NDTV ਦੇ ਪ੍ਰਮੋਟਰ ਸੇਬੀ ਦੇ ਆਦੇਸ਼ ਖਿਲਾਫ ਅਪੀਲ ਕਰਨਗੇ

Saturday, Dec 26, 2020 - 10:08 AM (IST)

NDTV ਦੇ ਪ੍ਰਮੋਟਰ ਸੇਬੀ ਦੇ ਆਦੇਸ਼ ਖਿਲਾਫ ਅਪੀਲ ਕਰਨਗੇ

ਨਵੀਂ ਦਿੱਲੀ (ਭਾਸ਼ਾ) – ਐੱਨ. ਡੀ. ਟੀ. ਵੀ. ਦੇ ਪ੍ਰਮੋਟਰ ਪ੍ਰਣਯ ਅਤੇ ਰਾਧਿਕਾ ਰਾਏ ਅਤੇ ਪ੍ਰਮੋਟਰ ਸਮੂਹ ਕੰਪਨੀ ਆਰ. ਆਰ. ਪੀ. ਆਰ. ਹੋਲਡਿੰਗਸ ਪ੍ਰਾ. ਲਿਮ. ਪੂੰਜੀ ਬਾਜ਼ਾਰ ਰੈਗੁਲੇਟਰੀ ਸੇਬੀ ਦੇ ਆਦੇਸ਼ ਖਿਲਾਫ ਅਪੀਲ ਕਰਨਗੇ। ਸੇਬੀ ਨੇ ਉਨ੍ਹਾਂ ’ਤੇ ਕੁਝ ਸਮਝੌਤਿਆਂ ਬਾਰੇ ਕਥਿਤ ਤੌਰ ’ਤੇ ਖੁਲਾਸਾ ਨਾ ਕੀਤੇ ਜਾਣ ਕਾਰਣ 27 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।

ਸੇਬੀ ਨੇ ਕੰਪਨੀ ’ਤੇ ਸੂਚੀਬੱਧਤਾ ਅਤੇ ਸਿਕਿਓਰਿਟੀਜ਼ ਨਾਲ ਜੁੜੇ ਵੱਖ-ਵੱਖ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਇਹ ਜ਼ੁਰਮਾਨਾ ਲਗਾਇਆ ਹੈ। ਇਸ ’ਚ ਕੁਝ ਕਰਜ਼ੇ ਸਮਝੌਤਿਆਂ ਬਾਰੇ ਸ਼ੇਅਰਧਾਰਕਾਂ ਤੋਂ ਜਾਣਕਾਰੀ ਨੂੰ ਲੁਕਾਉਣ ਦਾ ਵੀ ਦੋਸ਼ ਹੈ। ਸੇਬੀ ਦਾ ਕਹਿਣਾ ਹੈ ਕਿ ਕੁਝ ਕਰਜ਼ੇ ਸਮਝੌਤਿਆਂ ’ਚ ਅਜਿਹੀਆਂ ਵਿਵਸਥਾਵਾਂ ਹਨ, ਜਿਨ੍ਹਾਂ ਦਾ ਐੱਨ. ਡੀ. ਟੀ. ਵੀ. ਸ਼ੇਅਰਧਾਰਕਾਂ ’ਤੇ ਉਲਟ ਪ੍ਰਭਾਵ ਪੈਂਦਾ ਹੈ।

ਇਹ ਵੀ ਪਡ਼੍ਹੋ - 1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ

ਐੱਨ. ਡੀ. ਟੀ. ਵੀ. ਨੇ ਕਿਹਾ ਕਿ ਐੱਨ. ਡੀ. ਟੀ. ਵੀ. ਦੇ ਸੰਸਥਾਪਕ ਅਤੇ ਪ੍ਰਮੋਟਰ ਪ੍ਰਣਯ ਰਾਏ ਅਤੇ ਰਾਧਿਕਾ ਰਾਏ ਅਤੇ ਕੰਪਨੀ ਦੀ ਪ੍ਰਮੋਟਰ ਕੰਪਨੀ ਆਰ. ਆਰ. ਪੀ. ਆਰ. ਹੋਲਡਿੰਗਸ ਪ੍ਰਾ. ਲਿਮ. ਨੇ ਵਾਰ-ਵਾਰ ਇਹ ਕਿਹਾ ਹੈ ਕਿ ਉਨ੍ਹਾਂ ਨੇ ਕਿਸੇ ਵੀ ਲੈਣ-ਦੇਣ ਅਤੇ ਸਮਝੌਤੇ ਰਾਹੀਂ ਸਿੱਧੇ ਅਤੇ ਅਸਿੱਧੇ ਤੌਰ ’ਤੇ ਐੱਨ. ਡੀ. ਟੀ. ਵੀ. ਦਾ ਕੰਟਰੋਲ ਤਬਦੀਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ। ਦਿੱਤੀ ਗਈ ਸੂਚਨਾ ’ਚ ਕਿਹਾ ਗਿਆ ਹੈ ਕਿ ਉਹ ਐਨ. ਡੀ. ਟੀ. ਵੀ. ਦੀ ਭੁਗਤਾਨ ਸ਼ੇਅਰ ਪੂੰਜੀ ’ਚ ਹੁਣ ਵੀ 61.45 ਫੀਸਦੀ ਹਿੱਸੇਦਾਰੀ ਦੇ ਧਾਰਕ ਹਨ।

ਇਹ ਵੀ ਪਡ਼੍ਹੋ - ਰੇਲਵੇ ਮਹਿਕਮੇ ਦੀ ਨਵੀਂ ਸਹੂਲਤ, ਘੁੰਮਣ ਲਈ ਸਟੇਸ਼ਨ 'ਤੋਂ ਹੀ ਮਿਲੇਗਾ ਤੁਹਾਡੀ ਮਨਪਸੰਦ ਦਾ ਮੋਟਰਸਾਈਕਲ

ਸੇਬੀ ਨੇ ਵੀਰਵਾਰ ਨੂੰ ਪਾਸ ਆਦੇਸ਼ ਬਾਰੇ ਇਸ ’ਚ ਕਿਹਾ ਹੈ ਕਿ ਕੰਪਨੀ ਦੇ ਪ੍ਰਮੋਟਰ ਅਤੇ ਪ੍ਰਮੋਟਰ ਸਮੂਹ ਕੰਪਨੀ ਆਦੇਸ਼ ਖਿਲਾਫ ‘ਤਰੁੰਤ ਅਪੀਲ’ ਕਰੇਗੀ। ਸੇਬੀ ਦਾ ਆਦੇਸ਼ ਕੰਪਨੀ ਦੇ ਸੰਸਥਾਪਕਾਂ ਅਤੇ ਪ੍ਰਮੋਟਰ ਕੰਪਨੀ ਸਮੂਹ ਵਲੋਂ 2008-2010 ਦੌਰਾਨ ਵਿਸ਼ਵ ਪ੍ਰਧਾਨ ਕਮਰਸ਼ੀਅਲ ਪ੍ਰਾ. ਲਿਮ. ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਨਾਲ ਕੀਤੇ ਗਏ ਕਰਜ਼ ਸਮਝੌਤਿਆਂ ਬਾਰੇ ਕਥਿਤ ਤੌਰ ’ਤੇ ਖੁਲਾਸਾ ਨਾ ਕੀਤੇ ਜਾਣ ’ਤੇ ਆਧਾਰਿਤ ਹੈ। ਐੱਨ. ਡੀ. ਟੀ. ਵੀ. ਵਲੋਂ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨ ’ਚ ਇਹ ਵੀ ਕਿਹਾ ਗਿਆ ਹੈ ਕਿ ਕੰਪਨੀ ਦਾ ਕੰਟਰੋਲ ਕਥਿਤ ਤੌਰ ’ਤੇ ਛੱਡ ਦਿੱਤੇ ਜਾਣ ਦਾ ਮਾਮਲਾ ਹਾਲੇ ਸਿਕਿਓਰਟੀ ਅਪੀਲ ਟ੍ਰਿਬਿਊਨਲ ’ਚ ਪੈਂਡਿੰਗ ਹੈ।

ਇਹ ਵੀ ਪਡ਼੍ਹੋ - ਕੀ ਕਰੰਸੀ ਤੋਂ ਫੈਲਦਾ ਹੈ ਕੋਰੋਨਾ? 9 ਮਹੀਨਿਆਂ ਬਾਅਦ ਮਿਲਿਆ ਇਹ ਜਵਾਬ

ਨੋਟ - ਇਸ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਸਾਂਝੀ ਕਰੋ।


author

Harinder Kaur

Content Editor

Related News