ਸਭ ਤੋਂ ਵੱਡੀ ਸ਼ਰਾਬ ਕੰਪਨੀ ਯੂਨਾਈਟੇਡ ਸਪਿਰਿਟਸ ਵੇਚੇਗੀ ਆਪਣੇ 32 ਬ੍ਰਾਂਡਸ

Sunday, May 29, 2022 - 10:22 AM (IST)

ਸਭ ਤੋਂ ਵੱਡੀ ਸ਼ਰਾਬ ਕੰਪਨੀ ਯੂਨਾਈਟੇਡ ਸਪਿਰਿਟਸ ਵੇਚੇਗੀ ਆਪਣੇ 32 ਬ੍ਰਾਂਡਸ

ਨਵੀਂ ਦਿੱਲੀ (ਇੰਟ.) – ਦੇਸ਼ ’ਚ ਸ਼ਰਾਬ ਦੇ 32 ਮਸ਼ਹੂਰ ਬ੍ਰਾਂਡਸ ਹੁਣ ਬੇਗਾਨੇ ਹੋਣ ਜਾ ਰਹੇ ਹਨ। ਇਸ ’ਚ ਹੇਵਰਡਸ, ਓਲਡ ਟੈਵਰਨ, ਵ੍ਹਾਈਟ-ਮਿਸਚੀਫ, ਹਨੀ-ਬੀ, ਗ੍ਰੀਨ ਲੇਬਲ ਅਤੇ ਰੋੋਮਾਨੋਵ ਸ਼ਾਮਲ ਹਨ। ਦੇਸ਼ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ ਯੂਨਾਈਟੇਡ ਸਪਿਰਿਟਸ ਲਿਮਟਿਡ (ਯੂ. ਐੱਸ. ਐੱਲ.) ਇਨ੍ਹਾਂ ਬ੍ਰਾਂਡਸ ਨੂੰ ਸਿੰਗਾਪੁਰ ਦੀ ਕੰਪਨੀ ਇਨਬਰੂ ਨੂੰ ਵੇਚਣ ਜਾ ਰਹੀ ਹੈ। ਇਹ ਡੀਲ 820 ਕਰੋੜ ਰੁਪਏ ਦੀ ਹੋਵੇਗੀ। ਇਸ ਡੀਲ ਮੁਤਾਬਕ ਇਨ੍ਹਾਂ ਬ੍ਰਾਂਡਸ ਦਾ ਸਾਰਾ ਬਿਜ਼ਨੈੱਸ ਸਿੰਗਾਪੁਰ ਦੀ ਕੰਪਨੀ ਦੇ ਹਵਾਲੇ ਕੀਤਾ ਜਾਏਗਾ। ਇਨ੍ਹਾਂ ’ਚ ਰਿਲੇਟੇਡ ਕਾਂਟ੍ਰੈਕਟਸ, ਪਰਮਿਟਸ, ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ, ਐਸੋਸੀਏਟੇਡ ਇੰਪਲਾਈਜ਼ ਅਤੇ ਇਕ ਮੈਨੂਫੈਕਚਰਿੰਗ ਫੈਸਿਲਿਟੀ ਸ਼ਾਮਲ ਹੈ।

ਇਹ ਵੀ ਪੜ੍ਹੋ :  ਮਕਾਨ ਬਣਾਉਣਾ ਹੋ ਜਾਵੇਗਾ ਮਹਿੰਗਾ, ਪ੍ਰਤੀ ਬੋਰੀ 55 ਰੁਪਏ ਤੱਕ ਵਧਾਏਗੀ ਇੰਡੀਆ ਸੀਮੈਂਟ

ਨਾਲ ਹੀ ਦੋਵੇਂ ਕੰਪਨੀਆਂ ਨੇ 11 ਹੋਰ ਬ੍ਰਾਂਡਸ ਲਈ 5 ਸਾਲ ਦਾ ਫ੍ਰੈਂਚਾਇਜ਼ੀ ਅਰੇਂਜਮੈਂਟ ਵੀ ਕੀਤਾ ਹੈ। ਇਨ੍ਹਾਂ ’ਚ ਬੈਗਪਾਈਪਰ ਅਤੇ ਬਲੂ ਰਿਬੈਂਡ ਸ਼ਾਮਲ ਹਨ। ਯੂ. ਐੱਸ. ਐੱਲ. ਦੀ ਸੀ. ਈ. ਓ. ਹਿਨਾ ਨਾਗਰਾਜਨ ਨੇ ਕਿਹਾ ਕਿ ਇਹ ਸਾਡੇ ਪੋਰਟਫੋਲੀਓ ਨੂੰ ਰਿਸ਼ੇਪ ਕਰਨ ਦੀ ਦਿਸ਼ਾ ’ਚ ਚੁੱਕਿਆ ਗਿਆ ਕਦਮ ਹੈ। ਕੰਪਨੀ ਦਾ ਫੋਕਸ ਪ੍ਰੀਮੀਅਮ ਬ੍ਰਾਂਡਸ ’ਤੇ ਹੈ। ਯੂ. ਐੱਸ. ਐੱਲ. ਬ੍ਰਿਟੇਨ ਦੀ ਕੰਪਨੀ ਡਿਆਜੀਓ ਦੀ ਸਹਿਯੋਗੀ ਕੰਪਨੀ ਹੈ। ਡਿਆਜੀਓ ਨੇ ਇਸ ਨੂੰ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਤੋਂ ਖਰੀਦਿਆ ਸੀ।

ਇਹ ਵੀ ਪੜ੍ਹੋ :  ਸਵਾਈਪ ਮਸ਼ੀਨ ਨਾਲ ਬੈਂਕ ਖ਼ਾਤਾ ਖ਼ਾਲੀ ਕਰ ਰਹੇ ਹਨ ਧੋਖੇਬਾਜ਼, ਜਾਣੋ ਕਿਵੇਂ ਕਰ ਰਹੇ ਠੱਗੀ

ਕਦੋਂ ਤੱਕ ਹੋਵੇਗੀ ਡੀਲ

ਇਨਬਰੂ ਭਾਰਤੀ ਉੱਦਮੀ ਰਵੀ ਦਿਓਲ ਦੀ ਕੰਪਨੀ ਹੈ। ਪਿਛਲੇ ਸਾਲ ਉਸ ਨੇ ਅਮਰੀਕੀ ਕੰਪਨੀ ਮੋਲਸਨ ਕੂਰਸ ਦੀ ਭਾਰਤੀ ਯੂਨਿਟ ਨੂੰ 1,000 ਕਰੋੜ ਰੁਪਏ ’ਚ ਖਰੀਦਿਆ ਸੀ। ਇਸ ਦੇ ਤਹਿਤ ਕੰਪਨੀ ਨੇ ਮੋਲਸਨ ਕੂਰਸ ਦਾ ਇੰਡੀਅਨ ਬੀਅਰ ਬ੍ਰਾਂਡ ਥੰਡਰਬੋਲਟ ਨੂੰ ਖਰੀਦਣ ਦੇ ਨਾਲ-ਨਾਲ ਮਿਲਰ, ਬਲੂ ਮੂਨ, ਕਾਰਲਿੰਗ ਅਤੇ ਕੋਬਰਾ ਬ੍ਰਾਂਡਸ ਨੂੰ ਭਾਰਤ ’ਚ ਵੇਚਣ ਅਤੇ ਡਿਸਟ੍ਰੀਬਿਊਟ ਕਰਨ ਦਾ ਅਧਿਕਾਰ ਵੀ ਹਾਸਲ ਕੀਤਾ ਸੀ।

ਦਿਓਲ ਨੇ ਕਿਹਾ ਕਿ ਯੂਨਾਈਟੇਡ ਸਪਿਰਿਟਸ ਦੇ ਮਸ਼ਹੂਰ ਬ੍ਰਾਂਡਸ ਖਰੀਦਣ ਨਾਲ ਕੰਪਨੀ ਨੂੰ ਫਾਇਦਾ ਹੋਵੇਗਾ। ਦੋਵੇਂ ਕੰਪਨੀਆਂ ਦਰਮਿਆਨ ਇਸ ਡੀਲ ਦੇ 30 ਸਤੰਬਰ 2022 ਨੂੰ ਖਤਮ ਹੋ ਰਹੀ ਤਿਮਾਹੀ ਤੱਕ ਪੂਰਾ ਹੋਣ ਦੀ ਉਮੀਦ ਹੈ। ਯੂ. ਐੱਸ. ਐੱਲ. ਦੀ ਵਿਕਰੀ ’ਚ 2021-22 ’ਚ ਵੈਲਿਊ ਦੇ ਹਿਸਾਬ ਨਾਲ 19 ਫੀਸਦੀ ਅਤੇ ਵਾਲਿਊਮ ਦੇ ਲਿਹਾਜ ਨਾਲ 12 ਫੀਸਦੀ ਤੇਜ਼ੀ ਆਈ। ਕੰਪਨੀ ਦੇ ਪ੍ਰੀਮੀਅਮ ਸੈਗਮੈਂਟ ਦੀ ਵਿਕਰੀ ’ਚ 24 ਫੀਸਦੀ ਅਤੇ ਪਾਪੁਲਰ ਸੈਗਮੈਂਟ ’ਚ 8 ਫੀਸਦੀ ਤੇਜ਼ੀ ਆਈ।

ਇਹ ਵੀ ਪੜ੍ਹੋ : ਦਿਵਿਆਂਗ ਬੱਚੇ ਨਾਲ ਦੁਰਵਿਵਹਾਰ ਦੇ ਮਾਮਲੇ 'ਚ Indigo ਨੂੰ ਲੱਗਾ 5 ਲੱਖ ਰੁਪਏ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News