ਚੈੱਕ ਤੋਂ ਭੁਗਤਾਨ ਦਾ ਬਦਲ ਜਾਵੇਗਾ ਤਰੀਕਾ, ਨਵੇਂ ਸਾਲ ਵਿਚ ਹੋਵੇਗਾ ਨਵਾਂ ਨਿਯਮ ਲਾਗੂ
Saturday, Sep 26, 2020 - 06:08 PM (IST)
ਮੁੰਬਈ — ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਬੈਂਕ ਧੋਖਾਧੜੀ ਨੂੰ ਰੋਕਣ ਲਈ ਇਕ ਅਹਿਮ ਫੈਸਲਾ ਲਿਆ ਹੈ। ਰਿਜ਼ਰਵ ਬੈਂਕ ਨੇ ਕਿਹਾ ਹੈ ਕਿ 1 ਜਨਵਰੀ 2021 ਤੋਂ ਚੈਕਾਂ ਲਈ ਪਾਜ਼ੇਟਿਵ ਪੇਅ ਸਿਸਟਮ(Positive Pay System) ਲਾਗੂ ਕਰੇਗੀ। ਆਓ ਜਾਣਦੇ ਹਾਂ ਇਸ ਬਾਰੇ...
ਪਾਜ਼ੇਟਿਵ ਪੇਅ ਸਿਸਟਮ ਦੇ ਤਹਿਤ 50,000 ਰੁਪਏ ਤੋਂ ਵੱਧ ਦਾ ਭੁਗਤਾਨ ਵਾਲੇ ਚੈਕਾਂ ਲਈ ਮਹੱਤਵਪੂਰਣ ਵੇਰਵਿਆਂ ਦੀ ਪੁਸ਼ਟੀ ਕਰਨ ਦੀ ਜ਼ਰੂਰਤ ਹੋਏਗੀ। ਇਸ ਪ੍ਰਣਾਲੀ ਵਿਚ ਚੈੱਕ ਜਾਰੀ ਕਰਨ ਵਾਲੇ ਨੂੰ ਇਲੈਕਟ੍ਰਾਨਿਕ ਮਾਧਿਅਮ ਜਿਵੇਂ ਕਿ ਐਸ.ਐਮ.ਐਸ., ਮੋਬਾਈਲ ਐਪ, ਇੰਟਰਨੈਟ ਬੈਂਕਿੰਗ ਜਾਂ ਏ.ਟੀ.ਐਮ. ਤੋਂ ਚੈੱਕ ਬਾਰੇ ਕੁਝ ਵੇਰਵੇ ਦੇਣੇ ਹੋਣਗੇ।
ਇਸ ਵਿਚ ਤਰੀਖ, ਲਾਭਪਾਤਰੀ ਦਾ ਨਾਮ, ਰਾਸ਼ੀ ਲੈਣ ਵਾਲੇ ਵਿਅਕਤੀ ਅਤੇ ਰਕਮ ਬਾਰੇ ਜਾਣਕਾਰੀ ਦੇਣੀ ਹੋਵੇਗੀ। ਭੁਗਤਾਨ ਲਈ ਚੈੱਕ ਪੇਸ਼ ਕਰਨ ਤੋਂ ਬਾਅਦ ਇਨ੍ਹਾਂ ਵੇਰਵਿਆਂ ਦਾ ਮਿਲਾਨ ਕੀਤਾ ਜਾਵੇਗਾ। ਜੇ ਕੋਈ ਫਰਕ ਮਿਲਦਾ ਹੈ, ਤਾਂ ਜਾਣਕਾਰੀ ਭੁਗਤਾਨ ਕਰਨ ਵਾਲੇ ਬੈਂਕ ਅਤੇ ਮੌਜੂਦਾ ਬੈਂਕ ਨੂੰ ਦਿੱਤੀ ਜਾਵੇਗੀ। ਫਿਰ ਤਰੁਟੀਆਂ ਨੂੰ ਠੀਕ ਕਰਨ ਲਈ ਕਦਮ ਚੁੱਕੇ ਜਾਣਗੇ।
ਇਹ ਵੀ ਦੇਖੋ : ਹੁਣ ਸਰਕਾਰੀ ਕੰਪਨੀ ਜ਼ਰੀਏ ਵੀ ਕਰ ਸਕੋਗੇ ਸੋਨੇ ਦੀ ਅਦਲਾ-ਬਦਲੀ ਜਾਂ ਮੁੜ-ਖਰੀਦ
ਆਰਬੀਆਈ ਅਨੁਸਾਰ ਇਸ ਸਹੂਲਤ ਦਾ ਲਾਭ ਖਾਤਾ ਧਾਰਕ 'ਤੇ ਨਿਰਭਰ ਕਰੇਗਾ। ਹਾਲਾਂਕਿ ਬੈਂਕ ਇਸ ਵਿਵਸਥਾ ਨੂੰ 5 ਲੱਖ ਰੁਪਏ ਅਤੇ ਇਸ ਤੋਂ ਵੱਧ ਦੀ ਰਾਸ਼ੀ ਦੇ ਚੈੱਕਾਂ ਲਈ ਲਾਜ਼ਮੀ ਕਰ ਸਕਦੇ ਹਨ। ਕੇਂਦਰੀ ਬੈਂਕ ਨੇ ਕਿਹਾ ਕਿ ਇਹ ਪ੍ਰਣਾਲੀ 1 ਜਨਵਰੀ 2021 ਤੋਂ ਲਾਗੂ ਹੋ ਜਾਵੇਗੀ।
ਬੈਂਕਾਂ ਨੂੰ ਐਸ.ਐਮ.ਐਸ. ਰਾਹੀਂ ਗਾਹਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਕਿਹਾ ਗਿਆ ਹੈ। ਇਸਦੇ ਨਾਲ ਬੈਂਕ ਆਪਣੀਆਂ ਸ਼ਾਖਾਵਾਂ, ਏ.ਟੀ.ਐਮ. ਦੇ ਨਾਲ ਨਾਲ ਉਨ੍ਹਾਂ ਦੀ ਵੈਬਸਾਈਟ ਅਤੇ ਇੰਟਰਨੈਟ ਬੈਂਕਿੰਗ ਬਾਰੇ ਪੂਰੀ ਜਾਣਕਾਰੀ ਦੇਣਗੇ।
ਇਹ ਵੀ ਦੇਖੋ : ਪਾਣੀ ਵੇਚਣ ਵਾਲਾ ਇਹ ਸ਼ਖ਼ਸ ਬਣਿਆ ਚੀਨ ਦਾ ਸਭ ਤੋਂ ਅਮੀਰ ਵਿਅਕਤੀ, ਜੈਕ ਮਾ ਨੂੰ ਵੀ ਪਛਾੜਿਆ