ਸ਼ੁਰੂਆਤੀ ਕਾਰੋਬਾਰ ''ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 21 ਪੈਸੇ ਡਿੱਗ ਕੇ 74.65 ''ਤੇ ਪਹੁੰਚਿਆ

Wednesday, Oct 06, 2021 - 11:48 AM (IST)

ਸ਼ੁਰੂਆਤੀ ਕਾਰੋਬਾਰ ''ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 21 ਪੈਸੇ ਡਿੱਗ ਕੇ 74.65 ''ਤੇ ਪਹੁੰਚਿਆ

ਮੁੰਬਈ (ਭਾਸ਼ਾ) : ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਵਿਦੇਸ਼ੀ ਬਾਜ਼ਾਰ ਵਿੱਚ ਅਮਰੀਕੀ ਮੁਦਰਾ ਦੀ ਮਜ਼ਬੂਤੀ ਕਾਰਨ ਸ਼ੁਰੂਆਤੀ ਕਾਰੋਬਾਰ ਵਿੱਚ ਰੁਪਿਆ ਬੁੱਧਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 21 ਪੈਸੇ ਡਿੱਗ ਕੇ 74.65 ਦੇ ਪੱਧਰ 'ਤੇ ਆ ਗਿਆ।

ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰੀ ਦੇ ਨਾਲ 74.63 'ਤੇ ਖੁੱਲ੍ਹਿਆ, ਫਿਰ ਪਿਛਲੀ ਸਮਾਪਤੀ ਕੀਮਤ ਦੇ ਮੁਕਾਬਲੇ 21 ਪੈਸੇ ਦੀ ਗਿਰਾਵਟ ਨੂੰ ਦਰਸਾਉਂਦੇ ਹੋਏ 74.65 ਦੇ ਪੱਧਰ 'ਤੇ ਆ ਗਿਆ। ਮੰਗਲਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 74.44 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਇੰਡੈਕਸ 0.14 ਫੀਸਦੀ ਵਧ ਕੇ 94.11 'ਤੇ ਰਿਹਾ।

ਸ਼ੇਅਰ ਬਾਜ਼ਾਰ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕ ਮੰਗਲਵਾਰ ਨੂੰ ਪੂੰਜੀ ਬਾਜ਼ਾਰਾਂ ਵਿੱਚ ਸ਼ੁੱਧ ਵਿਕਰੇਤਾ ਸਨ ਅਤੇ ਉਨ੍ਹਾਂ ਨੇ 1,915.08 ਕਰੋੜ ਰੁਪਏ ਦੇ ਸ਼ੇਅਰ ਵੇਚੇ। ਘਰੇਲੂ ਸ਼ੇਅਰ ਬਾਜ਼ਾਰ ਦੇ ਮੋਰਚੇ 'ਤੇ 30 ਸ਼ੇਅਰਾਂ ਵਾਲਾ ਸੈਂਸੈਕਸ 77.72 ਅੰਕ ਭਾਵ  0.13 ਫੀਸਦੀ ਘੱਟ ਕੇ 59,667.16 'ਤੇ ਕਾਰੋਬਾਰ ਕਰ ਰਿਹਾ ਸੀ। ਵਿਆਪਕ ਐਨ.ਐਸ.ਈ. ਨਿਫਟੀ 27.45 ਅੰਕ ਭਾਵ 0.15 ਫੀਸਦੀ ਦੀ ਗਿਰਾਵਟ ਦੇ ਨਾਲ 17,794.85 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਹੀ ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕੱਚਾ ਫਿਊਚਰਜ਼ 0.08 ਫੀਸਦੀ ਫਿਸਲ ਕੇ 82.49 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News