ਰਿਕਾਰਡ ਪੱਧਰ ''ਤੇ ਪਹੁੰਚਣ ਤੋਂ ਬਾਅਦ 90% ਡਿੱਗੀ Bitcoin ਦੀ ਕੀਮਤ, ਜਾਣੋ ਵਜ੍ਹਾ
Friday, Oct 22, 2021 - 03:34 PM (IST)
ਮੁੰਬਈ - ਦੁਨੀਆ ਦੀ ਸਭ ਤੋਂ ਮਸ਼ਹੂਰ ਕ੍ਰਿਪਟੋਕੁਰੰਸੀ ਬਿਟਕੁਆਇਨ ਦੀ ਕੀਮਤ ਨੇ ਬੁੱਧਵਾਰ ਨੂੰ ਇੱਕ ਨਵਾਂ ਰਿਕਾਰਡ ਬਣਾਇਆ, ਪਰ ਵੀਰਵਾਰ ਦੀ ਸਵੇਰ ਨੂੰ ਯੂਐਸ ਦੇ ਵਪਾਰਕ ਪਲੇਟਫਾਰਮ ਬਿਨੈਂਸ 'ਤੇ ਇਸਦੀ ਕੀਮਤ ਅਚਾਨਕ ਲਗਭਗ 90 ਪ੍ਰਤੀਸ਼ਤ ਘੱਟ ਗਈ। ਇਹ 65,000 ਡਾਲਰ ਤੋਂ ਘਟ ਕੇ 8,200 ਡਾਲਰ 'ਤੇ ਆ ਗਈ। ਕ੍ਰਿਪਟੋਕੁਰੰਸੀ ਐਕਸਚੇਂਜ ਨੇ ਬਿਟਕੁਆਇਨ ਵਿੱਚ ਆਈ ਇਸ ਵੱਡੀ ਗਿਰਾਵਟ ਲਈ ਇੱਕ ਬੱਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਹ ਬੱਗ ਇੱਕ ਸੰਸਥਾਗਤ ਗਾਹਕ ਦੇ ਵਪਾਰਕ ਐਲਗੋਰਿਦਮ ਵਿੱਚ ਮੌਜੂਦ ਸੀ।
ਬਿਨੈਂਸ(Binance) ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਅਜੇ ਵੀ ਇਸ ਮੁੱਦੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਵਪਾਰੀ ਨੇ ਹੁਣ ਇਸ ਸਮੱਸਿਆ ਦਾ ਹੱਲ ਕਰ ਲਿਆ ਹੈ ਅਤੇ ਇਹ ਮਾਮਲਾ ਹੱਲ ਹੋ ਗਿਆ ਜਾਪਦਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਬਿਟਕੋਇਨ ਦੀ ਕੀਮਤ 67,000 ਡਾਲਰ ਦੇ ਨਵੇਂ ਰਿਕਾਰਡ 'ਤੇ ਪਹੁੰਚ ਗਈ। ਇਸ ਨੇ ਅਪ੍ਰੈਲ ਦਾ ਰਿਕਾਰਡ ਤੋੜ ਦਿੱਤਾ ਜਦੋਂ ਇਹ 65,000 ਡਾਲਰ ਦੇ ਨੇੜੇ ਪਹੁੰਚੀ ਸੀ। ਅਮਰੀਕਾ ਵਿਚ ਪਹਿਲੇ ਬਿਟਕੁਆਇਨ ਈਟੀਐਫ ਦੇ ਟ੍ਰਡਿੰਗ ਕਰਨ ਦੇ ਬਾਅਦ ਇਸ ਦੀ ਕੀਮਤ ਵਿਚ ਵਾਧਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : FaceBook ਨੂੰ ਝਟਕਾ, ਭੇਦਭਾਵ ਦੇ ਮਾਮਲੇ 'ਚ ਅਮਰੀਕੀ ਸਰਕਾਰ ਨੂੰ ਅਦਾ ਕਰਨੇ ਪੈਣਗੇ 14 ਮਿਲੀਅਨ ਡਾਲਰ
ਮੌਜੂਦਾ ਸਮੇਂ ਵਿਚ ਕਿੰਨੀ ਹੈ ਕੀਮਤ
ਕ੍ਰਿਪਟੋ ਐਕਸਚੇਂਜ ਵਜੀਰਐਕਸ ਮੁਤਾਬਕ ਬਿਟਕੁਆਇਨ ਦੁਪਹਿਰ 1 ਵਜੇ 2.67 ਫ਼ੀਸਦੀ ਦੀ ਗਿਰਾਵਟ ਨਾਲ 62838 ਡਾਲਰ ਭਾਵ 48,86,660 ਰੁਪਏ 'ਤੇ ਕਾਰੋਬਾਰ ਕਰ ਰਹੀ ਸੀ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਈਥਰ 0.22 ਫ਼ੀਸਦੀ ਦੇ ਵਾਧੇ ਨਾਲ 4,137 ਡਾਲਰ ਭਾਵ 321967 ਰੁਪਏ 'ਤੇ ਕਾਰੋਬਾਰ ਕਰ ਰਹੀ ਸੀ। ਦੂਜੇ ਪਾਸੇ RUNE 30.51 ਫ਼ੀਸਦੀ , COTI 11.13 ਫ਼ੀਸਦੀ ਅਤੇ SOL 9.26 ਫ਼ੀਸਦੀ ਦੀ ਤੇਜ਼ੀ ਨਾਲ ਕਾਰੋਬਾਰ ਕਰ ਰਹੀ ਸੀ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਝਟਕਾ, ਏਅਰਲਾਈਨ ਕੰਪਨੀਆਂ ਨੇ ਵਧਾਏ ਕਿਰਾਏ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।