ਸਿਰਫ਼ 4 ਮਹੀਨਿਆਂ 'ਚ 10 ਰੁਪਏ ਮਹਿੰਗਾ ਹੋਇਆ ਆਟਾ, ਚੌਲਾਂ ਅਤੇ ਖੰਡ ਦੇ ਕਰੀਬ ਪਹੁੰਚੀ ਕੀਮਤ
Saturday, Nov 26, 2022 - 11:54 AM (IST)
ਨਵੀਂ ਦਿੱਲੀ (ਇੰਟ.) – ਕਣਕ ਦੇ ਆਟੇ ਦੀ ਔਸਤ ਪ੍ਰਚੂਨ ਕੀਮਤ ਪਿਛਲੇ ਇਕ ਸਾਲ ’ਚ 17 ਫੀਸਦੀ ਵਧ ਕੇ ਚੌਲਾਂ ਅਤੇ ਖੰਡ ਦੇ ਕਰੀਬ ਆ ਗਈ ਹੈ। ਫਿਲਹਾਲ ਚੌਲਾਂ ਦੀ ਕੀਮਤ 37.96 ਰੁਪਏ ਪ੍ਰਤੀ ਕਿਲੋ ਜਦ ਕਿ ਖੰਡ ਦੀ ਕੀਮਤ 42.69 ਰੁਪਏ ਪ੍ਰਤੀ ਕਿਲੋ ਹੈ। ਖਪਤਕਾਰ ਮੰਤਰਾਲਾ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਬੁੱਧਵਾਰ ਨੂੰ ਕਣਕ ਦੇ ਆਟੇ ਦਾ ਔਸਤ ਪ੍ਰਚੂਨ ਮੁੱਲ 36.98 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤਾ ਗਿਆ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ 31.47 ਰੁਪਏ ਪ੍ਰਤੀ ਕਿਲੋ ਦੇ ਮੁਕਾਬਲੇ 17.51 ਫੀਸਦੀ ਵੱਧ ਹੈ। ਆਟੇ ਦੀਆਂ ਕੀਮਤਾਂ ’ਚ ਆਈ ਤੇਜ਼ੀ ਕਾਰਨ ਕਣਕ ਦੀਆਂ ਕੀਮਤਾਂ ’ਚ ਵਾਧਾ ਹੈ। ਪਿਛਲੇ ਇਕ ਸਾਲ ’ਚ ਕਣਕ ਦੀ ਕੀਮਤ 12.01 ਫੀਸਦੀ ਵਧੀ ਹੈ। ਇਕ ਸਾਲ ਪਹਿਲਾਂ ਜਿੱਥੇ ਕਣਕ ਦੀ ਕੀਮਤ 28.34 ਰੁਪਏ ਪ੍ਰਤੀ ਕਿਲੋ ਸੀ, ਹੁਣ ਵਧ ਕੇ 31.77 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਗਲੋਬਲ ਮੰਗ ’ਚ ਆਈ ਤੇਜ਼ੀ ਕਾਰਨ ਕੀਮਤਾਂ ’ਚ ਵਾਧਾ ਜਾਣਕਾਰਾਂ ਮੁਤਾਬਕ ਘਰੇਲੂ ਉਤਪਾਦਨ ’ਚ ਗਿਰਾਵਟ ਅਤੇ ਯੂਕ੍ਰੇਨ-ਰੂਸ ਜੰਗ ਦੇ ਮੱਦੇਨਜ਼ਰ ਗਲੋਬਲ ਮੰਗ ’ਚ ਆਈ ਤੇਜ਼ੀ ਕਾਰਨ ਕਣਕ ਦੀਆਂ ਘਰੇਲੂ ਕੀਮਤਾਂ ’ਚ ਵਾਧਾ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਚੋਰੀ-ਚੋਰੀ ਚੀਨ ਖ਼ਰੀਦ ਰਿਹਾ ਸੋਨਾ !, 300 ਟਨ ਸੋਨੇ ਦਾ ਗੁਪਤ ਖ਼ਰੀਦਦਾਰ ਬਣਿਆ ਪਹੇਲੀ
ਇਸ ਦਰਮਿਆਨ ਸਰਕਾਰ ਨੇ ਕਿਹਾ ਕਿ ਕਣਕ ਦੀਆਂ ਕੀਮਤਾਂ ’ਤੇ ਉਸ ਦੀ ਨਜ਼ਰ ਹੈ ਅਤੇ ਜੇ ਪ੍ਰਚੂਨ ਬਾਜ਼ਾਰ ’ਚ ਇਸ ਦੇ ਰੇਟ ’ਚ ਆਸਾਧਾਰਣ ਉਛਾਲ ਦੇਖਣ ਨੂੰ ਮਿਲਦਾ ਹੈ ਤਾਂ ਉਸ ’ਤੇ ਰੋਕ ਲਈ ਕਦਮ ਉਠਾਏ ਜਾਣਗੇ। ਐਕਸਪੋਰਟ ਪਾਬੰਦੀਆਂ ਦੇ ਬਾਵਜੂਦ ਕਣਕ ਦੀਆਂ ਕੀਮਤਾਂ ’ਚ ਵਾਧੇ ’ਤੇ ਚਿੰਤਾ ਦਰਮਿਆਨ ਕੇਂਦਰੀ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਕਿਹਾ ਕਿ ਕਣਕ ਅਤੇ ਚੌਲਾਂ ਦੇ ਸਟਾਕ ਦੀ ਸਥਿਤੀ ਸਹਿਜ ਹੈ ਅਤੇ ਸਰਕਾਰ ਦੀਆਂ ਬਫਰ ਲੋੜਾਂ ਤੋਂ ਕਾਫੀ ਉੱਪਰ ਹੈ।
ਕੇਂਦਰ ਵਲੋਂ ਕਿਸਾਨਾਂ ਕੋਲੋਂ 1980 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਕਣਕ ਦੀ ਖ਼ਰੀਦ ਕੀਤੀ ਜਾ ਰਹੀ ਹੈ। ਕਣਕ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦਾ ਆਮਤੌਰ 'ਤੇ ਕਾਰੋਬਾਰੀਆਂ ਨੂੰ ਹੀ ਲਾਭ ਹੁੰਦਾ ਹੈ ਜਦੋਂਕਿ ਕਿਸਾਨ ਅਤੇ ਉਪਭੋਗਤਾ ਨੂੰ ਨੁਕਸਾਨ ਹੀ ਹੁੰਦਾ ਹੈ ਦੂਜੇ ਪਾਸੇ ਦੇਸ਼ ਵਿਚ ਕਣਕ ਦੀ ਕੀਮਤ ਜ਼ਿਆਦਾ ਵਧ ਜਾਣ ਕਾਰਨ ਆਟੇ ਅਤੇ ਮੈਦੇ ਦੀਆਂ ਕੀਮਤਾਂ 'ਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਚਾਰ ਮਹੀਨਿਆਂ ਦਰਮਿਆਨ ਹੀ ਆਟੇ ਦੀ ਕੀਮਤ ਵਿਚ 10 ਰੁਪਏ ਤੱਕ ਦਾ ਵਾਧਾ ਹੋ ਗਿਆ ਹੈ।
ਇਹ ਵੀ ਪੜ੍ਹੋ : ਟਾਟਾ ਨੂੰ ਵੇਚ ਰਹੇ Bisleri, ਭਾਵੁਕ ਕੰਪਨੀ ਦੇ ਮਾਲਕ ਨੇ ਕਿਹਾ- ਇਸ ਨੂੰ ਮਰਨ ਨਹੀਂ ਦੇਣਾ ਚਾਹੁੰਦੇ
ਕੀਮਤਾਂ ਨੂੰ ਕੰਟਰੋਲ ਕਰਨ ਲਈ ਲਗਾਈ ਗਈ ਸੀ ਪਾਬੰਦੀ
ਮਈ ’ਚ ਸਰਕਾਰ ਨੇ ਘਰੇਲੂ ਸਪਲਾਈ ਨੂੰ ਬੜ੍ਹਾਵਾ ਦੇਣ ਅਤੇ ਕੀਮਤਾਂ ਨੂੰ ਕੰਟਰੋਲ ਕਰਨ ਲਈ ਕਣਕ ਦੀ ਐਕਸਪੋਰਟ ’ਤੇ ਪਾਬੰਦੀ ਲਗਾ ਦਿੱਤੀ ਸੀ। ਘਰੇਲੂ ਉਤਪਾਦਨ ’ਚ ਗਿਰਾਵਟ ਅਤੇ ਨਿੱਜੀ ਪੱਖਾਂ ਵਲੋਂ ਲੋੜ ਤੋਂ ਵੱਧ ਖਰੀਦ ਕਾਰਨ ਵਿੱਤੀ ਸਾਲ 2022-23 ’ਚ ਸਰਕਾਰ ਦੀ ਕਣਕ ਖਰੀਦ 434.44 ਲੱਖ ਟਨ ਤੋਂ ਡਿਗ ਕੇ 187.92 ਲੱਖ ਟਨ ਰਹਿ ਗਈ। ਇਕ ਅਪ੍ਰੈਲ 2023 ਨੂੰ ਕਣਕ ਦੀ ਅਨੁਮਾਨਿਤ ਸਟਾਕ ਸਥਿਤੀ 75 ਲੱਖ ਟਨ ਬਫਰ ਮਾਪਦੰਡ ਦੇ ਮੁਕਾਬਲੇ 113 ਲੱਖ ਟਨ ਹੈ। ਚੌਲਾਂ ਦੇ ਮਾਮਲੇ ’ਚ ਅਗਲੇ ਵਿੱਤੀ ਸਾਲ ਦੀ ਸ਼ੁਰੂਆਤ ’ਚ 136 ਲੱਖ ਟਨ ਦੇ ਬਫਰ ਮਾਪਦੰਡ ਦੇ ਮੁਕਾਬਲੇ ਸਟਾਕ 237 ਲੱਖ ਟਨ ਹੋਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ : Twitter ਦੇ ਪੁਰਾਣੇ ਅਤੇ ਮੌਜੂਦਾ ਮੁਲਾਜ਼ਮਾਂ ਨੂੰ ਝਟਕਾ, Elon Musk ਨੇ ਰੋਕੀ ਪੇਮੈਂਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।