ਬਾਜ਼ਾਰ ਦਾ ਨਵਾਂ ਰਿਕਾਰਡ, ਸੈਂਸੈਕਸ ਪਹਿਲੀ ਵਾਰ 36000 ਅਤੇ ਨਿਫਟੀ 11000 ਦੇ ਪਾਰ

Tuesday, Jan 23, 2018 - 09:53 AM (IST)

ਨਵੀਂ ਦਿੱਲੀ—ਏਸ਼ੀਆਈ ਅਤੇ ਅਮਰੀਕੀ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 70.18 ਅੰਕ ਭਾਵ 0.20 ਫੀਸਦੀ ਵਧ ਕੇ 35,868.19 'ਤੇ ਅਤੇ ਨਿਫਟੀ 41.55 ਅੰਕ ਭਾਵ 0.38 ਫੀਸਦੀ ਵਧ ਕੇ 11,007.75 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਨਿਫਟੀ ਨੇ 11.023 ਦਾ ਨਵਾਂ ਰਿਕਾਰਡ ਪੱਧਰ ਬਣਾਇਆ, ਉਧਰ ਸੈਂਸੈਕਸ ਨੇ 36,009 ਤੱਕ ਦਸਤਕ ਦੇ ਕੇ ਨਵਾਂ ਰਿਕਾਰਡ ਬਣਾਇਆ ਹੈ। ਬਾਜ਼ਾਰ 'ਚ ਤੇਜ਼ੀ ਦਾ ਕਾਰਨ 
ਰਿਲਾਇੰਸ ਇੰਡਸਟਰੀਜ਼ ਦੇ ਵਧੀਆ ਤਿਮਾਹੀ ਨਤੀਜੇ ਓ.ਐੱਨ.ਜੀ.ਸੀ. ਵਲੋਂ ਐੱਚ.ਪੀ.ਸੀ.ਐੱਲ ਦੀ ਪ੍ਰਾਪਤੀ ਦਾ ਸਮਝੌਤਾ ਪੂਰਾ ਹੋਣ ਨਾਲ ਊਰਜਾ ਖੇਤਰ 'ਚ ਆਈ ਜ਼ਬਰਦਸਤ ਤੇਜ਼ੀ ਨਾਲ ਅੱਜ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਨਿਵੇਸ਼ ਧਾਰਣਾਮਜ਼ਬੂਤ ਬਣੀ ਹੈ। ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਰਿਲਾਇੰਸ ਇੰਡਸਟਰੀਜ਼ ਦੇ ਵਧੀਆ ਨਤੀਜਿਆਂ ਨਾਲ ਕੱਲ੍ਹ ਕੰਪਨੀ ਦੀ ਮਾਰਕਿਟ ਕੈਪ 6 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਈ। 

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਤੇਜ਼ੀ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਖਰੀਦਾਰੀ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.7 ਫੀਸਦੀ ਤੱਕ ਉਛਲਿਆ ਹੈ, ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ ਕਰੀਬ 0.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.5 ਫੀਸਦੀ ਉਛਲਿਆ ਹੈ। 
ਬੈਂਕ ਨਿਫਟੀ 'ਚ ਵਾਧਾ
ਬੈਂਕਿੰਗ, ਆਈ.ਟੀ., ਮੈਟਲ, ਫਾਰਮਾ, ਕੈਪੀਟਲ ਗੁਡਸ, ਕੰਜ਼ਿਊਮਰ ਡਿਊਰੇਬਲਸ, ਆਇਲ ਐਂਡ ਗੈਸ ਅਤੇ ਪਾਵਰ ਸ਼ੇਅਰਾਂ 'ਚ ਖਰੀਦਾਰੀ ਦਿਸ ਰਹੀ ਹੈ। ਬੈਂਕ ਨਿਫਟੀ 0.4 ਫੀਸਦੀ ਦੀ ਮਜ਼ਬੂਤੀ ਨਾਲ 27,141 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਮੀਡੀਆ, ਆਟੋ ਅਤੇ ਰਿਐਲਟੀ ਸ਼ੇਅਰਾਂ 'ਚ ਦਬਾਅ ਨਜ਼ਰ ਆ ਰਿਹਾ ਹੈ। 
ਟਾਪ ਗੇਨਰਸ
ਰਿਲਾਇੰਸ, ਐਕਸਿਸ ਬੈਂਕ, ਵੇਦਾਂਤਾ, ਯਸ਼ ਬੈਂਕ, ਅਦਾਨੀ ਪੋਟਰਸ, ਭੇਲ
ਟਾਪ ਲੂਜਸਰ

ਜੀ.ਇੰਟਰਟੇਨਮੈਂਟ, ਏਸ਼ੀਅਨ ਪੇਂਟਸ, ਅੰਬੁਜਾ ਸੀਮੈਂਟ, ਟੀ.ਸੀ.ਐੱਸ., ਵਿਪਰੋ, ਟਾਟਾ ਮੋਟਰਜ਼, ਐੱਚ.ਡੀ.ਐੱਫ.ਸੀ.


Related News