ਦੇਸ਼ ''ਚ ਵਿਦੇਸ਼ੀ ਬੈਂਕਾਂ ਦੇ ATM ਦੀ ਗਿਣਤੀ 18 ਫੀਸਦੀ ਘਟੀ : ਵਿੱਤੀ ਮੰਤਰਾਲੇ
Monday, Jan 01, 2018 - 01:31 PM (IST)
ਨਵੀਂ ਦਿੱਲੀ—ਦੇਸ਼ 'ਚ ਮੌਜੂਦ ਵਿਦੇਸ਼ੀ ਬੈਂਕ ਦੇ ਏ.ਟੀ.ਐੱਮ ਦੀ ਗਿਣਤੀ ਪਿਛਲੇ ਤਿੰਨ ਸਾਲਾਂ 'ਚ 18 ਫੀਸਦੀ ਦੀ ਗਿਰਾਵਟ ਆਈ ਹੈ। ਇਨ੍ਹਾਂ ਏ.ਟੀ.ਐੱਮ. 'ਚ ਕੁਝ ਨੂੰ ਬੰਦ ਕਰ ਦਿੱਤਾ ਗਿਆ ਹੈ ਜਦਕਿ ਇਕ ਬੈਂਕ ਨੇ ਦੇਸ਼ 'ਚ ਸੰਚਾਲਨ ਬੰਦ ਕਰ ਦਿੱਤਾ ਹੈ।
ਦੇਸ਼ 'ਚ ਸਟੈਂਡਰਡ ਚਾਰਟਰਡ ਬੈਂਕ, ਸਿਟੀ ਬੈਂਕ, ਬੈਂਕ ਆਫ ਅਮਰੀਕਾ, ਐੱਚ.ਐੱਸ.ਬੀ.ਸੀ., ਦਿ ਰੀਅਲ ਬੈਂਕ ਆਫ ਸਕਾਟਲੈਂਡ, ਜੇ.ਪੀ ਮਾਰਗਨ ਚੇਸ, ਡੀ.ਬੀ.ਐੱਸ.ਬੈਂਕ, ਬੀ.ਐੱਨ.ਪੀ. ਪਰਿਬਾਸ, ਦੋਹਾ ਬੈਂਕ ਅਤੇ ਕਤਰ ਨੈਸ਼ਨਲ ਬੈਂਕ ਅਤੇ ਹੋਰ ਸਮੇਤ ਕੁੱਲ 45 ਵਿਦੇਸ਼ੀ ਬੈਂਕ ਕੰਮ ਕਰ ਰਹੇ ਹਨ।
ਰਿਜ਼ਰਵ ਬੈਂਕ ਦੇ ਅੰਕੜੇ ਮੁਤਾਬਕ ਸਤੰਬਰ 2014 ਤੋਂ ਸਤੰਬਰ 2017 ਦੇ ਵਿਚਕਾਰ ਵਿਦੇਸ਼ੀ ਬੈਂਕ ਵਲੋਂ ਲਗਾਈਆਂ ਗਈਆਂ ਏ.ਟੀ.ਐੱਮ. ਮਸ਼ੀਨਾਂ 'ਚ 18 ਫੀਸਦੀ ਦੀ ਕਮੀ ਆਈ ਹੈ।
ਵਿੱਤੀ ਮੰਤਰਾਲੇ ਨੇ ਆਰ.ਬੀ.ਆਈ. ਦੇ ਅੰਕੜੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵਿਦੇਸ਼ੀ ਬੈਂਕ ਦੇ ਏ.ਟੀ.ਐੱਮ 'ਚ ਆਈ ਕਮੀ ਕਾਰਨ ਫਰਸਟਰੈਂਡ ਬੈਂਕ ਵਲੋਂ ਏ.ਟੀ.ਐੱਮ. ਸੰਚਾਲਨ, ਆਰ.ਬੀ.ਐੱਸ. ਬੈਂਕ ਵਲੋਂ ਬੈਂਕਿੰਗ ਸੰਚਾਲਨ ਅਤੇ ਐੱਚ.ਐੱਸ.ਬੀ.ਸੀ. ਬੈਂਕ ਅਤੇ ਸਟੈਂਡਰਡ ਚਾਰਟਰਡ ਬੈਂਕ ਵਲੋਂ ਕ੍ਰਮਸ਼:30 ਅਤੇ 20 ਫੀਸਦੀ ਏ.ਟੀ.ਐੱਮ ਬੰਦ ਕਰਨਾ ਰਿਹਾ।
Related News
ਤਰਨਤਾਰਨ ਜ਼ਿਲ੍ਹਾ ਪ੍ਰੀਸ਼ਦ ਚੋਣਾਂ: 20 ''ਚੋਂ 18 ਜ਼ੋਨਾਂ ’ਤੇ ਆਮ ਆਦਮੀ ਪਾਰਟੀ ਦੀ ਜਿੱਤ, ਇਕ ਸੀਟ ਅਕਾਲੀ ਦਲ ਦੇ ਹਿੱਸੇ
