ਭਾਰਤੀ ਅਰਥਵਿਵਸਥਾ ''ਚ ਮੌਜੂਦਾ ਵਿੱਤੀ ਸਾਲ ''ਚ ਆਵੇਗੀ 5 ਫੀਸਦੀ ਦੀ ਗਿਰਾਵਟ : ਫਿਚ

Wednesday, May 27, 2020 - 12:25 PM (IST)

ਭਾਰਤੀ ਅਰਥਵਿਵਸਥਾ ''ਚ ਮੌਜੂਦਾ ਵਿੱਤੀ ਸਾਲ ''ਚ ਆਵੇਗੀ 5 ਫੀਸਦੀ ਦੀ ਗਿਰਾਵਟ : ਫਿਚ

ਨਵੀਂ ਦਿੱਲੀ — ਫਿਚ ਰੇਟਿੰਗਜ਼ ਨੇ ਮੌਜੂਦਾ ਵਿੱਤੀ ਸਾਲ (2020-21) 'ਚ ਭਾਰਤੀ ਅਰਥਚਾਰੇ ਵਿਚ ਪੰਜ ਪ੍ਰਤੀਸ਼ਤ ਦੀ ਗਿਰਾਵਟ ਆਉਣ ਦਾ ਅੰਦਾਜ਼ਾ ਲਗਾਇਆ ਹੈ। ਫਿਚ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਦੇਸ਼ ਵਿਚ ਸਖਤ ਤਾਲਾਬੰਦੀ ਨੀਤੀ ਲਾਗੂ ਕੀਤੀ ਗਈ ਹੈ। ਇਸ ਨਾਲ ਆਰਥਿਕ ਗਤੀਵਿਧੀਆਂ ਵਿਚ ਭਾਰੀ ਗਿਰਾਵਟ ਆਈ, ਜਿਸਦਾ ਸਿੱਧਾ ਅਸਰ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਿਕਾਸ ਦਰ 'ਤੇ ਪਵੇਗਾ। ਇਸ ਤੋਂ ਪਹਿਲਾਂ ਅਪ੍ਰੈਲ ਵਿਚ ਫਿਚ ਨੇ ਅੰਦਾਜ਼ਾ ਲਗਾਇਆ ਸੀ ਕਿ ਮੌਜੂਦਾ ਵਿੱਤੀ ਸਾਲ ਵਿਚ ਭਾਰਤ ਦੀ ਜੀ.ਡੀ.ਪੀ. ਵਿਕਾਸ ਦਰ 0.8 ਫੀਸਦੀ ਰਹੇਗੀ। ਜ਼ਿਕਰਯੋਗ ਹੈ ਕਿ ਫਿਚ ਨੇ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਆਪਣੇ ਅੰਦਾਜ਼ੇ ਨੂੰ ਹੁਣ ਹੋਰ ਜ਼ਿਆਦਾ ਘਟਾ ਦਿੱਤਾ ਹੈ।

ਰੇਟਿੰਗ ਏਜੰਸੀ ਨੇ ਆਪਣੇ ਤਾਜ਼ਾ ਵਿਸ਼ਵਵਿਆਪੀ ਆਰਥਿਕ ਦ੍ਰਿਸ਼ (ਜੀਈਓ) ਵਿਚ ਵਿਸ਼ਵਵਿਆਪੀ ਜੀਡੀਪੀ ਦੇ ਅੰਦਾਜ਼ਿਆਂ  ਵਿਚ ਕਟੌਤੀ ਕੀਤੀ ਹੈ। ਪਰ ਆਲਮੀ ਆਰਥਿਕ ਗਤੀਵਿਧੀਆਂ ਵਿਚ ਆਈ ਗਿਰਾਵਟ ਹੌਲੀ-ਹੌਲੀ ਖ਼ਤਮ ਹੋ ਰਹੀ ਹੈ। ਫਿਚ ਨੇ ਕਿਹਾ ਕਿ ਭਾਰਤ ਦੀ ਵਿਕਾਸ ਦਰ ਵਿਚ ਸਭ ਤੋਂ ਜ਼ਿਆਦਾ ਕਟੌਤੀ ਕੀਤੀ ਗਈ ਹੈ। ਮੌਜੂਦਾ ਵਿੱਤੀ ਵਰ੍ਹੇ ਵਿਚ ਭਾਰਤੀ ਆਰਥਿਕਤਾ ਵਿਚ ਪੰਜ ਪ੍ਰਤੀਸ਼ਤ ਦੀ ਗਿਰਾਵਟ ਆਵੇਗੀ। ਪਹਿਲਾਂ ਭਾਰਤੀ ਅਰਥਵਿਵਸਥਾ ਵਿਚ 0.8 ਫੀਸਦੀ ਦੇ ਵਾਧੇ ਦਾ ਅੰਦਾਜ਼ਾ ਲਗਾਇਆ ਗਿਆ ਸੀ।

ਇਹ ਵੀ ਪੜ੍ਹੋ - 7 ਕਰੋੜ LPG ਗਾਹਕਾਂ ਲਈ ਚੰਗੀ ਖਬਰ, ਹੁਣ Whatsapp 'ਤੇ ਵੀ ਹੋ ਸਕੇਗੀ ਗੈਸ ਦੀ ਬੁਕਿੰਗ

ਫਿਚ ਨੇ ਕਿਹਾ, 'ਭਾਰਤ ਵਿਚ ਬਹੁਤ ਸਖਤ ਤਾਲਾਬੰਦੀ ਨੀਤੀ ਲਾਗੂ ਕੀਤੀ ਗਈ ਹੈ। ਇਸ ਤੋਂ ਇਲਾਵਾ ਦੇਸ਼ ਵਿਆਪੀ ਪਾਬੰਦੀਆਂ ਨੂੰ ਉਮੀਦ ਨਾਲੋਂ ਲੰਮਾ ਕੀਤਾ ਗਿਆ ਹੈ। ਆਰਥਿਕ ਗਤੀਵਿਧੀਆਂ ਦੇ ਅੰਕੜੇ ਬਹੁਤ ਸੁਸਤ ਹਨ। ਪਿਛਲੇ ਵਿੱਤੀ ਵਰ੍ਹੇ ਦੀ ਅਨੁਮਾਨਤ ਵਿਕਾਸ ਦਰ 3.9 ਪ੍ਰਤੀਸ਼ਤ ਹੋਣ ਦਾ ਅਨੁਮਾਨ ਹੈ। ਹਾਲਾਂਕਿ ਫਿਚ ਨੇ ਕਿਹਾ ਕਿ ਭਾਰਤ ਦੀ ਵਿਕਾਸ ਦਰ 2021-22 ਵਿਚ 9.5 ਪ੍ਰਤੀਸ਼ਤ ਤੱਕ ਸੁਧਾਰ ਕਰੇਗੀ।

ਫਿਚ ਰੇਟਿੰਗਜ਼ ਦੇ ਮੁੱਖ ਅਰਥ ਸ਼ਾਸਤਰੀ ਬ੍ਰਾਇਨ ਕੁਲਟਨ ਨੇ ਕਿਹਾ, '2020 'ਚ ਗਲੋਬਲ ਜੀਡੀਪੀ ਵਿਚ ਹੁਣ 4.6 ਪ੍ਰਤੀਸ਼ਤ ਦੀ ਗਿਰਾਵਟ ਆਉਣ ਦਾ ਅਨੁਮਾਨ ਹੈ। ਅਪ੍ਰੈਲ ਵਿਚ ਇਸ ਵਿਚ 3.9 ਪ੍ਰਤੀਸ਼ਤ ਦੀ ਗਿਰਾਵਟ ਆਉਣ ਦਾ ਅਨੁਮਾਨ ਲਗਾਇਆ।  ਇਹ ਯੂਰੋਜ਼ੋਨ ਅਤੇ ਯੂਕੇ ਦੀ ਆਰਥਿਕਤਾ ਦੀ ਵਾਧੇ ਦੀ ਦਰ ਨੂੰ ਹੋਰ ਘੱਟ ਕਰਨ ਦੇ ਕਾਰਨ ਹੈ। ਇਸ ਤੋਂ ਇਲਾਵਾ ਚੀਨ ਨੂੰ ਛੱਡ ਕੇ ਹੋਰ ਉੱਭਰ ਰਹੀਆਂ ਅਰਥਚਾਰਿਆਂ ਦੀ ਵਿਕਾਸ ਦਰ ਦਾ ਅਨੁਮਾਨ ਵੀ ਘਟਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ - ਕਾਗਨੀਜੈਂਟ ਕਰੇਗੀ 400 ਵੱਡੇ ਅਧਿਕਾਰੀਆਂ ਦੀ ਛਾਂਟੀ


author

Harinder Kaur

Content Editor

Related News