ਰਿਕਾਰਡ ਪੱਧਰ ''ਤੇ ਪੁੱਜੀ ਘਰਾਂ ਦੀ ਹੋ ਰਹੀ ਵਿਕਰੀ ਦੀ ਰਫ਼ਤਾਰ, ਆਇਆ 36 ਫ਼ੀਸਦੀ ਦਾ ਉਛਾਲ

Friday, Sep 29, 2023 - 10:31 AM (IST)

ਨਵੀਂ ਦਿੱਲੀ (ਭਾਸ਼ਾ) – ਘਰਾਂ ਦੀ ਵਿਕਰੀ ਦੀ ਰਫ਼ਤਾਰ ਵਿੱਚ ਤੇਜ਼ੀ ਬਣੀ ਹੋਈ ਹੈ। ਇਸ ਕਾਰਨ ਜੁਲਾਈ ਤੋਂ ਸਤੰਬਰ ਦਰਮਿਆਨ ਦੇਸ਼ ਦੇ 7 ਪ੍ਰਮੁੱਖ ਸ਼ਹਿਰਾਂ ਵਿੱਚ ਘਰਾਂ ਦੀ ਵਿਕਰੀ ਸਾਲਾਨਾ ਆਧਾਰ ’ਤੇ 36 ਫ਼ੀਸਦੀ ਵਧ ਕੇ ਰਿਕਾਰਡ 1,20,280 ਇਕਾਈ ਹੋ ਗਈ। ਰੀਅਲ ਅਸਟੇਟ ਸਲਾਹਕਾਰ ਕੰਪਨੀ ਐਨਾਰਾਕ ਦੀ ਰਿਪੋਰਟ ਤੋਂ ਇਹ ਜਾਣਕਾਰੀ ਮਿਲੀ ਹੈ।

ਇਹ ਵੀ ਪੜ੍ਹੋ : ਇੰਤਜ਼ਾਰ ਖ਼ਤਮ: Flipkart 'ਤੇ ਇਸ ਦਿਨ ਤੋਂ ਸ਼ੁਰੂ ਹੋ ਰਹੀ Big Billion Days Sale, ਮਿਲਣਗੇ ਵੱਡੇ ਆਫ਼ਰ

ਐਨਾਰਾਕ ਨੇ ਇਸ ਗੱਲ ਨੂੰ ਚਿੰਨ੍ਹਿਤ ਕੀਤਾ ਕਿ ਜੁਲਾਈ-ਸਤੰਬਰ ’ਚ ਤਿਮਾਹੀ ਵਿਕਰੀ ਹੁਣ ਤੱਕ ਦੇ ਉੱਚ ਪੱਧਰ ’ਤੇ ਪੁੱਜ ਗਈ। ਐਨਾਰਾਕ ਦੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ ਕਿ ਮੁੰਬਈ ਮੈਟਰੋਪਾਲੀਟਨ ਖੇਤਰ (ਐੱਮ. ਐੱਮ. ਆਰ.) ਅਤੇ ਪੁਣੇ ਨੇ ਕੁੱਲ ਵਿਕਰੀ ’ਚ 51 ਫ਼ੀਸਦੀ ਯੋਗਦਾਨ ਦਿੱਤਾ। ਪੁਰੀ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਵਲੋਂ 2 ਵਾਰ ਨਾਲ ਰੇਪੋ ਰੇਟ ਨਾ ਬਦਲਣ ਕਾਰਨ ਮਕਾਨਾਂ ਦੀ ਵਿਕਰੀ ਚੰਗੀ ਰਹੀ ਹੈ।

ਇਹ ਵੀ ਪੜ੍ਹੋ : ਬਜ਼ੁਰਗਾਂ ਨੂੰ ਮਿਲੇਗੀ ਰਾਹਤ, ਸਿਹਤ ਬੀਮਾ ਨੂੰ ਲੈ ਕੇ ਵੱਡਾ ਫ਼ੈਸਲਾ ਲੈਣ ਦੀ ਰੌਂਅ 'ਚ ਕੇਂਦਰ

ਕੀਮਤਾਂ ਸਾਲਾਨਾ ਆਧਾਰ ’ਤੇ 11 ਫ਼ੀਸਦੀ ਵਧੀਆਂ
ਐਨਾਰਾਕ ਨੇ ਕਿਹਾ ਕਿ ਇਸ ਸਾਲ ਜੁਲਾਈ-ਸਤੰਬਰ ਦੀ ਮਿਆਦ ਵਿੱਚ ਸੱਤ ਸ਼ਹਿਰਾਂ ’ਚ ਘਰਾਂ ਦੀਆਂ ਔਸਤ ਕੀਮਤਾਂ ਸਾਲਾਨਾ ਆਧਾਰ ’ਤੇ 11 ਫ਼ੀਸਦੀ ਵਧੀਆਂ। ਹੈਦਰਾਬਾਦ ਵਿੱਚ ਸਭ ਤੋਂ ਵੱਧ 18 ਫ਼ੀਸਦੀ ਦਾ ਵਾਧਾ ਦੇਖਿਆ ਗਿਆ। ਅੰਕੜਿਆਂ ਮੁਤਾਬਕ ਜੁਲਾਈ-ਸਤੰਬਰ 2023 ਦੌਰਾਨ ਦਿੱਲੀ-ਐੱਨ. ਸੀ. ਆਰ. (ਰਾਸ਼ਟਰੀ ਰਾਜਧਾਨੀ ਖੇਤਰ) ਵਿੱਚ ਘਰਾਂ ਦੀ ਵਿਕਰੀ 6 ਫ਼ੀਸਦੀ ਵਧ ਕੇ 15,865 ਇਕਾਈ ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿੱਚ 14,970 ਇਕਾਈ ਸੀ। ਐੱਮ. ਐੱਮ. ਆਰ. ਵਿੱਚ ਸਮੀਖਿਆ ਅਧੀਨ ਮਿਆਦ ਦੌਰਾਨ ਘਰਾਂ ਦੀ ਵਿਕਰੀ 26,400 ਇਕਾਈਆਂ ਤੋਂ 46 ਫ਼ੀਸਦੀ ਵਧ ਕੇ 38,500 ਇਕਾਈ ਹੋ ਗਈ। ਬੇਂਗਲੁਰੂ ’ਚ ਘਰਾਂ ਦੀ ਵਿਕਰੀ 29 ਫ਼ੀਸਦੀ ਵਧ ਕੇ 16,395 ਇਕਾਈ ਹੋ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 12,690 ਇਕਾਈ ਸੀ। ਪੁਣੇ ਵਿੱਚ ਵਿਕਰੀ ਵੱਧ ਤੋਂ ਵੱਧ 63 ਫ਼ੀਸਦੀ ਵਧ ਕੇ 14,080 ਇਕਾਈਆਂ ਤੋਂ 22,885 ਇਕਾਈ ਹੋ ਗਈ।

ਇਹ ਵੀ ਪੜ੍ਹੋ : ਭਾਰਤ ਸਰਕਾਰ ਨੇ ਖਾਰਜ ਕੀਤੇ Moody's ਦੇ ਦਾਅਵੇ, ਕਿਹਾ-ਆਧਾਰ ਦੁਨੀਆ ਦੀ ਸਭ ਤੋਂ ਭਰੋਸੇਮੰਦ ਡਿਜੀਟਲ ID

ਹੈਦਰਾਬਾਦ ’ਚ ਘਰਾਂ ਦੀ ਮੰਗ ’ਚ ਸਭ ਤੋਂ ਵੱਧ ਉਛਾਲ
ਹੈਦਰਾਬਾਦ ’ਚ ਰਿਹਾਇਸ਼ੀ ਜਾਇਦਾਦਾਂ ਦੀ ਵਿਕਰੀ 11,650 ਇਕਾਈਆਂ ਤੋਂ 41 ਫ਼ੀਸਦੀ ਵਧ ਕੇ 16,375 ਇਕਾਈ ਹੋ ਗਈ। ਚੇਨਈ ’ਚ 3,490 ਇਕਾਈਆਂ ਤੋਂ 42 ਫ਼ੀਸਦੀ ਵਧ ਕੇ 4,940 ਇਕਾਈ ਹੋ ਗਈ। ਇਸ ਸਾਲ ਜੁਲਾਈ-ਸਤੰਬਰ ਦੌਰਾਨ ਕੋਲਕਾਤਾ ’ਚ ਘਰਾਂ ਦੀ ਵਿਕਰੀ 7 ਫ਼ੀਸਦੀ ਵਧ ਕੇ 5,320 ਇਕਾਈ ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿੱਚ 4,950 ਇਕਾਈ ਸੀ। ਗੁਰੂਗ੍ਰਾਮ ਸਥਿਤ ਰੀਅਲਟੀ ਕੰਪਨੀ ਕ੍ਰਿਸੁਮੀ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਮੋਹਿਤ ਜੈਨ ਨੇ ਕਿਹਾ ਕਿ ਮੁੱਖ ਤੌਰ ’ਤੇ ਆਮਦਨ ਦੇ ਵਧਦੇ ਪੱਧਰ ਕਾਰਨ ਘਰ ਖਰੀਦਣ ਦੀਆਂ ਵਧਦੀਆਂ ਇੱਛਾਵਾਂ ਕਾਰਨ ਪਿਛਲੇ ਕੁੱਝ ਸਾਲਾਂ ’ਚ ਘਰਾਂ ਦੀ ਮਜ਼ਬੂਤ ਮੰਗ ਹੈ। ਇਸ ਦੇ ਅੱਗੇ ਵੀ ਜਾਰੀ ਰਹਿਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਕੀ ਤੁਹਾਡੇ ਕੋਲ ਹਨ 2000 ਦੇ ਨੋਟ? ਬਚੇ 4 ਦਿਨ, ਜਾਣੋ 30 ਸਤੰਬਰ ਮਗਰੋਂ ਨੋਟਾਂ ਦਾ ਕੀ ਹੋਵੇਗਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News