2 ਅਗਸਤ ਨੂੰ ਮੁੜ ਹੋਵੇਗੀ GST ਕੌਂਸਲ ਦੀ ਮੀਟਿੰਗ, ਇਨ੍ਹਾਂ ਮੁੱਦਿਆਂ ’ਤੇ ਹੋ ਸਕਦੀ ਹੈ ਚਰਚਾ

07/27/2023 2:13:36 PM

ਨਵੀਂ ਦਿੱਲੀ – 2 ਅਗਸਤ ਨੂੰ ਜੀ. ਐੱਸ. ਟੀ. ਕੌਂਸਲ ਦੀ ਮੀਟਿੰਗ ਹੋਣ ਵਾਲੀ ਹੈ। ਪਿਛਲੀ ਮੀਟਿੰਗ ਵਿਚ ਜੀਐੱਸਟੀ ਕੌਂਸਲ ਨੇ ਆਨਲਾਈਨ ਗੇਮਿੰਗ ’ਤੇ 28 ਫੀਸਦੀ ਜੀ. ਐੱਸ. ਟੀ. ਲਗਾਉਣ ਦਾ ਫੈਸਲੇ ਕੀਤਾ ਸੀ।  ਪਰ ਹੁਣ ਸਰਕਾਰ ਤੋਂ ਲੈ ਕੇ ਗੇਮਿੰਗ ਇੰਡਸਟਰੀ ਤੱਕ ਇਸ ਫ਼ੈਸਲੇ ਦਾ ਭਾਰੀ ਵਿਰੋਧ ਹੋ ਰਿਹਾ ਹੈ। ਅਜਿਹੇ ’ਚ ਆਨਲਾਈਨ ਗੇਮਿੰਗ, ਕੈਸੀਨੋ ਅਤੇ ਹਾਰਸ ਰੇਸਿੰਗ ’ਤੇ 28 ਫੀਸਦੀ ਜੀ. ਐੱਸ. ਟੀ. ਲਗਾਉਣ ਦੇ ਫੈਸਲੇ ’ਤੇ ਮੁੜ ਵੀਚਾਰ ਕੀਤੇ ਜਾਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਦੇਸ਼ ਛੱਡ ਕੇ ਵਿਦੇਸ਼ ਜਾ ਰਹੇ ਭਾਰਤੀਆਂ ਦੀ ਗਿਣਤੀ 'ਚ ਵਾਧਾ ਜਾਰੀ, ਇਨ੍ਹਾਂ ਦੇਸ਼ਾਂ ਦੀ ਲੈ ਰਹੇ ਨਾਗਰਿਕਤਾ

ਆਨਲਾਈਨ ਗੇਮਿੰਗ, ਕੈਸੀਨੋ ਅਤੇ ਹਾਰਸ ਰੇਸਿੰਗ ’ਤੇ 28 ਫੀਸਦੀ ਜੀ. ਐੱਸ. ਟੀ. ਲਗਾਉਣ ਤੋਂ ਬਾਅਦ ਇਸ ਬੈਠਕ ’ਚ ਕੌਂਸਲ ਦੇ ਸਾਹਮਣੇ ਜੀ. ਐੱਸ. ਟੀ. ਕਾਨੂੰਨ ਵਿਚ ਬਦਲਾਅ ਕਰਨ ਅਤੇ ਨਿਯਮਾਂ ਦੀ ਪ੍ਰਵਾਨਗੀ ਲਈ ਪ੍ਰਸਤਾਵ ਰੱਖਿਆ ਜਾ ਸਕਦਾ ਹੈ। ਇਸ ਬੈਠਕ ਵਿਚ ਇਸ ਗੱਲ ’ਤੇ ਫੈਸਲਾ ਲਿਆ ਜਾਏਗਾ ਕਿ 28 ਫੀਸਦੀ ਜੀ. ਐੱਸ. ਟੀ. ਐਂਟਰੀ ਵੈਲਿਊ ’ਤੇ ਲਗਾਇਆ ਜਾਵੇ ਜਾਂ ਫਿਰ ਹਰ ਦਾਅ ’ਤੇ।

11 ਜੁਲਾਈ ਨੂੰ ਜੋ ਕੌਂਸਲ ਦੀ ਮੀਟਿੰਗ ਹੋਈ ਸੀ, ਉਸ ਵਿਚ ਆਨਲਾਈ ਗੇਮਿੰਗ, ਕੈਸੀਨੋ ਅਤੇ ਹਾਰਸ ਰੇਸਿੰਗ ’ਤੇ ਸਿਧਾਂਤਿਕ ਤੌਰ ’ਤੇ 28 ਫੀਸਦੀ ਜੀ. ਐੱਸ. ਟੀ. ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ ਇਸ ਨੂੰ ਲੈ ਕੇ ਜੀ. ਐੱਸ. ਟੀ. ਕਾਨੂੰਨ ਵਿਚ ਸੋਧ ਅਤੇ ਨਿਯਮਾਂ ਨੂੰ ਬਣਾਉਣ ’ਤੇ ਫੈਸਲਾ ਵੀਡੀਓ ਕਾਨਫਰੰਸਿੰਗ ਰਾਹੀਂ ਹੋਣ ਵਾਲੀ ਇਸ ਬੈਠਕ ’ਚ ਲਿਆ ਜਾਏਗਾ। ਸੂਚਨਾ ਤਕਨਾਲੋਜੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਜੀ. ਐੱਸ. ਟੀ. ਕੌਂਸਲ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਨੂੰ ਕਹੇਗਾ। ਉੱਥੇ ਹੀ ਆਨਲਾਈਨ ਗੇਮਿੰਗ ਇੰਡਸਟਰੀ ਨਾਲ ਜੁੜੇ ਨਿਵੇਸ਼ਕ ਇਸ ਨੂੰ ਬੇਹੱਦ ਖਤਰਨਾਕ ਦੱਸ ਰਹੇ ਹਨ।

ਇਹ ਵੀ ਪੜ੍ਹੋ : ITR ਫਾਈਲ ਕਰਨ ਦੀ ਆਖ਼ਰੀ ਮਿਤੀ ਆਈ ਨੇੜੇ; 80 ਲੱਖ ਲੋਕਾਂ ਨੂੰ  ਮਿਲਿਆ ਟੈਕਸ ਰਿਫੰਡ

ਇਨ੍ਹਾਂ ਨਿਵੇਸ਼ਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਸ ਮੁੱਦੇ 'ਤੇ ਉਨ੍ਹਾਂ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ। ਇਨ੍ਹਾਂ ਨਿਵੇਸ਼ਕਾਂ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਉਨ੍ਹਾਂ ਨੇ ਇਹ ਸੋਚ ਕੇ ਨਿਵੇਸ਼ ਕੀਤਾ ਕਿ ਉਹ ਭਾਰਤ ਨੂੰ ਵਿਸ਼ਵ ਦੀ Gaming Capital ਬਣਾ ਦੇਣਗੇ। ਇਸ ਨਾਲ ਦੇਸ਼ ਵਿੱਚ ਰੁਜ਼ਗਾਰ ਦੇ ਮੌਕੇ ਵਧਣਗੇ, ਅਰਬਾਂ ਡਾਲਰ ਦਾ ਵਿਦੇਸ਼ੀ ਨਿਵੇਸ਼ ਆਵੇਗਾ। ਇਸ ਕਾਰਨ ਭਾਰਤ ਗੇਮਿੰਗ, ਐਨੀਮੇਸ਼ਨ, ਏ.ਆਈ., ਵਿਜ਼ੂਅਲ ਇਫੈਕਟਸ ਦੇ ਖੇਤਰ ਵਿੱਚ ਇੱਕ ਨਿਰਯਾਤਕ ਬਣ ਜਾਵੇਗਾ ਪਰ 28 ਫੀਸਦੀ ਜੀਐਸਟੀ ਦਾ ਫੈਸਲਾ ਗੇਮਿੰਗ ਸੈਕਟਰ ਲਈ ਬਹੁਤ ਦੁਖਦਾਈ ਸਾਬਤ ਹੋਵੇਗਾ। ਇਸ ਕਾਰਨ ਨਿਵੇਸ਼ਕਾਂ ਨੂੰ ਇਸ ਸੈਕਟਰ ਵਿੱਚ ਨਿਵੇਸ਼ ਕੀਤੇ ਗਏ 2.5 ਬਿਲੀਅਨ ਡਾਲਰ ਨੂੰ ਰਾਈਟ-ਆਫ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਪੱਧਰ 'ਤੇ ਵਧ ਰਹੀ ਭਾਰਤੀ ਰੁਪਏ ਦੀ ਮੰਗ, 22 ਦੇਸ਼ਾਂ ਨੇ ਭਾਰਤ 'ਚ ਖੋਲ੍ਹਿਆ ਵੈਸਟ੍ਰੋ ਖ਼ਾਤਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News