ਸਰਕਾਰ ਦੇ ਰਹੀ ਸਸਤੇ 'ਚ ਸੋਨਾ ਖਰੀਦਣ ਦਾ ਮੌਕਾ, 15 ਮਈ ਹੈ ਆਖਰੀ ਤਾਰੀਕ

05/09/2020 2:53:58 PM

ਨਵੀਂ ਦਿੱਲੀ — ਦੇਸ਼ ਵਿਚ ਲਾਕਡਾਉਨ ਦੇ ਤੀਜੇ ਪੜਾਅ ਦੀ ਆਖ਼ਰੀ ਤਰੀਕ 17 ਮਈ ਹੈ। ਲਾਕਡਾਉਨ ਵਿਚ ਦੁਕਾਨ ਬੰਦ ਹੋਣ ਕਾਰਨ ਲੋਕਾਂ ਨੂੰ ਗਹਿਣਿਆਂ ਦੀ ਖਰੀਦ ਵਿਚ ਭਾਰੀ ਦਿੱਕਤਾਂ ਆ ਰਹੀਆਂ ਹਨ। ਇਹੀ ਕਾਰਨ ਹੈ ਕਿ ਲੋਕ 26 ਅਪ੍ਰੈਲ ਨੂੰ ਅਕਸ਼ੈ ਤ੍ਰਿਤੀਆ ਦੇ ਮੌਕੇ 'ਤੇ ਖਰੀਦਦਾਰੀ ਨਹੀਂ ਕਰ ਸਕੇ ਸਨ, ਜਦੋਂ ਕਿ ਇਸ ਦਿਨ ਸੋਨੇ ਦੀ ਖਰੀਦਦਾਰੀ ਨੂੰ ਸ਼ੁੱਭ ਮੰਨਿਆ ਜਾਂਦਾ ਹੈ। ਕੋਰੋਨਾ ਸੰਕਟ ਵਿਚਕਾਰ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਲਗਾਤਾਰ ਜਾਰੀ ਹੈ। ਸੋਨੇ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਮੋਦੀ ਸਰਕਾਰ ਸਸਤੇ 'ਚ ਸੋਨਾ ਖਰੀਦਣ ਦਾ ਮੌਕਾ ਦੇ ਰਹੀ ਹੈ। 

ਹਾਲਾਂਕਿ ਇਸ ਲਾਕਡਾਉਨ ਵਿਚ ਕੇਂਦਰ ਸਰਕਾਰ ਦੀ ਯੋਜਨਾ ਦੇ ਤਹਿਤ ਤੁਸੀਂ ਸਸਤੇ ਮੁੱਲ 'ਤੇ ਸੋਨਾ ਖਰੀਦ ਸਕਦੇ ਹੋ। ਹਾਲਾਂਕਿ ਇਹ ਸੋਨਾ ਇੱਕ ਬਾਂਡ ਦੇ ਰੂਪ ਵਿਚ ਖਰੀਦਿਆ ਜਾ ਸਕਦਾ ਹੈ। ਇਸਦਾ ਅਰਥ ਹੈ ਕਿ ਤੁਸੀਂ ਇਸ ਨੂੰ ਗਹਿਣਿਆਂ ਵਾਂਗ ਨਹੀਂ ਪਹਿਨ ਸਕਦੇ। ਇਹ ਸਿਰਫ ਇਕ ਕਿਸਮ ਦਾ ਨਿਵੇਸ਼ ਹੈ।

ਕੇਂਦਰ ਸਰਕਾਰ ਦੀ ਸਾਵਰੇਨ ਬਾਂਡ ਸਕੀਮ ਤਹਿਤ ਸੋਨੇ ਦੀ ਕੀਮਤ 4,590 ਰੁਪਏ ਪ੍ਰਤੀ ਗ੍ਰਾਮ ਤੈਅ ਗਈ ਹੈ। ਇਸ ਤੋਂ ਇਲਾਵਾ ਡਿਜੀਟਲ ਮਾਧਿਅਮ ਰਾਹੀਂ ਭੁਗਤਾਨ ਕਰਨ ਵਾਲੇ ਨਿਵੇਸ਼ਕਾਂ ਨੂੰ ਇਸ ਕੀਮਤ ਵਿਚ 50 ਰੁਪਏ ਗ੍ਰਾਮ ਦੀ ਛੂਟ ਮਿਲੇਗੀ। ਅਜਿਹੇ ਨਿਵੇਸ਼ਕਾਂ ਲਈ ਸੋਨੇ ਦੀ ਕੀਮਤ 4,540 ਰੁਪਏ ਪ੍ਰਤੀ ਗ੍ਰਾਮ ਹੋਵੇਗੀ। ਇਹ ਕੀਮਤ ਰਿਜ਼ਰਵ ਬੈਂਕ ਦੁਆਰਾ ਤੈਅ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਕੀਮ ਦੇ ਤਹਿਤ ਸੋਨਾ ਸਿਰਫ ਇੱਕ ਬਾਂਡ ਦੇ ਰੂਪ ਵਿਚ ਹੀ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਸਕੀਮ ਦੇ ਤਹਿਤ ਘੱਟੋ-ਘੱਟ ਇਕ ਗ੍ਰਾਮ ਸੋਨਾ ਵੀ ਖਰੀਦ ਸਕਦੇ ਹੋ। ਇਸ ਯੋਜਨਾ ਦੇ ਤਹਿਤ ਤੁਸੀਂ 11 ਮਈ ਤੋਂ 15 ਮਈ 2020 ਤੱਕ ਖਰੀਦਦਾਰੀ ਕਰ ਸਕਦੇ ਹੋ। ਰਿਜ਼ਰਵ ਬੈਂਕ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਸਰਕਾਰ ਨੇ ਅਗਲੇ 6 ਮਹੀਨਿਆਂ ਵਿਚ 6 ਵਾਰ ਸਾਵਰੇਨ  ਸੋਨੇ ਦੇ ਬਾਂਡ ਜਾਰੀ ਕਰਨ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਚਲੀ ਗਈ ਹੈ ਨੌਕਰੀ! ਤਾਂ ਸਰਕਾਰ ਦੀ ਇਸ ਸਕੀਮ ਨਾਲ 2 ਸਾਲ ਤੱਕ ਮਿਲੇਗੀ ਤਨਖਾਹ

ਨਿਵੇਸ਼ 

ਬੈਂਕਾਂ, ਡਾਕਘਰਾਂ, ਐਨ.ਐਸ.ਈ. ਅਤੇ ਬੀ.ਐਸ.ਸੀ. ਤੋਂ ਇਲਾਵਾ ਤੁਸੀਂ ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਦੁਆਰਾ ਵੀ ਸੋਨੇ ਦੇ ਬਾਂਡ ਖਰੀਦ ਸਕਦੇ ਹੋ। ਆਓ ਜਾਣਦੇ ਹਾਂ ਕਿ ਇਸ ਦੇ ਤਹਿਤ ਤੁਹਾਨੂੰ ਇਨਕਮ ਟੈਕਸ ਵਿੱਚ ਛੋਟ ਕਿਵੇਂ ਮਿਲੇਗੀ।

ਵਿਆਜ

ਸੋਨੇ ਦੇ ਬਾਂਡਾਂ ਦੀ ਮਿਆਦ ਪੂਰੀ ਹੋਣ ਦੀ ਮਿਆਦ ਅੱਠ ਸਾਲ ਹੁੰਦੀ ਹੈ ਅਤੇ ਇਸ 'ਤੇ ਸਾਲਾਨਾ 2.5% ਦਾ ਵਿਆਜ ਮਿਲਦਾ ਹੈ। ਬਾਂਡ 'ਤੇ ਪ੍ਰਾਪਤ ਕੀਤਾ ਵਿਆਜ ਨਿਵੇਸ਼ਕ ਦੇ ਟੈਕਸ ਸਲੈਬ ਦੇ ਅਨੁਸਾਰ ਟੈਕਸਯੋਗ ਹੁੰਦਾ ਹੈ, ਪਰ ਇਹ  ਸਰੋਤ 'ਤੇ ਟੈਕਸ ਕਟੌਤੀ ਨਹੀਂ ਹੁੰਦੀ ਹੈ।

ਘੱਟੋ-ਘੱਟ ਕਿੰਨਾ ਹੋ ਸਕਦਾ ਹੈ ਨਿਵੇਸ਼ 

ਸਾਵਰੇਨ ਗੋਲਡ ਬਾਂਡ ਸਕੀਮਾਂ ਦੇ ਤਹਿਤ ਇਕ ਨਿਵੇਸ਼ਕ ਇੱਕ ਵਿੱਤੀ ਸਾਲ ਵਿਚ ਘੱਟੋ ਘੱਟ ਇਕ ਗ੍ਰਾਮ ਦਾ ਨਿਵੇਸ਼ ਅਤੇ ਵਧ ਤੋਂ ਵਧ 500 ਗ੍ਰਾਮ ਤੱਕ ਦੇ ਸੋਨੇ ਦੇ ਬਾਂਡ ਖਰੀਦ ਸਕਦਾ ਹੈ।

ਸਰਕਾਰ ਨੇ ਬਜਟ ਵਿਚ ਸੋਨੇ 'ਤੇ ਦਰਾਮਦ ਡਿਊਟੀ 10 ਫੀਸਦੀ ਤੋਂ ਵਧਾ ਕੇ 12.5 ਫੀਸਦੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਪੱਧਰ 'ਤੇ ਸੋਨੇ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ।


Harinder Kaur

Content Editor

Related News