ਤਿਓਹਾਰੀ ਸੀਜ਼ਨ ’ਚ ਨਹੀਂ ਵਧਣਗੀਆਂ ਦਾਲ ਅਤੇ ਪਿਆਜ਼ ਦੀਆਂ ਕੀਮਤਾਂ, ਐਕਸ਼ਨ ’ਚ ਨਜ਼ਰ ਆ ਰਹੀ ਹੈ ਕੇਂਦਰ ਸਰਕਾਰ

10/23/2022 3:16:04 PM

ਬਿਜ਼ਨੈੱਸ ਡੈਸਕ–ਤਿਓਹਾਰੀ ਸੀਜ਼ਨ ’ਚ ਪਹਿਲਾਂ ਤੋਂ ਵਧੀਆਂ ਹੋਈਆਂ ਦਾਲਾਂ ਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਕੇਂਦਰ ਸਰਕਾਰ ਐਕਸ਼ਨ ’ਚ ਦਿਖਾਈ ਦੇ ਰਹੀ ਹੈ। ਖਪਤਕਾਰ ਮਾਮਲਿਆਂ ਦੇ ਸਕੱਤਰ ਮੁਤਾਬਕ ਸਰਕਾਰ ਛੇਤੀ ਹੀ ਇੰਪੋਰਟ ਲਈ ਨਵੀਂਆਂ ਗਾਈਡਲਾਈਨਜ਼ ਲਿਆ ਸਕਦੀ ਹੈ। ਜਿਸ ਨਾਲ ਦਾਲਾਂ ਦੀ ਜਮ੍ਹਾਖੋਰੀ ’ਤੇ ਰੋਕ ਲਗਾਈ ਜਾ ਸਕੇ। ਕੇਂਦਰ ਸਰਕਾਰ ਕੋਲ ਕਣਕ ਤੋਂ ਬਾਅਦ ਸਾਰੀਆਂ ਦਾਲਾਂ ਦਾ ਬਫਰ ਸਟਾਕ 43 ਲੱਖ ਟਨ ਹੈ। ਇਸ ਤੋਂ ਇਲਾਵਾ ਵਿਆਜ਼ ਦੇ ਵੀ ਰੇਟ ਨਹੀਂ ਵਧਣਗੇ ਕਿਉਂਕਿ ਸਰਕਾਰ ਕੋਲ ਪਿਆਜ਼ ਦਾ 2.5 ਲੱਖ ਟਨ ਸਟਾਕ ਹੈ। ਪਿਛਲੇ ਹਫਤੇ ਹੀ ਸਰਕਾਰ ਨੇ ਸੂਬਿਆਂ ਨੂੰ ਪਿਆਜ਼ ਦੀ ਸਪਲਾਈ ਸ਼ੁਰੂ ਕਰ ਦਿੱਤੀ ਸੀ। ਦੱਸ ਦਈਏ ਕਿ ਪਿਛਲੇ 5 ਸਾਲਾਂ ’ਚ ਸਰਕਾਰ ਨੇ ਪਿਆਜ਼ ਦੇ ਬਫਰ ਸਟਾਕ ’ਚ ਰਿਕਾਰਡ ਪੱਧਰ ’ਤੇ ਵਾਧਾ ਕੀਤਾ ਹੈ। ਕਾਰੋਬਾਰ ਸਾਲ 2021-22 ’ਚ ਸਰਕਾਰ ਨੇ 2.08 ਲੱਖ ਟਨ ਪਿਆਜ਼ ਬਫਰ ਸਟਾਕ ਦੇ ਤੌਰ ’ਤੇ ਤਿਆਰ ਕੀਤਾ ਸੀ। ਇਸ ਤੋਂ ਪਹਿਲਾਂ ਕਾਰੋਬਾਰੀ ਸਾਲ ’ਚ ਸਰਕਾਰ ਨੇ 1 ਲੱਖ ਟਨ ਪਿਆਜ਼ ਖਰੀਦਿਆ ਸੀ।
ਸੂਬਿਆਂ ਨੂੰ 88,000 ਟਨ ਦਾਲਾਂ ਮੁਹੱਈਆ ਕਰਵਾਈਆਂ
ਕੇਂਦਰ ਸਰਕਾਰ ਵਲੋਂ ਹੁਣ ਤੱਕ ਸੂਬਿਆਂ ਨੂੰ 88,000 ਟਨ ਦਾਲਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇੰਪੋਰਟਰ 30 ਦਿਨਾਂ ਤੋਂ ਵੱਧ ਦਾਲਾਂ ਦਾ ਸਟਾਕ ਨਹੀਂ ਰੱਖ ਸਕਣਗੇ। ਕੇਂਦਰ ਸਰਕਾਰ ਨੇ ਦਾਲਾਂ ਦੀ ਖੇਤੀ ਨੂੰ ਬੜ੍ਹਾਵਾ ਦੇਣ ਲਈ ਦਾਲਾਂ ਦੀ ਐੱਮ. ਐੱਸ. ਪੀ. ’ਚ ਸਭ ਤੋਂ ਜ਼ਿਆਦਾ ਵਾਧਾ ਕੀਤਾ ਹੈ। ਮਸਰ ਦੀ ਐੱਮ. ਐੱਸ. ਪੀ. 500 ਰੁਪਏ ਪ੍ਰਤੀ ਕੁਇੰਟਲ ਵਧਾ ਦਿੱਤੀ ਹੈ। ਹੁਣ ਮਸਰ ਦੀ ਦਾਲ ਦੀ ਐੱਮ. ਐੱਸ. ਪੀ. 5500 ਰੁਪਏ ਪ੍ਰਤੀ ਕੁਇੰਟਲ ਤੋਂ ਵਧ ਕੇ 6000 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਦੇਸ਼ ਦੇ ਸਾਰੇ ਸੂਬਿਆਂ ’ਚ ਵੱਖ-ਵੱਖ ਦਾਲਾਂ ਦੀ ਮੰਗ ਹੈ। ਇਸ ਨੂੰ ਦੇਖਦੇ ਹੋਏ ਦਾਲਾਂ ਦੂਜੇ ਦੇਸ਼ਾਂ ਤੋਂ ਵੀ ਮੰਗਵਾਈਆਂ ਗਈਆਂ ਹਨ। ਕੇਂਦਰ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੈਂਟਰਲ ਗਵਰਮੈਂਟ ਦੀਆਂ ਸੂਬਿਆਂ ’ਚ ਕਲਿਆਣਕਾਰੀ ਯੋਜਨਾਵਾਂ ਚੱਲ ਰਹੀਆਂ ਹਨ। ਉਨ੍ਹਾਂ ਯੋਜਾਵਾਂ ਦੇ ਬਕਾਇਦਾ ਸੰਚਾਲਨ ਲਈ ਲੋੜੀਂਦੀ ਕਣਕ ਅਤੇ ਦਾਲਾਂ ਦਾ ਬਫਰ ਸਟਾਕ ਹੈ।
ਸਰਕਾਰੀ ਗੋਦਾਮਾਂ ’ਚ 227 ਟਨ ਕਣਕ
ਰਿਕਾਰਡ ਮੁਤਾਬਕ ਸਰਕਾਰ ਕੋਲ ਸਰਕਾਰੀ ਗੋਦਾਮਾਂ ’ਚ 227 ਲੱਖ ਟਨ ਕਣਕ ਹੈ ਜਦ ਕਿ ਬਫਰ ਦਾ ਲਾਜ਼ਮੀ ਬਫਰ ਸਕੇਲ 205 ਲੱਖ ਟਨ ਹੈ ਯਾਨੀ ਦੇਸ਼ ’ਚ 22 ਲੱਖ ਟਨ ਵਾਧੂ ਕਣਕ ਦੀ ਸਟੋਰੇਜ ਹੈ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਸਰਕਾਰ ਕੋਲ ਸਮੁੱਚਾ ਅਨਾਜ ਭੰਡਾਰ ਹੈ। ਅਨਾਜ ਦੀ ਕਿੱਲਤ ਕਿਸੇ ਵੀ ਹਾਲਤ ’ਚ ਨਹੀਂ ਹੋਵੇਗੀ। ਸਾਲ 2022 ’ਚ ਅਨਾਜ ਦੀ ਖਰੀਦ ਸ਼ੁਰੂ ਹੋ ਗਈ ਹੈ। ਮੀਡੀਆ ਰਿਪੋਰਟਸ ਮੁਤਾਬਕ 1 ਅਪ੍ਰੈਲ 2023 ਤੱਕ ਕਣਕ ਦਾ ਜ਼ਰੂਰੀ ਬਫਰ ਸਕੇਲ 75 ਲੱਖ ਟਨ ਹੋਣਾ ਚਾਹੀਦਾ ਹੈ ਜਦ ਕਿ ਇਸ ਵਾਰ ਕਣਕ ਖਰੀਦ ਦੀ ਸਥਿਤੀ ਨੂੰ ਦੇਖਦੇ ਹੋਏ ਇਹ 113 ਲੱਖ ਟਨ ਹੋ ਸਕਦਾ ਹੈ।
ਹਰਿਆਣਾ ਨੂੰ 2.7 ਲੱਖ ਮੀਟ੍ਰਿਕ ਟਨ ਡੀ. ਏ. ਪੀ. ਅਲਾਟ
ਹਰਿਆਣਾ ਨੂੰ ਹਾੜੀ ਸੀਜ਼ਨ ਲਈ ਸੂਬਿਆਂ ਨੂੰ 2.7 ਲੱਖ ਮੀਟ੍ਰਿਕ ਟਨ ਡੀ. ਏ. ਪੀ. ਅਲਾਟ ਹੋਇਆ ਹੈ। 15 ਅਕਤੂਬਰ ਤੱਕ 1.05 ਲੱਖ ਮੀਟ੍ਰਿਕ ਟਨ ਡੀ. ਏ. ਪੀ. ਸਟੇਟ ਨੂੰ ਮਿਲਿਆ ਹੈ। ਇਨ੍ਹਾਂ ’ਚੋਂ 55736 ਮੀਟ੍ਰਿਕ ਟਨ ਡੀ. ਏ. ਪੀ. ਦੀ ਵਿਕਰੀ ਹੋ ਚੁੱਕੀ ਹੈ ਜਦ ਕਿ 49769 ਟਨ ਹਾਲੇ ਸਟਾਕ ’ਚ ਹੈ। ਜੇ ਬਾਕੀ ਸੂਬਿਆਂ ਨੂੰ ਮਿਲਣਾ ਹੈ, ਉਸ ਦੀ ਸਟੋਰੇਜ ਲਈ ਸਾਰੀਆਂ ਵਿਵਸਥਾਵਾਂ ਕਰ ਲਈਆਂ ਗਈਆਂ ਹਨ। ਹਰਿਆਣਾ ਨੂੰ ਹੀ ਹਾੜੀ ਫਸਲ ਲਈ ਕਾਫੀ ਯੂਰੀਆ ਵੀ ਸੂਬੇ ਨੂੰ ਮਿਲਿਆ ਹੈ। ਸੂਬੇ ਨੂੰ 11.5 ਲੱਖ ਮੀਟ੍ਰਿਕ ਟਨ ਯੂਰੀਆ ਦੀ ਅਲਾਟਮੈਂਟ ਹੋਈ ਹੈ। ਹੁਣ ਤੱਕ 3.11 ਲੱਖ ਮੀਟ੍ਰਿਕ ਟਨ ਯੂਰੀਆ ਸੂਬੇ ਨੂੰ ਮਿਲ ਗਿਆ ਹੈ ਜਦ ਕਿ ਸਟਾਕ ਨੇ 2.54 ਲੱਖ ਮੀਟ੍ਰਿਕ ਟਨ ਯੂਰੀਆ ਸਟਾਕ ’ਚ ਰੱਖਿਆ ਹੈ ਜੋ ਬਾਕੀ ਮਿਲਣਾ ਹੈ, ਉਸ ਲਈ ਸਟੋਰੇਜ ਦੀ ਵਿਵਸਥਾ ਪੂਰੀ ਕਰ ਲਈ ਗਈ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News