ਰੁਪਿਆ ਸ਼ੁਰੂਆਤੀ ਕਾਰੋਬਾਰ ''ਚ 31 ਪੈਸੇ ਟੁੱਟ ਕੇ 91.89 ਪ੍ਰਤੀ ਡਾਲਰ ''ਤੇ
Tuesday, Jan 17, 2023 - 10:50 AM (IST)
ਮੁੰਬਈ- ਅਮਰੀਕੀ ਮੁਦਰਾ 'ਚ ਮਜ਼ਬੂਤੀ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ ਦੇ ਵਿਚਕਾਰ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 31 ਪੈਸੇ ਕਮਜ਼ੋਰ ਹੋ ਕੇ 81.89 ਪ੍ਰਤੀ ਡਾਲਰ 'ਤੇ ਆ ਗਿਆ। ਫਾਰੇਕਸ ਡੀਲਰਾਂ ਨੇ ਕਿਹਾ ਕਿ ਵਿਦੇਸ਼ੀ ਫੰਡਾਂ ਦੀ ਨਿਕਾਸੀ ਨਾਲ ਵੀ ਰੁਪਏ ਦੀ ਧਾਰਨਾ 'ਤੇ ਅਸਰ ਪਿਆ।
ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ 81.79 ਪ੍ਰਤੀ ਡਾਲਰ 'ਤੇ ਕਮਜ਼ੋਰ ਖੁੱਲ੍ਹਣ ਤੋਂ ਬਾਅਦ ਹੋਰ ਟੁੱਟਿਆ। ਬਾਅਦ 'ਚ ਇਹ 31 ਪੈਸੇ ਦੇ ਨੁਕਸਾਨ ਨਾਲ 81.89 ਪ੍ਰਤੀ ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ। ਪਿਛਲੇ ਕਾਰੋਬਾਰੀ ਸੈਸ਼ਨ 'ਚ ਰੁਪਿਆ 81.58 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਮੁਦਰਾਵਾਂ ਦੀ ਤੁਲਨਾ 'ਚ ਡਾਲਰ ਦੀ ਮਜ਼ਬੂਤੀ ਦਾ ਆਕਲਨ ਕਰਨ ਵਾਲਾ ਡਾਲਰ ਸੂਚਕਾਂਕ 0.18 ਫੀਸਦੀ ਦੇ ਵਾਧੇ ਨਾਲ 102.38 'ਤੇ ਪਹੁੰਚ ਗਿਆ।