ਸ਼ੁਰੂਆਤੀ ਕਾਰੋਬਾਰ ''ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 4 ਪੈਸੇ ਚੜ੍ਹਿਆ
Tuesday, Aug 03, 2021 - 11:54 AM (IST)
ਮੁੰਬਈ - ਕਾਰੋਬਾਰੀਆਂ ਨੇ ਸੁਚੇਤ ਰੁਝਾਨ ਦਰਮਿਆਨ ਭਾਰਤੀ ਰੁਪਿਆ ਮੰਗਲਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 4 ਪੈਸੇ ਚੜ੍ਹ ਕੇ 74.30 ਦੇ ਪੱਧਰ 'ਤੇ ਪਹੁੰਚ ਗਿਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਨਿਵੇਸ਼ਕ ਅੱਗੇ ਦੇ ਸੰਕੇਤਾਂ ਲਈ ਸ਼ੁੱਕਰਵਾਰ ਨੂੰ ਆਉਣ ਵਾਲੇ ਭਾਰਤੀ ਰਿਜ਼ਰਵ ਬੈਂਕ ਦੇ ਨੀਤੀਗਤ ਫ਼ੈਸਲੇ ਅਤੇ ਅਮਰੀਕਾ ਵਿਤ ਗੈਰ-ਖੇਤਾਬਾੜੀ ਪੇਰੋਲ ਆਂਕੜਿਆਂ ਦਾ ਇੰਤਜ਼ਾਰ ਕਰ ਰਹੇ ਹਨ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਘਰੇਲੂ ਇਕਾਈ ਡਾਲਰ ਦੇ ਮੁਕਾਬਲੇ 74.36 'ਤੇ ਖੁਲ੍ਹੀ, ਫਿਰ ਤੇਜ਼ੀ ਨਾਲ 74.30 'ਤੇ ਪਹੁੰਚ ਗਈ, ਜਿਹੜੀ ਕਿ ਪਿਛਲੇ ਬੰਦ ਭਾਅ ਦੇ ਮੁਕਾਬਲੇ 4 ਪੈਸੇ ਦਾ ਵਾਧਾ ਦਰਸਾਉਂਦੀ ਹੈ। ਰੁਪਿਆ ਸੋਮਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 74.34 'ਤੇ ਬੰਦ ਹੋਇਆ ਸੀ। ਗਲੋਬਲ ਤੇਲ ਬੈਂਚਮਾਰਕ ਬ੍ਰੇਂਟ ਕਰੂਡ ਵਾਇਦਾ 0.04 ਫ਼ੀਸਦੀ ਦੀ ਗਿਰਾਵਟ ਦੇ ਨਾਲ 72.86 ਡਾਲਰ ਪ੍ਰਤੀ ਬੈਰਲ 'ਤੇ ਸੀ।