ਯੂਕਰੇਨ ਸੰਕਟ ਦਰਮਿਆਨ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 102 ਪੈਸੇ ਟੁੱਟ ਕੇ ਹੋਇਆ ਬੰਦ

02/24/2022 6:06:14 PM

ਮੁੰਬਈ (ਭਾਸ਼ਾ) - ਯੂਕਰੇਨ ਦੇ ਖ਼ਿਲਾਫ ਰੂਸ ਦੀ ਫੌਜੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਜੋਖਿਮ ਭਰੀ ਜਾਇਦਾਦ ਦੀ ਮੰਗ ਦੇ ਪ੍ਰਭਾਵਿਤ ਹੋਣ ਕਾਰਨ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪਿਆ ਵੀਰਵਾਰ ਨੂੰ 102 ਪੈਸੇ ਦੀ ਗਿਰਾਵਟ ਦੇ ਨਾਲ 75.63 (ਆਰਜ਼ੀ) ਪ੍ਰਤੀ ਡਾਲਰ 'ਤੇ ਬੰਦ ਹੋ ਗਿਆ। ਵਪਾਰੀਆਂ ਨੇ ਕਿਹਾ ਕਿ ਵਿਦੇਸ਼ੀ ਮੁਦਰਾ ਦਾ ਨਿਰੰਤਰ ਪ੍ਰਵਾਹ, ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਭਾਰੀ ਵਿਕਰੀ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਨੇ ਨਿਵੇਸ਼ਕਾਂ ਦੀ ਭਾਵਨਾ ਨੂੰ ਪ੍ਰਭਾਵਿਤ ਕੀਤਾ।

ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 75.02 ਪ੍ਰਤੀ ਡਾਲਰ 'ਤੇ ਖੁੱਲ੍ਹਣ ਤੋਂ ਬਾਅਦ 75.75 ਰੁਪਏ 'ਤੇ ਹੇਠਾਂ ਆ ਗਿਆ। ਅੰਤ 'ਚ ਰੁਪਿਆ 102 ਪੈਸੇ ਦੀ ਜ਼ੋਰਦਾਰ ਗਿਰਾਵਟ ਦੇ ਨਾਲ 75.63 ਪ੍ਰਤੀ ਡਾਲਰ 'ਤੇ ਬੰਦ ਹੋਇਆ। ਇਸ ਦੌਰਾਨ ਛੇ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਰੁਝਾਨ ਨੂੰ ਦਰਸਾਉਣ ਵਾਲਾ ਡਾਲਰ ਸੂਚਕ ਅੰਕ 0.74 ਫੀਸਦੀ ਵਧ ਕੇ 96.90 'ਤੇ ਪਹੁੰਚ ਗਿਆ। ਗਲੋਬਲ ਬੈਂਚਮਾਰਕ ਮੰਨੇ ਜਾਣ ਵਾਲੇ ਬ੍ਰੈਂਟ ਕਰੂਡ ਦੀ ਕੀਮਤ 8.36 ਫੀਸਦੀ ਵਧ ਕੇ 104.94 ਡਾਲਰ ਪ੍ਰਤੀ ਬੈਰਲ ਹੋ ਗਈ।

HDFC ਸਕਿਓਰਿਟੀਜ਼ ਦੇ ਰਿਸਰਚ ਐਨਾਲਿਸਟ ਦਿਲੀਪ ਪਰਮਾਰ ਨੇ ਕਿਹਾ, “ਤੇਲ ਦਰਾਮਦਕਾਰਾਂ ਵੱਲੋਂ ਮਹੀਨੇ ਦੇ ਅੰਤ ਵਿੱਚ ਡਾਲਰ ਦੀ ਮੰਗ ਦੇ ਕਾਰਨ ਰੁਪਿਆ ਏਸ਼ੀਆਈ ਮੁਦਰਾਵਾਂ ਵਿੱਚੋਂ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲੀ ਕਰੰਸੀ ਸੀ। ਇਸ ਦੇ ਨਾਲ ਹੀ ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਸੁਰੱਖਿਅਤ ਜਾਇਦਾਦਾਂ 'ਚ ਨਿਵੇਸ਼ ਲਈ ਡਾਲਰ ਦੀ ਮੰਗ ਵਧੀ ਹੈ।'' ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 2,702.15 ਅੰਕ ਡਿੱਗ ਕੇ 54,529.91 'ਤੇ ਬੰਦ ਹੋਇਆ। ਸਟਾਕ ਐਕਸਚੇਂਜ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ ਪੂੰਜੀ ਬਾਜ਼ਾਰ ਵਿੱਚ ਸ਼ੁੱਧ ਵਿਕਰੇਤਾ ਬਣੇ ਰਹੇ ਅਤੇ ਉਨ੍ਹਾਂ ਨੇ ਬੁੱਧਵਾਰ ਨੂੰ 3,417.16 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਇਹ ਵੀ ਪੜ੍ਹੋ : ਕੱਚੇ ਤੇਲ ਦੀਆਂ ਕੀਮਤਾਂ 8 ਸਾਲ ਬਾਅਦ ਫਿਰ 100 ਡਾਲਰ ਦੇ ਪਾਰ, Ukraine ਸੰਕਟ ਕਾਰਨ ਸੋਨਾ ਵੀ ਚੜ੍ਹਿਆ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News