ਕਾਗਜ਼ ਦੀ ਦਰਾਮਦ ਵਿੱਤੀ ਸਾਲ ਪਹਿਲੀ ਛਿਮਾਹੀ ’ਚ 43 ਫ਼ੀਸਦੀ ਵਧੀ
Thursday, Nov 23, 2023 - 06:12 PM (IST)
ਨਵੀਂ ਦਿੱਲੀ (ਭਾਸ਼ਾ)– ਭਾਰਤ ਵਿਚ ਕਾਗਜ਼ ਦੀ ਦਰਾਮਦ ਵਿੱਤੀ ਸਾਲ 2023-24 ਦੀ ਪਹਿਲੀ ਛਿਮਾਹੀ ਵਿਚ ਮਾਤਰਾ ਦੇ ਹਿਸਾਬ ਨਾਲ 43 ਫ਼ੀਸਦੀ ਵਧ ਗਈ ਹੈ। ਇਸ ’ਚ ਆਸੀਆਨ ਦੇਸ਼ਾਂ ਤੋਂ ਦਰਾਮਦ ’ਚ ਹੋਏ ਦੁੱਗਣੇ ਵਾਧੇ ਦੀ ਅਹਿਮ ਭੂਮਿਕਾ ਰਹੀ। ਡਾਇਰੈਕਟੋਰੇਟ ਜਨਰਲ ਆਫ ਕਮਰਸ਼ੀਅਲ ਇਨਫਾਰਮੇਸ਼ਨ ਐਂਡ ਸਟੈਟਿਕਸ (ਡੀ. ਜੀ. ਸੀ. ਆਈ. ਐੱਸ.) ਦੇ ਅੰਕੜਿਆਂ ਮੁਤਾਬਕ ਕਾਗਜ਼ ਅਤੇ ਪੇਪਰਬੋਰਡ ਦੀ ਦਰਾਮਦ ਅਪ੍ਰੈਲ-ਸਤੰਬਰ, 2023 ਦੀ ਮਿਆਦ ’ਚ ਵਧ ਕੇ 9.59 ਲੱਖ ਟਨ ਹੋ ਗਈ ਜਦ ਕਿ ਵਿੱਤੀ ਸਾਲ 2022-23 ਦੀ ਇਸੇ ਮਿਆਦ ਵਿਚ ਇਹ 6.72 ਲੱਖ ਟਨ ਸੀ।
ਇਹ ਵੀ ਪੜ੍ਹੋ - ਪੈਸੇ ਨਾਲ ਜੁੜੀਆਂ ਇਹ 5 ਆਦਤਾਂ ਬਦਲ ਸਕਦੀਆਂ ਹਨ ਤੁਹਾਡੀ ਜ਼ਿੰਦਗੀ, ਜ਼ਰੂਰ ਦਿਓ ਧਿਆਨ
ਦੂਜੇ ਪਾਸੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ (ਆਸੀਆਨ) ਤੋਂ ਦਰਾਮਦ ਪਹਿਲੀ ਛਿਮਾਹੀ ਵਿਚ 2.88 ਲੱਖ ਟਨ ਹੋ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿਚ 81,000 ਟਨ ਸੀ। ਉੱਥੇ ਹੀ ਸਮੀਖਿਆ ਅਧੀਨ ਮਿਆਦ ਵਿਚ ਚੀਨ ਤੋਂ ਦਰਾਮਦ 1.86 ਲੱਖ ਟਨ ’ਤੇ ਲਗਭਗ ਸਥਿਰ ਰਹੀ। ਮੁੱਲ ਦੇ ਲਿਹਾਜ ਨਾਲ ਦੇਸ਼ ਦੀ ਕੁੱਲ ਕਾਗਜ਼ ਦਰਾਮਦ ਅਪ੍ਰੈਲ-ਸਤੰਬਰ ਦੀ ਮਿਆਦ ’ਚ 6,481 ਕਰੋੜ ਰੁਪਏ ਰਹੀ, ਜਦ ਕਿ ਪਿਛਲੇ ਸਾਲ ਦੀ ਇਸੇ ਮਿਆਦ ਵਿਚ ਇਹ 5,897 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ - 22 ਦਿਨਾਂ 'ਚ ਹੋਣਗੇ 38 ਲੱਖ ਵਿਆਹ, 4.47 ਲੱਖ ਕਰੋੜ ਦੇ ਕਾਰੋਬਾਰ ਦੀ ਉਮੀਦ, ਭਲਕੇ ਸ਼ੁਰੂ ਹੋਵੇਗਾ ਮਹੂਰਤ
ਇਸ ਤੋਂ ਇਲਾਵਾ ਭਾਰਤੀ ਕਾਗਜ਼ ਨਿਰਮਾਤਾ ਸੰਘ (ਆਈ. ਪੀ. ਐੱਮ. ਏ.) ਦੇ ਮੁਖੀ ਪਵਨ ਅੱਗਰਵਾਲ ਨੇ ਕਿਹਾ ਕਿ ਕੱਚੇ ਮਾਲ ਅਤੇ ਉਤਪਾਦਨ ਲਾਗਤ ਵਧਣ ਕਾਰਨ ਪ੍ਰਤੀਯੋਗੀ ਉਤਪਾਦਨ ਦੀ ਸਮੱਸਿਆ ਨਾਲ ਜੂਝ ਰਹੇ ਉਦਯੋਗ ਨੂੰ ਵੱਖ-ਵੱਖ ਫ੍ਰੀ ਟਰੇਡ ਐਗਰੀਮੈਂਟਸ (ਐੱਫ. ਟੀ. ਏ.) ਵਿਚ ਕਾਗਜ਼ ਅਤੇ ਪੇਪਰਬੋਰਡ ਦਰਾਮਦ ’ਤੇ ਦਿੱਤੀ ਜਾ ਰਹੀ ਤਰਜੀਹੀ ਡਿਊਟੀ ਵਿਵਸਥਾ ਕਾਰਨ ਵੀ ਨੁਕਸਾਨ ਹੋ ਰਿਹਾ ਹੈ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8