94.66 ਕਰੋੜ ਲੋਕਾਂ ਤੱਕ ਪਹੁੰਚਿਆ ਮੋਬਾਇਲ ਨੈੱਟਵਰਕ

10/24/2017 1:01:33 PM

ਨਵੀਂ ਦਿੱਲੀ—ਦੂਰਸੰਚਾਰ, ਇੰਟਰਨੈੱਟ, ਤਕਨਾਲੋਜੀ ਅਤੇ ਡਿਜ਼ੀਟਲ ਸੇਵਾ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਦੀ ਪ੍ਰਤੀਨਿਧੀ ਸੀ. ਓ. ਏ. ਆਈ. (ਸੇਲੁਲਰ ਆਪਰੇਟਰ ਐਸੋਸੀਏਸ਼ਨ ਆਫ ਇੰਡੀਆ) ਨੇ ਦੱਸਿਆ ਕਿ ਸਤੰਬਰ ਅੰਤ ਤੱਕ ਦੇਸ਼ 'ਚ ਕੁੱਲ 94.66 ਕਰੋੜ ਮੋਬਾਇਲ ਗਾਹਕ ਸਨ। 
ਇਸ 'ਚ ਰਿਲਾਇੰਸ ਜਿਓ ਅਤੇ ਮਹਾਨਗਰ ਟੈਲੀਫੋਨ ਨਿਗਮ ਲਿ. ਦੇ ਅਗਸਤ ਅੰਤ ਦੇ ਗਾਹਕਾਂ ਦੇ ਅੰਕੜੇ ਸ਼ਾਮਲ ਹਨ। 
ਅੰਕੜਿਆਂ ਮੁਤਾਬਕ 29.80 ਫੀਸਦੀ ਬਾਜ਼ਾਰ ਹਿੱਸੇਦਾਰੀ ਨਾਲ ਭਾਰਤੀ ਏਅਰਟੈੱਲ ਚੋਟੀ 'ਤੇ ਹੈ ਅਤੇ ਇਸ ਦੀ ਕੁੱਲ 28.20 ਕਰੋੜ ਗਾਹਕ ਹਨ। ਇਸ ਤੋਂ ਬਾਅਦ ਵੋਡਾਫੋਨ ਦੇ 20.74 ਕਰੋੜ ਅਤੇ ਆਈਡੀਆ ਦੇ 19.01 ਕਰੋੜ ਗਾਹਕ ਹਨ। 
ਸੀ. ਓ. ਏ. ਆਈ. ਦੇ ਮਹਾਨਿਰਦੇਸ਼ਕ ਰਾਜਨ ਮੈਥਿਊ ਨੇ ਦੱਸਿਆ ਕਿ ਕੇਰਲ, ਹਰਿਆਣਾ ਅਤੇ ਗੁਜਰਾਤ 'ਚ ਗਾਹਕਾਂ 'ਚ ਵਾਧਾ ਹੋਇਆ ਹੈ ਜੋ ਦਿਖਾਉਂਦਾ ਹੈ ਕਿ ਦੇਸ਼ ਦੇ ਕਈ ਹਿੱਸਿਆਂ 'ਚ ਅਜੇ ਬੇਸਿਕ ਸੇਵਾਵਾਂ ਲਈ ਵੀ ਥਾਂ ਹੈ। ਇਨ੍ਹਾਂ ਖੇਤਰਾਂ 'ਚ ਬੁਨਿਆਦੀ ਸੇਵਾਵਾਂ 'ਚ ਨਿਵੇਸ਼ ਦਾ ਹਾਂ-ਪੱਖੀ ਨਤੀਜਾ ਦਿਸਿਆ ਹੈ। ਉਦਯੋਗ 'ਚ ਅਜੇ 2.5 ਕਰੋੜ ਰੁਪਏ ਦੇ ਨਿਵੇਸ਼ ਦੀ ਹੋਰ ਲੋੜ ਹੈ।


Related News