ਇਸ 31 Aug ਤਕ ਨਾ ਭਰੀ ਰਿਟਰਨ ਤਾਂ ਲੱਗ ਸਕਦਾ ਹੈ ਭਾਰੀ ਜੁਰਮਾਨਾ

Saturday, Aug 17, 2019 - 03:03 PM (IST)

ਇਸ 31 Aug ਤਕ ਨਾ ਭਰੀ ਰਿਟਰਨ ਤਾਂ ਲੱਗ ਸਕਦਾ ਹੈ ਭਾਰੀ ਜੁਰਮਾਨਾ

ਨਵੀਂ ਦਿੱਲੀ— ਵਿੱਤੀ ਸਾਲ 2018-19 ਲਈ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਹੁਣ ਤਕ ਨਹੀਂ ਭਰੀ ਹੈ, ਤਾਂ 31 ਅਗਸਤ ਤਕ ਫਾਈਲ ਕਰ ਲਓ ਨਹੀਂ ਤਾਂ ਭਾਰੀ ਜੁਰਮਾਨਾ ਲੱਗ ਸਕਦਾ ਹੈ।

 

 

ਇਨਕਮ ਟੈਕਸ ਰਿਟਰਨ 'ਚ ਦੇਰੀ ਕਰਨ 'ਤੇ 5000 ਰੁਪਏ ਤੋਂ ਲੈ ਕੇ 10,000 ਰੁਪਏ ਵਿਚਕਾਰ ਜੁਰਮਾਨਾ ਲਾਉਣ ਦੀ ਵਿਵਸਥਾ ਹੈ। ਇੰਨਾ ਹੀ ਨਹੀਂ ਰਿਟਰਨ 'ਚ ਜਿੰਨੀ ਦੇਰੀ ਹੋਵੇਗੀ ਜੁਰਮਾਨਾ ਵੀ ਉਸ ਹਿਸਾਬ ਨਾਲ ਵੱਧਦਾ ਜਾਵੇਗਾ।
ਇਨਕਮ ਟੈਕਸ ਵਿਭਾਗ ਵੱਲੋਂ ਨਿਰਧਾਰਤ ਕੀਤੀ ਗਈ ਤਰੀਕ ਤਕ ਰਿਟਰਨ ਨਾ ਫਾਈਲ ਕਰਨ 'ਤੇ ਜੁਰਮਾਨਾ ਲੱਗਦਾ ਹੈ। ਇਨਕਮ ਟੈਕਸ ਵਿਭਾਗ ਮੁਤਾਬਕ, 31 ਦਸੰਬਰ ਤਕ ਦੇਰੀ ਨਾਲ ਭਰੀ ਜਾਣ ਵਾਲੀ ਰਿਟਰਨ ਲਈ 5,000 ਰੁਪਏ ਜੁਰਮਾਨਾ ਲਾਉਣ ਦੀ ਵਿਵਸਥਾ ਹੈ। ਉੱਥੇ ਹੀ, 31 ਦਸੰਬਰ ਤੋਂ ਬਾਅਦ ਪਰ 31 ਮਾਰਚ ਤੋਂ ਪਹਿਲਾਂ ਭਰੀ ਜਾਣ ਵਾਲੀ ਲੇਟ ਰਿਟਰਨ 'ਤੇ 10,000 ਰੁਪਏ ਦਾ ਜੁਰਮਾਨਾ ਲਾਉਣ ਦੀ ਵਿਵਸਥਾ ਹੈ। ਹਾਲਾਂਕਿ ਜੇਕਰ ਕਿਸੇ ਦੀ ਸਾਲਾਨਾ ਇਨਕਮ ਪੰਜ ਲੱਖ ਰੁਪਏ ਤੋਂ ਵੱਧ ਨਹੀਂ ਹੈ ਤਾਂ ਜੁਰਮਾਨੇ ਦੀ ਰਕਮ 1,000 ਰੁਪਏ ਤੋਂ ਵੱਧ ਨਹੀਂ ਹੋ ਸਕਦੀ।
ਇਨਕਮ ਟੈਕਸ ਰਿਟਰਨ ਜੋ ਟੈਕਸ ਵਿਭਾਗ ਵੱਲੋਂ ਨਿਰਧਾਰਤ ਕੀਤੀ ਮਿਤੀ ਤਕ ਪੂਰੀ ਨਹੀਂ ਹੁੰਦੀ ਨੂੰ ਦੇਰ ਨਾਲ ਭਰੀ ਰਿਟਰਨ ਮੰਨਿਆ ਜਾਂਦਾ ਹੈ। ਇਸ ਲਈ ਜੇਕਰ ਤੁਹਾਡੀ ਰਿਟਰਨ ਹੁਣ ਤਕ ਫਾਈਲ ਨਹੀਂ ਹੋਈ ਹੈ ਤਾਂ ਉਸ ਨੂੰ ਸਮਾਂ ਰਹਿੰਦੇ ਪੂਰੀ ਕਰ ਲਓ।


Related News