ਟਮਾਟਰ ਨੇ ਦਿਖਾਏ ‘ਤੇਵਰ’, 35 ਰੁਪਏ ਪ੍ਰਤੀ ਕਿਲੋ ਪਹੁੰਚੇ ਰੇਟ

Friday, Oct 01, 2021 - 12:03 PM (IST)

ਨਵੀਂ ਦਿੱਲੀ (ਇੰਟ.) – ਹਾਲੇ ਕੁੱਝ ਹਫਤੇ ਪਹਿਲਾਂ ਹੀ ਟਮਾਟਰ ਦੇ ਰੇਟ ਇੰਨੇ ਜ਼ਿਆਦਾ ਡਿੱਗ ਗਏ ਸਨ ਕਿ ਕਿਸਾਨਾਂ ਨੇ ਆਪਣੀ ਟਮਾਟਰ ਦੀ ਫਸਲ ਨੂੰ ਸੜਕ ’ਤੇ ਹੀ ਸੁੱਟਣਾ ਸ਼ੁਰੂ ਕਰ ਦਿੱਤਾ ਸੀ। ਹੁਣ ਅਚਾਨਕ ਮੁੜ ਟਮਾਟਰ ਆਪਣੇ ਤੇਵਰ ਦਿਖਾਉਣ ਲੱਗਾ ਹੈ।
ਇਨੀਂ ਦਿਨੀਂ ਟਮਾਟਰ ਦੀਆਂ ਕੀਮਤਾਂ 30-35 ਰੁਪਏ ਪ੍ਰਤੀ ਕਿਲੋ ਤੱਕ ਜਾ ਪਹੁੰਚੀਆਂ ਹਨ ਜੋ ਲਗਭਗ 6 ਮਹੀਨਿਆਂ ਦਾ ਉੱਚ ਪੱਧਰ ਹੈ ਯਾਨੀ ਇਕ ਉਹ ਸਮਾਂ ਸੀ ਜਦੋਂ ਕਿਸਾਨਾਂ ਨੂੰ ਲਾਗਤ ਕੱਢਣ ਦਾ ਵੀ ਪੈਸਾ ਨਹੀਂ ਮਿਲ ਰਿਹਾ ਸੀ ਅਤੇ ਹੁਣ ਇਹ ਟਮਾਟਰ ਆਮ ਜਨਤਾ ਨੂੰ ਰੁਆਉਣ ਦਾ ਕੰਮ ਕਰ ਰਿਹਾ ਹੈ।

ਹੋਲਸੇਲ ਬਾਜ਼ਾਰ ’ਚ 14-25 ਰੁਪਏ ਵਿਕ ਰਿਹੈ ਟਮਾਟਰ

ਟਮਾਟਰ ਦੀ ਹੋਲਸੇਲ ਮਾਰਕੀਟ ’ਚ ਕੀਮਤ 14-25 ਰੁਪਏ ਸੀ। ਅਗਸਤ ’ਚ ਵਧੇ ਉਤਪਾਦਨ ਕਾਰਨ ਟਮਾਟਰ ਦੀਆਂ ਕੀਮਤਾਂ 2 ਰੁਪਏ ਪ੍ਰਤੀ ਕਿਲੋ ਤੱਕ ਡਿੱਗ ਗਈਆਂ ਸਨ, ਜਿਸ ਕਾਰਨ ਬਹੁਤ ਸਾਰੇ ਕਿਸਾਨਾਂ ਨੇ ਆਪਣੀ ਟਮਾਟਰ ਦੀ ਫਸਲ ਨੂੰ ਸੜਕਾਂ ’ਤੇ ਸੁੱਟ ਦਿੱਤਾ। ਮੰਡੀ ’ਚ ਸਬਜ਼ੀ ਵਿਕ੍ਰੇਤਾ ਦਾ ਕਹਿਣਾ ਹੈ ਕਿ ਮੰਗ ਅਤੇ ਸਪਲਾਈ ਦਾ ਸਮੀਕਰਨ ਬਹੁਤ ਹੀ ਵਿਗੜ ਗਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਇਹ ਕੀਮਤਾਂ ਹੋਰ ਜ਼ਿਆਦਾ ਵਧਣਗੀਆਂ ਕਿਉਂਕਿ ਫਸਲ ਦੀ ਨਵੀਂ ਆਮਦ ਆਉਣ ’ਚ ਹਾਲੇ ਸਮਾਂ ਲੱਗੇਗਾ।

ਇਹ ਵੀ ਪੜ੍ਹੋ : ਗੌਤਮ ਅਡਾਨੀ ਬਣੇ ਏਸ਼ੀਆ ਦੇ ਦੂਸਰੇ ਸਭ ਤੋਂ ਅਮੀਰ ਵਿਅਕਤੀ, ਜਾਣੋ ਟਾਪ 10 ਵਿੱਚ ਕੌਣ-ਕੌਣ ਹੈ ਸ਼ਾਮਲ

ਰੈਸਟੋਰੈਂਠ ਖੁੱਲ੍ਹਣ ਕਾਰਨ ਤੇਜ਼ੀ ਨਾਲ ਵਧੀ ਮੰਗ

ਪਿਛਲੇ ਕਰੀਬ 6 ਮਹੀਨਿਆਂ ’ਚ ਕਿਸਾਨਾਂ ਨੂੰ ਲਗਾਤਾਰ ਮਿਲ ਰਹੀਆਂ ਘੱਟ ਕੀਮਤਾਂ ਕਾਰਨ ਬਹੁਤ ਜ਼ਿਆਦਾ ਨੁਕਸਾਨ ਉਠਾਉਣਾ ਪਿਆ ਹੈ। ਅਜਿਹੇ ’ਚ ਹੁਣ ਟਮਾਟਰ ਦੀ ਖੇਤੀ ਵੀ ਬਹੁਤ ਹੀ ਘੱਟ ਕਿਸਾਨ ਕਰ ਰਹੇ ਹਨ, ਜਿਸ ਕਾਰਨ ਸਪਲਾਈ ’ਤੇ ਵੱਡਾ ਅਸਰ ਪੈ ਸਕਦਾ ਹੈ।

ਕੋਰੋਨਾ ਵਾਇਰਸ ਦਾ ਅਸਰ ਘੱਟ ਹੋਣ ਦੇ ਨਾਲ-ਨਾਲ ਬਹੁਤ ਸਾਰੇ ਰੈਸਟੋਰੈਂਟ ਅਤੇ ਫੂਡ ਆਊਟਲੈੱਟ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਹਨ। ਅਜਿਹੇ ’ਚ ਇਨ੍ਹੀਂ ਦਿਨੀਂ ਟਮਾਟਰ ਦੀ ਮੰਗ ਕਾਫੀ ਵਧ ਗਈ ਹੈ।

ਇਹ ਵੀ ਪੜ੍ਹੋ : Air India ਲਈ ਘੱਟੋ-ਘੱਟ ਰਾਖਵੀਂ ਕੀਮਤ ਨਿਰਧਾਰਤ, ਖਰੀਦਦਾਰ ਦਾ ਨਾਮ ਵੀ ਫਾਈਨਲ ਹੋਣ ਦੀ ਸੰਭਾਵਨਾ

50 ਰੁਪਏ ਨਹੀਂ, ਹੁਣ 750 ਰੁਪਏ ਲੱਗ ਰਹੀ ਹੈ ਇਕ ਕ੍ਰੇਟ ਦੀ ਕੀਮਤ!

ਮਹਾਰਾਸ਼ਟਰ ਦੇ ਵੱਡੇ ਬਾਜ਼ਾਰਾਂ ’ਚੋਂ ਇਕ ਨਾਰਾਇਣ ਪਿੰਡ ਟਮਾਟਰ ਮਾਰਕੀਟ ’ਚ ਹਾਲੇ ਰੋਜ਼ਾਨਾ 25-30 ਹਜ਼ਾਰ ਕ੍ਰੇਟਸ (ਇਕ ਕ੍ਰੇਟ ’ਚ 20 ਕਿਲੋ ਟਮਾਟਰ) ਟਮਾਟਰ ਰੋਜ਼ਾਨਾ ਆ ਰਹੇ ਹਨ ਜਦ ਕਿ ਮੰਗ ਕਰੀਬ 50 ਹਜ਼ਾਰ ਕ੍ਰੇਟਸ ਦੀ ਹੈ। ਇਹ ਟਮਾਟਰ ਪੁਣੇ ਦੇ ਕੁੱਝ ਜ਼ਿਲਿਆਂ ਅਤੇ ਬੀਡ ਤੋਂ ਆ ਰਹੇ ਹਨ ਪਰ ਪਿਛਲੇ 6 ਮਹੀਨਿਆਂ ਦੀ ਤੁਲਨਾ ’ਚ ਹਾਲੇ ਖੇਤੀ ਕਾਫੀ ਘੱਟ ਹੈ, ਜਿਸ ਕਾਰਨ ਟਮਾਟਰ ਘੱਟ ਆ ਰਿਹਾ ਹੈ।

ਅਗਸਤ ਦੇ ਸਮੇਂ ਟਮਾਟਰ ਦਾ ਜੋ ਕ੍ਰੇਟ 50 ਰੁਪਏ ਦਾ ਵਿਕ ਰਿਹਾ ਸੀ, ਹੁਣ ਉਸ ਦੀ ਕੀਮਤ 550-750 ਰੁਪਏ ਤੱਕ ਲੱਗ ਰਹੀ ਹੈ।

ਇਹ ਵੀ ਪੜ੍ਹੋ : Yes Bank ਅਤੇ Dish TV ਵਿਚਾਲੇ ਵਧਿਆ ਵਿਵਾਦ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News