ਆਲੂ ਦੀਆਂ ਵਧਦੀਆਂ ਕੀਮਤਾਂ ਨੇ ਵਿਗਾੜਿਆ ਰਸੋਈ ਦਾ ਬਜਟ, ਪਹੁੰਚਿਆ 34 ਰੁਪਏ ਦੇ ਪਾਰ
Thursday, Sep 20, 2018 - 04:03 PM (IST)

ਨਵੀਂ ਦਿੱਲੀ—ਸਬਜ਼ੀਆਂ 'ਚ ਸਭ ਤੋਂ ਜ਼ਿਆਦਾ ਵਰਤੋਂ ਹੋਣ ਵਾਲੇ ਆਲੂ ਦੀ ਵਧਦੀਆਂ ਕੀਮਤਾਂ ਨੇ ਆਮ ਆਦਮੀ ਦੀ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਦਿੱਲੀ 'ਚ ਆਲੂ ਦੀਆਂ ਕੀਮਤਾਂ 34 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਚੁੱਕੀਆਂ ਹਨ। ਜਾਣਕਾਰਾਂ ਮੁਤਾਬਕ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨਾਲ ਆਲੂ ਦੀ ਕੀਮਤ 'ਚ ਉਛਾਲ ਆਇਆ ਹੈ।
ਦਿੱਲੀ 'ਚ ਕੀਮਤ 35 ਰੁਪਏ
ਦਿੱਲੀ ਦੇ ਕਈ ਮਹਿੰਗੇ ਇਲਾਕਿਆਂ 'ਚ ਆਲੂ 35 ਰੁਪਏ 'ਚ ਵਿਕ ਰਿਹਾ ਹੈ। ਸੁਪਰਮਾਰਕਿਟ 'ਚ 20 ਫੀਸਦੀ ਡਿਸਕਾਊਂਟ ਦੇ ਬਾਅਦ ਆਲੂ 23.27 ਰੁਪਏ ਕਿਲੋ ਵਿਕ ਰਿਹਾ ਹੈ। ਕੰਜ਼ਿਊਮਰ ਆਫੇਅਰਸ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦਿੱਲੀ 'ਚ ਆਲੂ ਦੀ ਮੌਜੂਦਾ ਕੀਮਤ ਹੁਣ 34 ਰੁਪਏ ਪਹੁੰਚ ਗਈ ਹੈ। ਮਤਲਬ ਸਾਫ ਹੈ ਕਿ ਦਿੱਲੀ 'ਚ ਆਲੂ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ।
ਆਲੂ ਦਾ ਉਤਪਾਦਨ ਪਿਛਲੇ ਸਾਲ ਤੋਂ ਘੱਟ
ਜ਼ਿਆਦਾਤਰ ਵਾਧਾ ਦਿੱਲੀ 'ਚ ਹੋਇਆ ਹੈ, ਜਦੋਂ ਕਿ ਦਿੱਲੀ ਦੇ ਨਾਲ ਲੱਗਦੇ ਇਲਾਕਿਆਂ ਗਾਜ਼ੀਆਬਾਦ, ਨੋਇਡਾ, ਫਰੀਦਾਬਾਦ ਅਤੇ ਗੁੜਗਾਂਓ 'ਚ ਆਲੂ 22 ਤੋਂ 29 ਰੁਪਏ ਕਿਲੋ ਵਿਕ ਰਿਹਾ ਹੈ। ਦਿੱਲੀ 'ਚ ਆਲੂ ਦੀ ਵਧਦੀ ਕੀਮਤ ਦਾ ਮੁੱਦਾ ਸੈਕ੍ਰੇਟਰੀਜ਼ ਦੀ ਪ੍ਰਾਈਜ਼ ਮੋਨਿਟਰਿੰਗ ਕਮੇਟੀ 'ਚ ਵੀ ਉੱਠਣ ਜਾ ਰਿਹਾ ਹੈ। ਇਸ ਸਾਲ ਆਲੂ ਦਾ ਉਤਪਾਦਨ ਪਿਛਲੇ ਸਾਲ ਦੇ ਮੁਕਾਬਲੇ ਥੋੜ੍ਹਾ ਜਿਹਾ ਹੀ ਘੱਟ ਹੋਇਆ ਪਰ ਕੀਮਤ ਆਸਮਾਨ ਛੂਹ ਰਹੀ ਹੈ ਜਿਸ 'ਚੇ ਕਮੇਟੀ ਛੇਤੀ ਹੀ ਕੋਈ ਕਦਮ ਚੁੱਕ ਸਕਦੀ ਹੈ।