ਸਾਉਣੀ ਵਿੱਚ ਝੋਨੇ ਦਾ ਫ਼ਸਲ ਦਾ ਰਕਬਾ ਘਟਿਆ, ਕੇਂਦਰ ਸਰਕਾਰ ਨੂੰ ਲੈਣਾ ਪੈ ਸਕਦੈ ਇਹ ਫ਼ੈਸਲਾ
Saturday, Oct 01, 2022 - 03:07 PM (IST)
ਨਵੀਂ ਦਿੱਲੀ : ਇਸ ਸਾਲ ਮੌਨਸੂਨ ਦੀ ਬੇਲੋੜੀ ਬਾਰਸ਼ ਕਾਰਨ ਜਿਵੇਂ ਝਾਰਖੰਡ, ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ 'ਚ ਸਾਉਣੀ ਦੇ ਸੀਜ਼ਨ 'ਚ ਝੋਨੇ ਹੇਠਲਾ ਰਕਬਾ ਘਟ ਕੇ 4.76 ਫੀਸਦੀ 402.88 ਲੱਖ ਹੈਕਟੇਅਰ ਰਹਿ ਗਿਆ ਹੈ।
ਖੇਤੀਬਾੜੀ ਮੰਤਰਾਲੇ ਨੇ ਸ਼ੁੱਕਰਵਾਰ ਨੂੰ 2022 ਦੇ ਸਾਉਣੀ ਸੀਜ਼ਨ ਲਈ ਬੀਜੇ ਗਏ ਰਕਬੇ ਦੇ ਅੰਤਿਮ ਅੰਕੜੇ ਜਾਰੀ ਕੀਤੇ। ਪਿਛਲੇ ਸਾਲ ਸਾਉਣੀ ਦੇ ਸੀਜ਼ਨ ਵਿੱਚ ਝੋਨੇ ਹੇਠ ਰਕਬਾ 423.04 ਲੱਖ ਹੈਕਟੇਅਰ ਸੀ।
ਸਾਉਣੀ ਦੀਆਂ ਸਾਰੀਆਂ ਫ਼ਸਲਾਂ ਦੀ ਬਿਜਾਈ ਦਾ ਕੁੱਲ ਰਕਬਾ ਪਿਛਲੇ ਸਾਲ ਦੇ 1,112.16 ਲੱਖ ਹੈਕਟੇਅਰ ਤੋਂ ਘਟ ਕੇ 1,102.79 ਲੱਖ ਹੈਕਟੇਅਰ ਰਹਿ ਗਿਆ ਹੈ। ਝੋਨੇ ਦੇ ਮਾਮਲੇ ਵਿੱਚ ਝਾਰਖੰਡ 9.22 ਲੱਖ ਹੈਕਟੇਅਰ, ਪੱਛਮੀ ਬੰਗਾਲ 3.65 ਲੱਖ ਹੈਕਟੇਅਰ, ਉੱਤਰ ਪ੍ਰਦੇਸ਼ 2.48 ਲੱਖ ਹੈਕਟੇਅਰ, ਮੱਧ ਪ੍ਰਦੇਸ਼ 2.24 ਲੱਖ ਹੈਕਟੇਅਰ, ਬਿਹਾਰ 1.97 ਲੱਖ ਹੈਕਟੇਅਰ, ਆਂਧਰਾ ਪ੍ਰਦੇਸ਼ 1 ਲੱਖ ਹੈਕਟੇਅਰ ਇਸ ਤੋਂ ਇਲਾਵਾ ਅਸਾਮ 0.99 ਲੱਖ ਹੈਕਟੇਅਰ ਅਤੇ ਛੱਤੀਸਗੜ੍ਹ 0.74 ਲੱਖ ਹੈਕਟੇਅਰ ਵਿੱਚ ਘੱਟ ਬਿਜਾਈ ਦਰਜ ਕੀਤੀ ਗਈ ਹੈ।
ਇਸ ਸਾਲ ਮਾਨਸੂਨ ਸੀਜ਼ਨ 'ਚ ਦੇਸ਼ 'ਚ 7 ਫ਼ੀਸਦੀ ਜ਼ਿਆਦਾ ਮੀਂਹ ਪਏ ਹਨ, ਪਰ ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਵਰਗੇ ਚਾਵਲ ਉਗਾਉਣ ਵਾਲੇ ਸੂਬਿਆਂ 'ਚ ਘੱਟ ਬਾਰਿਸ਼ ਹਨ ਜਦਕਿ ਦੇਸ਼ ਭਰ ਵਿੱਚ ਜ਼ਿਆਦਾ ਮੀਂਹ ਪਏ ਹਨ। ਝੋਨੇ ਦੇ ਰਕਬੇ 'ਚ ਗਿਰਾਵਟ ਕਾਰਨ ਮੰਤਰਾਲੇ ਨੇ ਅੰਦਾਜ਼ਾ ਲਗਾਇਆ ਹੈ ਕਿ ਸਾਲ 2022-23 (ਜੁਲਾਈ-ਜੂਨ) ਫ਼ਸਲੀ ਸਾਲ ਦੇ ਸਾਉਣੀ ਸੀਜ਼ਨ ਦੌਰਾਨ ਚੌਲਾਂ ਦਾ ਉਤਪਾਦਨ ਛੇ ਫ਼ੀਸਦੀ ਘਟ ਕੇ 10.49 ਮਿਲੀਅਨ ਟਨ ਰਹਿ ਸਕਦਾ ਹੈ। ਚੌਲਾਂ ਦੇ ਉਤਪਾਦਨ ਵਿੱਚ ਸੰਭਾਵਿਤ ਗਿਰਾਵਟ ਨੇ ਸਰਕਾਰ ਨੂੰ 9 ਸਤੰਬਰ ਤੋਂ ਟੁੱਟੇ ਹੋਏ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਲਗਾਉਣ ਅਤੇ ਗੈਰ-ਬਾਸਮਤੀ ਅਤੇ ਬਿਨਾਂ ਉਬਾਲੇ ਚੌਲਾਂ 'ਤੇ 20 ਫ਼ੀਸਦੀ ਨਿਰਯਾਤ ਡਿਊਟੀ ਲਗਾਉਣ ਲਈ ਪ੍ਰੇਰਿਆ ਹੈ। ਭਾਰਤ ਜੋ ਕਿ ਵਿਸ਼ਵ ਚੌਲਾਂ ਦੇ ਵਪਾਰ ਦਾ 40 ਫ਼ੀਸਦੀ ਹਿੱਸਾ ਹੈ ਨੇ ਸਾਲ 2021-22 ਵਿੱਚ 12.23 ਮਿਲੀਅਨ ਟਨ ਚੌਲਾਂ ਦੀ ਬਰਾਮਦ ਕੀਤੀ ਜਦੋਂ ਕਿ ਪਿਛਲੇ ਸਾਲ ਇਹ 177.8 ਮਿਲੀਅਨ ਟਨ ਸੀ।