ ਕਾਰੋਬਾਰ ''ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 40 ਪੈਸੇ ਟੁੱਟਿਆ
Monday, Feb 28, 2022 - 11:45 AM (IST)
ਮੁੰਬਈ (ਭਾਸ਼ਾ) : ਰੂਸ ਅਤੇ ਯੂਕਰੇਨ ਵਿਚਾਲੇ ਵਧਦੇ ਤਣਾਅ ਕਾਰਨ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨਾਲ ਸ਼ੁਰੂਆਤੀ ਕਾਰੋਬਾਰ ਵਿਚ ਸੋਮਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 40 ਪੈਸੇ ਟੁੱਟ ਕੇ 75.33 'ਤੇ ਆ ਗਿਆ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰ ਹੋ ਕੇ ਖੁੱਲ੍ਹਿਆ। ਰੁਪਿਆ 75.78 ਅਤੇ 75.70 ਦੀ ਰੇਂਜ ਵਿੱਚ ਕਾਰੋਬਾਰ ਕਰ ਰਿਹਾ ਸੀ। ਸ਼ੁਰੂਆਤੀ ਸੌਦਿਆਂ ਵਿੱਚ, ਸਥਾਨਕ ਮੁਦਰਾ ਆਪਣੀ ਪਿਛਲੀ ਬੰਦ ਕੀਮਤ ਤੋਂ 40 ਪੈਸੇ ਘੱਟ ਕੇ 75.73 'ਤੇ ਵਪਾਰ ਕਰ ਰਹੀ ਸੀ।
ਪਿਛਲੇ ਸੈਸ਼ਨ 'ਚ ਰੁਪਿਆ 27 ਪੈਸੇ ਦੀ ਮਜ਼ਬੂਤੀ ਨਾਲ 75.33 ਦੇ ਪੱਧਰ 'ਤੇ ਬੰਦ ਹੋਇਆ ਸੀ।
ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਸੂਚਕਾਂਕ 0.78 ਫੀਸਦੀ ਵੱਧ ਕੇ 97.37 'ਤੇ ਰਿਹਾ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 4.24 ਫੀਸਦੀ ਵਧ ਕੇ 102.08 ਡਾਲਰ ਪ੍ਰਤੀ ਬੈਰਲ 'ਤੇ ਰਿਹਾ।