ਨਾਇਕਾ ਦੀ ਸੈਲੂਨ ਉਦਯੋਗ ’ਚ ਐਂਟਰੀ, ਮੁੰਬਈ ਅਤੇ ਦਿੱਲੀ ’ਚ ਵੀ ਰੱਖੇਗੀ ਕਦਮ
Saturday, Apr 23, 2022 - 02:53 PM (IST)
ਨਵੀਂ ਦਿੱਲੀ (ਬਿਜ਼ਨੈੱਸ ਡੈਸਕ) – ਬਿਊਟੀ ਅਤੇ ਵੈੱਲਨੈੱਸ ਰਿਟੇਲਰ ਨਾਇਕਾ ਨੇ ਐੱਸ. ਟੀ. ਡਾਲਰ ਦੇ ਹੇਅਰ ਕੇਅਰ ਬ੍ਰਾਂਡ ਅਵੇਦਾ ਨਾਲ ਸਾਂਝੇਦਾਰੀ ਕਰ ਕੇ ਸੈਲੂਨ ਕਾਰੋਬਾਰ ’ਚ ਐਂਟਰੀ ਕੀਤੀ ਹੈ। ਹਾਲਾਂਕਿ ਸੌਦੇ ਦੀ ਰੂਪ-ਰੇਖਾ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਨਾਇਕਾ ਨੇ ਬੇਂਗਲੁਰੂ ’ਚ ਇਕ ਨਾਇਕਾ-ਅਵੇਦਾ ਬ੍ਰਾਂਡੇਡ ਸੈਲੂਨ ਖੋਲ੍ਹਿਆ ਹੈ ਅਤੇ ਸ਼ੁਰੂਆਤ ’ਚ ਮੁੰਬਈ ਅਤੇ ਦਿੱਲੀ ’ਚ ਦੋ ਹੋਰ ਸੈਲੂਨ ਚਲਾਉਣ ਦੀ ਯੋਜਨਾ ਹੈ। ਅਵੇਦਾ ਵੀ ਘਰੇਲੂ ਬਾਜ਼ਾਰ ’ਚ ਆਪਣੀ ਹਾਜ਼ਰੀ ਵਧਾਉਣ ਲਈ ਨਾਇਕ ਦੇ ਡਿਸਟ੍ਰੀਬਿਊਸ਼ਨ ਨੈੱਟਵਰਕ ਦੀ ਵਰਤੋਂ ਕਰੇਗੀ।
ਮਹਾਮਾਰੀ ’ਚ ਪ੍ਰਭਾਵਿਤ ਹੋਇਆ ਹੈ ਸੈਲੂਨ ਉਦਯੋਗ
ਇਸ ਤੋਂ ਇਲਾਵਾ ਓਮਨੀ-ਚੈਨਲ ਰਿਟੇਲਰ ਸੈਲੂਨ ਲਈ ਆਪਣੇ ਬਿਜ਼ਨੈੱਸ-ਟੂ-ਬਿਜ਼ਨੈੱਸ (ਬੀ2ਬੀ) ਆਰਮ ਨਾਲ ਹਬ-ਐਂਡ -ਸਪੋਕ ਮਾਡਲ ਦਾ ਨਿਰਮਾਣ ਕਰ ਰਿਹਾ ਹੈ, ਜਿਵੇਂ ਕਿ ਕਰਿਆਨਾ ਸਟੋਰ ਨਾਲ ਹੋਲਸੇਲਰ ਮੈਟਰੋ ਕੈਸ਼ ਐਂਡ ਕੈਰੀ ਕਰਦਾ ਹੈ। ਨਾਇਕਾ ’ਚ ਈ-ਕਾਮਰਸ ਬਿਊਟੀ ਦੇ ਸੀ. ਈ. ਓ. ਅੰਚਿਤ ਨਾਇਰ ਨੇ ਇਕ ਮੀਡੀਆ ਰਿਪੋਰਟ ’ਚ ਕਿਹਾ ਹੈ ਕਿ ਨਾਇਕਾ ਭਾਰਤ ’ਚ ਆਪਣੇ 14 ਵੇਅਰਹਾਊਸ ਅਤੇ 100 ਤੋਂ ਵੱਧ ਰਿਟੇਲ ਆਊਟਲੈਟਸ ਦੀ ਵਰਤੋਂ ਹਾਈਪਰਲੋਕਲ ਤਰੀਕੇ ਨਾਲ ਅਤੇ ਤੀਜੇ ਪੱਖ ਸੈਲੂਨ, ਸਟੋਰ ਅਤੇ ਫਾਰਮੇਸੀ ਦੀਆਂ ਲੋੜਾਂ ਲਈ ਕਰੇਗਾ। ਨਾਇਕਾ ਦਾ ਇਹ ਕਦਮ ਭਾਰਤੀ ਸੈਲੂਨ ਉਦਯੋਗ ’ਚ ਇਹ ਕਦਮ ਉਦੋਂ ਚੁੱਕਿਆ ਗਿਆ ਹੈ ਜਦੋਂ ਇਹ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।