IMF ਨੇ ਮਿਸਰ ਨੂੰ ਦਿੱਤਾ 3 ਅਰਬ ਡਾਲਰ ਦਾ ਪੈਕੇਜ
Sunday, Dec 18, 2022 - 12:07 PM (IST)
ਕਾਹਿਰਾ (ਭਾਸ਼ਾ) – ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਨਕਦੀ ਸੰਕਟ ਨਾਲ ਜੂਝ ਰਹੇ ਮਿਸਰ ਨੂੰ ਅਗਲੇ 4 ਸਾਲਾਂ ’ਚ 3 ਅਰਬ ਡਾਲਰ ਦਾ ਰਾਹਤ ਪੈਕੇਜ ਦੇਣ ’ਤੇ ਸਹਿਮਤੀ ਪ੍ਰਗਟਾਈ ਹੈ। ਆਈ. ਐੱਮ. ਐੱਫ. ਦੇ ਬੋਰਡ ਆਫ ਡਾਇਰੈਕਟਰ ਨੇ ਸ਼ੁੱਕਰਵਾਰ ਨੂੰ ਹੋਈ ਬੈਠਕ ’ਚ ਮਿਸਰ ਲਈ ਰਾਹਤ ਪੈਕੇਜ ਨੂੰ ਮਨਜ਼ੂਰੀ ਦਿੱਤੀ ਗਈ। ਇਸ ਬਾਰੇ ਸ਼ੁਰੂਆਤੀ ਸਹਿਮਤੀ ਅਕਤੂਬਰ ’ਚ ਹੀ ਦੋਹਾਂ ਪੱਖਾਂ ਦਰਮਿਆਨ ਬਣ ਗਈ ਸੀ। ਇਸ ਸਮਝੌਤੇ ਦੇ ਤਹਿਤ ਮਿਸਰ ਨੂੰ 14 ਅਰਬ ਡਾਲਰ ਦਾ ਫੰਡਿੰਗ ਪ੍ਰਸਤਾਵ ਵੀ ਸ਼ਾਮਲ ਹੈ। ਪਹਿਲਾਂ ਕੋਵਿਡ-19 ਮਹਾਮਾਰੀ ਅਤੇ ਮੁੜ ਰੂਸ-ਯੂਕ੍ਰੇਨ ਜੰਗ ਕਾਰਨ ਮਿਸਰ ਦੀ ਅਰਥਵਿਵਸਥਾ ਦੇ ਸਾਹਮਣੇ ਨਕਦੀ ਦਾ ਸੰਕਟ ਪੈਦਾ ਹੋ ਗਿਆ ਹੈ। ਬੀਤੇ ਮਾਰਚ ਤੋਂ ਹੁਣ ਤੱਕ ਮਿਸਰ ਦੀ ਮੁਦਰਾ ਦੀ ਕੀਮਤ 26 ਫੀਸਦੀ ਤੱਕ ਡਿਗ ਚੁੱਕੀ ਹੈ।
ਦਰਅਸਲ ਮਿਸਰ ਦੁਨੀਆ ਭਰ ’ਚ ਕਣਕ ਦਾ ਸਭ ਤੋਂ ਵੱਡਾ ਇੰਪੋਰਟਰ ਹੈ ਪਰ ਉਸ ਦੇ ਦੋਵੇਂ ਹੀ ਸਾਂਝੇਦਾਰ ਦੇਸ਼ਾਂ-ਰੂਸ ਅਤੇ ਯੂਕ੍ਰੇਨ ਦਰਮਿਆਨ ਜੰਗ ਛਿੜਨ ਨਾਲ ਉੱਚੀਆਂ ਕੀਮਤਾਂ ’ਤੇ ਕਣਕ ਖਰੀਦਣੀ ਪਈ ਹੈ। ਮਾਈਕ੍ਰੋਸਾਫਟ ਨੇ ਸਕਾਈਪ ਨੂੰ ਮੁੜ ਡਿਜਾਈਨ ਕੀਤਾ ਸਾਨ ਫ੍ਰਾਂਸਿਸਕੋ, 17 ਦਸੰਬਰ (ਅਨਸ)–ਮਾਈਕ੍ਰੋਸਾਫਟ ਨੇ ਸਕਾਈਪ ਨੂੰ ਇਕ ਵਾਰ ਮੁੜ ਡਿਜਾਈਨ ਕੀਤਾ ਹੈ, ਜਿਸ ’ਚ ਇਕ ਨਵਾਂ ਲੋਡਿੰਗ ਤਜ਼ਰਬਾ, ਨਵੇਂ ਚਿੱਤਰ ਅਤੇ ਐਨੀਮੇਟੇਡ ਇਮੋਟੀਕਾਨਸ ਸ਼ਾਮਲ ਹਨ। ਇਸ ਨੇ ਨਵੇਂ ਡਿਜਾਈਨ ਨਾਲ ਨਵੇਂ ਪ੍ਰਦਰਸ਼ਨ ਸੁਧਾਰ ਅਤੇ ਭਰੋਸੇਯੋਗਤਾ ਪਲੱਸ ਬਗ ਫਿਕਸ ਵੀ ਪੇਸ਼ ਕੀਤੇ ਹਨ।