ਰਿਜ਼ਰਵ ਬੈਂਕ ਨੇ ਪੁਣੇ ਦੇ ਸੇਵਾ ਵਿਕਾਸ ਕੋ-ਆਪ੍ਰੇਟਿਵ ਬੈਂਕ ਦਾ ਲਾਈਸੈਂਸ ਕੀਤਾ ਰੱਦ

Tuesday, Oct 11, 2022 - 12:04 PM (IST)

ਰਿਜ਼ਰਵ ਬੈਂਕ ਨੇ ਪੁਣੇ ਦੇ ਸੇਵਾ ਵਿਕਾਸ ਕੋ-ਆਪ੍ਰੇਟਿਵ ਬੈਂਕ ਦਾ ਲਾਈਸੈਂਸ ਕੀਤਾ ਰੱਦ

ਰਿਜ਼ਰਵ ਬੈਂਕ ਨੇ ਪੁਣੇ ਦੇ ਸੇਵਾ ਵਿਕਾਸ ਕੋ-ਆਪ੍ਰੇਟਿਵ ਬੈਂਕ ਦਾ ਲਾਈਸੈਂਸ ਕੀਤਾ ਰੱਦ

ਮੁੰਬਈ : ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਪੁਣੇ ਦੇ ਸੇਵਾ ਵਿਕਾਸ ਕੋ-ਆਪ੍ਰੇਟਿਵ ਬੈਂਕ ਲਿਮ. ਦਾ ਲਾਈਸੈਂਸ ਰੱਦ ਕਰ ਦਿੱਤਾ ਹੈ। ਕੇਂਦਰੀ ਬੈਂਕ ਨੇਕਿਹਾ ਕਿ ਬੈਂਕ ਕੋਲ ਲੋੜੀਂਦੀ ਪੂੰਜੀ ਨਹੀਂ ਹੈ ਅਤੇ ਨਾ ਹੀ ਉਸ ਦੇ ਕੋਲ ਆਮਦਨ ਦੀਆਂ ਸੰਭਾਵਨਾਵਾਂ ਹਨ, ਅਜਿਹੇ ’ਚ ਉਸ ਦਾ ਲਾਈਸੈਂਸ ਰੱਦ ਕੀਤਾ ਜਾ ਰਿਹਾ ਹੈ।

ਰਿਜ਼ਰਵ ਬੈਂਕ ਨੇ ਕਿਹਾ ਕਿ 10 ਅਕਤੂਬਰ ਨੂੰ ਕਾਰੋਬਾਰੀ ਘੰਟਿਆਂ ਤੋਂ ਬਾਅਦ ਸਹਿਕਾਰੀ ਬੈਂਕ, ਬੈਂਕ ਕਾਰੋਬਾਰ ਨਹੀਂ ਕਰ ਸਕੇਗਾ। ਬੈਂਕ ਵਲੋਂ ਜੋ ਅੰਕੜੇ ਦਿੱਤੇ ਗਏ ਹਨ, ਉਨ੍ਹਾਂ ਦੇ ਮੁਤਾਬਕ ਉਸ ਦੇ 99 ਫੀਸਦੀ ਜਮ੍ਹਾਕਰਤਾ ਜਮ੍ਹਾ ਬੀਮਾ ਅਤੇ ਕਰਜ਼ਾ ਗਾਰੰਟੀ ਨਿਗਮ (ਡੀ. ਆਈ. ਸੀ. ਜੀ. ਸੀ.) ਦੇ ਤਹਿਤ ਆਪਣੀ ਪੂਰੀ ਜਮ੍ਹਾ ਰਾਸ਼ੀ ਪਾਉਣ ਦੇ ਹੱਕਦਾਰ ਹਨ। ਡੀ. ਆਈ. ਸੀ. ਜੀ. ਸੀ. ਨੇ 14 ਸਤੰਬਰ ਤੱਕ ਕੁੱਲ ਇੰਸ਼ੋਰਡ ਜਮ੍ਹਾ ਦਾ 152.36 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ।

ਇਹ ਵੀ ਪੜ੍ਹੋ : ਇੰਡੀਅਨ ਓਵਰਸੀਜ਼ ਬੈਂਕ ਨੇ ਸ਼ਾਰਟ, ਮੀਡੀਅਮ-ਟਰਮ ਡਿਪਾਜ਼ਿਟ ’ਤੇ ਵਿਆਜ ਦਰਾਂ ਵਧਾਈਆਂ

ਰਿਜ਼ਰਵ ਬੈਂਕ ਨੇ ਕਿਹਾ ਕਿ ਬੈਂਕ ਕੋਲ ਨਾ ਤਾਂ ਲੋੜੀਂਦੀ ਪੂੰਜੀ ਹੈ ਅਤੇ ਨਾ ਹੀ ਆਮਦਨ ਦੀਆਂ ਸੰਭਾਵਨਾਵਾਂ ਹਨ। ਕੇਂਦਰੀ ਬੈਂਕ ਨੇ ਕਿਹਾ ਕਿ ਬੈਂਕ ਆਪਣੀ ਮੌਜੂਦਾ ਵਿੱਤੀ ਸਥਿਤੀ ’ਚ ਮੌਜੂਦਾ ਜਮ੍ਹਾਕਰਤਾਵਾਂ ਦੀ ਪੂਰੀ ਰਾਸ਼ੀ ਦਾ ਭੁਗਤਾਨ ਕਰਨ ’ਚ ਸਮਰੱਥ ਨਹੀਂ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਸੇਵਾ ਵਿਕਾਸ ਕੋ-ਆਪ੍ਰੇਟਿਵ ਬੈਂਕ ਨੂੰ ਬੈਂਕਿੰਗ ਕਾਰੋਬਾਰ ਤੋਂ ਰੋਕ ਦਿੱਤਾ ਗਿਆ ਹੈ। ਹੋਰ ਚੀਜ਼ਾਂ ਤੋਂ ਇਲਾਵਾ ਬੈਂਕ ਤੁਰੰਤ ਪ੍ਰਭਾਵ ਨਾਲ ਨਾ ਤਾਂ ਜਮ੍ਹਾ ਸਵੀਕਾਰ ਕਰ ਸਕੇਗਾ ਅਤੇ ਨਾ ਹੀ ਜਮ੍ਹਾ ਦਾ ਭੁਗਤਾਨ ਕਰ ਸਕੇਗਾ। ਸਹਿਕਾਰਤਾ ਕਮਿਸ਼ਨਰ ਅਤੇ ਸਹਿਕਾਰੀ ਕਮੇਟੀ ਰਜਿਸਟਰਾਰ, ਮਹਾਰਾਸ਼ਟਰ ਨੂੰ ਬੈਂਕ ਦੇ ਕਾਰੋਬਾਰ ਸਮੇਟਣ ਦਾ ਹੁਕਮ ਪਾਸ ਕਰਨ ਅਤੇ ਬੈਂਕ ਲਈ ਲਿਕਵੀਡੇਟਰ ਨਿਯੁਕਤ ਕਰਨ ਨੂੰ ਵੀ ਕਿਹਾ ਗਿਆ ਹੈ।

 

 

 


author

Anuradha

Content Editor

Related News