ਬਾਜ਼ਾਰ 'ਚ ਵਾਧਾ, ਸੈਂਸੈਕਸ 74 ਅੰਕ ਚੜ੍ਹਿਆ ਅਤੇ ਨਿਫਟੀ 10120 ਦੇ ਪਾਰ ਬੰਦ
Tuesday, Mar 20, 2018 - 04:01 PM (IST)
ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਵਾਧੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 73.64 ਅੰਕ ਭਾਵ 0.22 ਫੀਸਦੀ ਵਧ ਕੇ 32,996.76 'ਤੇ ਅਤੇ ਨਿਫਟੀ 30 ਅੰਕ ਭਾਵ 0.30 ਫੀਸਦੀ ਵਧ ਕੇ 32,996.76 'ਤੇ ਅਤੇ ਨਿਫਟੀ 30 ਅੰਕ ਭਾਵ 0.30 ਫੀਸਦੀ ਵਧ ਕੇ 10,124.35 'ਤੇ ਬੰਦ ਹੋਇਆ। ਉੱਧਰ ਅੱਜ ਤੋਂ ਫੈਡਰਲ ਰਿਜ਼ਰਵ ਦੀ ਦੋ ਦਿਨ ਦੀ ਮੀਟਿੰਗ ਸ਼ੁਰੂ ਹੋਣ ਵਾਲੀ ਹੈ। ਇਸ 'ਚ ਵਿਆਜ ਦਰਾਂ 'ਚ ਵਾਧਾ ਲਗਭਗ ਤੈਅ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਥੋੜ੍ਹੀ ਖਰੀਦਾਰੀ ਦਿਸੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.2 ਫੀਸਦੀ ਵਧ ਕੇ ਬੰਦ ਹੋਇਆ ਹੈ ਪਰ ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.2 ਫੀਸਦੀ ਡਿੱਗ ਕੇ ਬੰਦ ਹੋਇਆ ਹੈ। ਉੱਧਰ ਨਿਫਟੀ ਦਾ ਮਿਡਕੈਪ 100 ਇੰਡੈਕਸ 0.4 ਫੀਸਦੀ ਤੱਕ ਮਜ਼ਬੂਤ ਹੋ ਕੇ ਬੰਦ ਹੋਇਆ ਹੈ ਜਦਕਿ ਨਿਫਟੀ ਦੇ ਸਮਾਲਕੈਪ 100 ਇੰਡੈਕਸ 'ਚ 0.25 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਬੈਂਕ ਨਿਫਟੀ 'ਚ ਤੇਜ਼ੀ
ਬੈਂਕ, ਆਟੋ, ਆਈ.ਟੀ., ਮੈਟਲ, ਐੱਫ.ਐੱਮ.ਸੀ.ਜੀ., ਸ਼ੇਅਰਾਂ 'ਚ ਖਰੀਦਾਰੀ ਦੇਖਣ ਨੂੰ ਮਿਲੀ। ਬੈਂਕ ਨਿਫਟੀ ਇੰਡੈਕਸ 0.03 ਫੀਸਦੀ ਵਧਿਆ ਹੈ। ਸਭ ਤੋਂ ਜ਼ਿਆਦਾ ਤੇਜ਼ੀ ਨਿਫਟੀ ਆਈ.ਟੀ ਇੰਡੈਕਸ 'ਚ 0.56 ਫੀਸਦੀ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਨਿਫਟੀ ਆਟੋ 0.35 ਫੀਸਦੀ, ਨਿਫਟੀ ਮੈਟਲ 0.20 ਫੀਸਦੀ ਵਧਿਆ ਹੈ।
ਟਾਪ ਗੇਨਰਸ
ਭਾਰਤੀ ਇਫਰਾਟੈੱਲ, ਟੇਕ ਮਹਿੰਦਰਾ, ਆਈਸ਼ਰ ਮੋਟਰਜ਼, ਟਾਟਾ ਸਟੀਲ, ਸਨ ਫਾਰਮਾ, ਵਿਪਰੋ, ਇੰਫੋਸਿਸ
ਟਾਪ ਲੂਜਰਸ
ਵੇਦਾਂਤਾ, ਸਿਪਲਾ, ਓ.ਐੱਨ.ਜੀ.ਸੀ., ਬੀ.ਪੀ.ਸੀ.ਐੱਲ., ਆਈ.ਸੀ.ਆਈ.ਸੀ.ਆਈ. ਬੈਂਕ, ਯਸ਼ ਬੈਂਕ, ਕੋਟਕ ਮਹਿੰਦਰਾ।
